ਫਤਿਹਗੜ੍ਹ ਸਾਹਿਬ, (ਜੱਜੀ)— ਜ਼ਿਲ੍ਹਾ ਪੁਲਸ ਮੁਖੀ ਅਮਨੀਤ ਕੌਂਡਲ ਦੇ ਹੁਕਮਾਂ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੇ ਪੁਲਸ ਕੇਂਦਰਾਂ ਦੇ ਅਫਸਰਾਂ ਦੇ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਇੰਸ. ਨਵਦੀਪ ਸਿੰਘ ਨੂੰ ਪੁਲਸ ਲਾਈਨ ਤੋਂ ਮੁੱਖ ਅਫਸਰ ਥਾਣਾ ਬਡਾਲੀ ਆਲਾ ਸਿੰਘ, ਇੰਸ. ਮਹਿੰਦਰ ਸਿੰਘ ਨੂੰ ਮੁੱਖ ਅਫਸਰ ਥਾਣਾ ਬਡਾਲੀ ਆਲਾ ਸਿੰਘ ਤੋਂ ਮੁੱਖ ਅਫਸਰ ਥਾਣਾ ਮੰਡੀ ਗੋਬਿੰਦਗੜ੍ਹ, ਇੰਸ. ਭੁਪਿੰਦਰ ਸਿੰਘ ਨੂੰ ਮੁੱਖ ਅਫਸਰ ਥਾਣਾ ਮੰਡੀ ਗੋਬਿੰਦਗੜ੍ਹ ਤੋਂ ਇੰਚਾਰਜ ਸੀ. ਆਈ. ਏ. ਸਟਾਫ ਸਰਹਿੰਦ, ਇੰਸ. ਕੁਲਵੰਤ ਸਿੰਘ ਨੂੰ ਇੰਚਾਰਜ ਸੀ. ਆਈ. ਏ. ਸਟਾਫ ਸਰਹਿੰਦ ਤੋਂ ਇੰਚਾਰਜ ਕੰਟਰੋਲ ਰੂਮ ਫਤਿਹਗੜ੍ਹ ਸਾਹਿਬ, ਇੰਸ. ਸ਼ਾਨਪਾਲ ਸਿੰਘ ਨੂੰ ਪੁਲਸ ਲਾਈਨ ਤੋਂ ਮੁੱਖ ਅਫਸਰ ਥਾਣਾ ਮੂਲੇਪੁਰ, ਇੰਸ. ਮਨਪ੍ਰੀਤ ਸਿੰਘ ਨੂੰ ਮੁੱਖ ਅਫਸਰ ਥਾਣਾ ਮੂਲੇਪੁਰ ਤੋਂ ਮੁੱਖ ਅਫਸਰ ਥਾਣਾ ਬੱਸੀ ਪਠਾਣਾਂ, ਇੰਸ. ਕੰਵਰਪਾਲ ਸਿੰਘ ਨੂੰ ਮੁੱਖ ਅਫਸਰ ਥਾਣਾ ਬੱਸੀ ਪਠਾਣਾਂ ਤੋਂ ਇੰਚਾਰਜ ਈ. ਓ. ਵਿੰਗ (ਤਫਤੀਸ਼), ਇੰਸ. ਰਣਦੀਪ ਕੁਮਾਰ ਨੂੰ ਇੰਚਾਰਜ ਈ. ਓ. ਵਿੰਗ (ਤਫਤੀਸ਼) ਤੋਂ ਪੁਲਸ ਲਾਈਨ, ਇੰਸ. ਕੁਲਵਿੰਦਰ ਸਿੰਘ ਨੂੰ ਪੁਲਸ ਲਾਈਨ ਤੋਂ ਮੁੱਖ ਅਫਸਰ ਥਾਣਾ ਅਮਲੋਹ, ਇੰਸ. ਅਮਰਦੀਪ ਸਿੰਘ ਨੂੰ ਮੁੱਖ ਅਫਸਰ ਥਾਣਾ ਅਮਲੋਹ ਤੋਂ ਪੁਲਸ ਲਾਈਨ, ਇੰਸ. ਕੁਲਦੀਪ ਸਿੰਘ ਨੂੰ ਇੰਚਾਰਜ ਕੰਟਰੋਲ ਰੂਮ ਤੋਂ ਪੁਲਸ ਲਾਈਨ, ਸਬ ਇੰਸਪੈਕਟਰ ਕੁਲਦੀਪ ਸਿੰਘ ਨੂੰ ਥਾਣਾ ਮੰਡੀ ਗੋਬਿੰਦਗੜ੍ਹ ਤੋਂ ਥਾਣਾ ਫਤਿਹਗੜ੍ਹ ਸਾਹਿਬ, ਸਬ ਇੰਸਪੈਕਟਰ ਗੁਰਬਚਨ ਸਿੰਘ ਨੂੰ ਵਧੀਕ ਮੁੱਖ ਅਫਸਰ ਤਾਣਾ ਖਮਾਣੋਂ ਤੋਂ ਵਧੀਕ ਮੁੱਖ ਅਫਸਰ ਥਾਣਾ ਮੂਲੇਪੁਰ, ਸਬ ਇੰਸਪੈਕਟਰ ਜਸਵੰਤ ਸਿੰਘ ਨੂੰ ਵਧੀਕ ਮੁੱਖ ਅਫਸਰ ਥਾਣਾ ਮੂਲੇਪੁਰ ਤੋਂ ਵਧੀਕ ਮੁੱਖ ਅਫਸਰ ਥਾਣਾ ਖਮਾਣੋਂ, ਸਬ ਇੰਸਪੈਕਟਰ ਜਸਪਾਲ ਸਿੰਘ ਨੂੰ ਥਾਣਾ ਬੱਸੀ ਪਠਾਣਾਂ ਤੋਂ ਇੰਚਾਰਜ ਪੁਲਸ ਚੌਕੀ ਬੁੱਗਾ ਕਲਾਂ, ਸਹਾਇਕ ਥਾਣੇਦਾਰ ਜਗਤਾਰ ਸਿੰਘ ਨੂੰ ਇੰਚਾਰਜ ਚੌਕੀ ਬੁੱਗਾ ਕਲਾਂ ਤੋਂ ਪੁਲਸ ਲਾਈਨ ਤੇ ਸਹਾਇਕ ਥਾਣੇਦਾਰ ਗੁਰਮੀਤ ਕੁਮਾਰ ਨੂੰ ਐਂਟੀ ਨਾਰਕੋਟਿਕ ਸੈੱਲ ਫਤਿਹਗੜ੍ਹ ਸਾਹਿਬ ਸੈੱਲ ਦਾ ਬਤੌਰ ਇੰਚਾਰਜ ਨਿਯੁਕਤ ਕੀਤਾ ਹੈ।
ਜਗਰਾਓਂ 'ਚ ਬੇਰਹਿਮੀ ਨਾਲ ਮਾਂ-ਪੁੱਤ ਦਾ ਕਤਲ, ਕਮਰੇ ਅੰਦਰੋਂ ਮਿਲੀਆਂ ਲਾਸ਼ਾਂ
NEXT STORY