ਜਲੰਧਰ (ਚੋਪੜਾ): ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਵਜਾਉਂਦਿਆਂ ਐਡੀਸ਼ਨਲ ਸਰਕਲਾਂ ਦਾ ਕੰਮ ਛੱਡਣ ਵਾਲੇ 28 ਪਟਵਾਰੀਆਂ ’ਤੇ ਤਬਾਦਲਿਆਂ ਦੀ ਗਾਜ ਡਿੱਗੀ ਹੈ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਵੱਡੇ ਪੱਧਰ ’ਤੇ ਪਟਵਾਰੀਆਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ। ਵਰਣਨਯੋਗ ਹੈ ਕਿ ਇਨ੍ਹਾਂ ਪਟਵਾਰੀਆਂ ’ਚ ਕਈ ਅਜਿਹੇ ਵੀ ਹਨ, ਜਿਹੜੇ ਕਿਸੇ ਨਾ ਕਿਸੇ ਸਿਆਸੀ ਸਿਫਾਰਸ਼ ਕਰ ਕੇ ਆਪਣੀਆਂ ਮਨਪਸੰਦ ਸੀਟਾਂ ’ਤੇ ਬੈਠੇ ਹੋਏ ਸਨ ਪਰ ਹੁਣ ਇਨ੍ਹਾਂ ਦੇ ਸਰਕਲ ਬਦਲ ਕੇ ਪ੍ਰਸ਼ਾਸਨ ਨੇ ਸੰਕੇਤ ਦੇ ਦਿੱਤੇ ਹਨ ਕਿ ਆਪਣੀਆਂ ਮੰਗਾਂ ਦੀ ਆੜ ’ਚ ਸਰਕਾਰੀ ਕੰਮ ’ਚ ਅੜਿੱਕਾ ਪਾਉਣ ਵਾਲਿਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਹਾਲਾਂਕਿ ਉੱਚ ਅਧਿਕਾਰੀ ਇਨ੍ਹਾਂ ਤਬਾਦਲਿਆਂ ਨੂੰ ਰੁਟੀਨ ਦਾ ਮੈਟਰ ਦੱਸਦੇ ਹਨ।
ਇਹ ਵੀ ਪੜ੍ਹੋ : ਸਟਾਲਿਨ ਦੇ ਵਿਵਾਦਿਤ ਬਿਆਨ 'ਤੇ ਹਿੰਦੂ ਸੰਗਠਨਾਂ 'ਚ ਗੁੱਸਾ, ਆਖ ਦਿੱਤੀ ਇਹ ਗੱਲ
ਡਿਪਟੀ ਕਮਿਸ਼ਨਰ ਵੱਲੋਂ ਜਿਹੜੇ 28 ਪਟਵਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ’ਚ ਪਟਵਾਰੀ ਕਰਮਵੀਰ ਨਕੋਦਰ-1 ਤੋਂ ਜਲੰਧਰ-1, ਮੰਗਲ ਸਿੰਘ ਸ਼ੰਕਰ-1 ਤੋਂ ਜਲੰਧਰ-2, ਗੁਰਪ੍ਰੀਤ ਸਿੰਘ ਨੂੰ ਉੱਗੀ-1 ਤੋਂ ਜਲੰਧਰ-3, ਰਵੀ ਕੁਮਾਰ-1 ਨੂੰ ਸਰੀਂਹ ਤੋਂ ਜਲੰਧਰ-4, ਹਰਜੋਤ ਸਿੰਘ ਨੂੰ ਕਰਤਾਰਪੁਰ-1 ਤੋਂ ਜਲੰਧਰ-5, ਅਵਤਾਰ ਸਿੰਘ ਨੂੰ ਸਾਹਕੋਟ ਤੋਂ ਪਿੰਡ ਸ਼ੇਖੇ, ਗੁਰਪ੍ਰੀਤ ਸਿੰਘ-1 ਨੂੰ ਨਵਾਂ ਕਿਲਾ ਤੋਂ ਚੱਕ ਹੁਸੈਨਾ ਲੰਮਾ ਪਿੰਡ, ਭੁਪਿੰਦਰ ਸਿੰਘ ਨੂੰ ਨੰਗਲ ਅੰਬੀਆਂ ਤੋਂ ਦਕੋਹਾ, ਤਲਵਿੰਦਰ ਸਿੰਘ ਨੂੰ ਮਿਆਣੀ ਤੋਂ ਖਾਂਬਰਾ, ਇੰਦਰਜੀਤ ਸਿੰਘ ਨੂੰ ਤਲਵਣ ਤੋਂ ਬਸਤੀ ਸ਼ੇਖ, ਸੋਨੀਆ ਨੂੰ ਦੁਸਾਂਝ ਕਲਾਂ ਤੋਂ ਬਸਤੀ ਬਾਵਾ ਖੇਲ, ਨਰਿੰਦਰ ਗੁਪਤਾ ਨੂੰ ਜੰਡਿਆਲਾ-1 ਤੋਂ ਬਸਤੀ ਗੁਜ਼ਾਂ, ਗਗਨ ਗਰੋਵਰ ਨੂੰ ਤੇਹਿੰਗ-1 ਤੋਂ ਸੰਗਲ ਸੋਹਲ, ਹਰਵਿੰਦਰ ਸਿੰਘ ਨੂੰ ਜਲੰਧਰ-1 ਤੋਂ ਨਕੋਦਰ-1, ਰਵੀ ਕੁਮਾਰ-2 ਨੂੰ ਜਲੰਧਰ-2 ਤੋਂ ਸ਼ੰਕਰ-1, ਵਰਿੰਦਰ ਕੁਮਾਰ ਨੂੰ ਜਲੰਧਰ-3 ਤੋਂ ਉੱਗੀ-1, ਵਿਸ਼ੂ ਥਾਪਾ ਨੂੰ ਜਲੰਧਰ-4 ਤੋਂ ਸਰੀਂਹ, ਜਤਿੰਦਰ ਸਿੰਘ ਨੂੰ ਜਲੰਧਰ-5 ਤੋਂ ਕਰਤਾਰਪੁਰ-1, ਗੁਰਪ੍ਰੀਤ ਸਿੰਘ ਨੂੰ ਪਿੰਡ ਸ਼ੇਖੇ ਤੋਂ ਸ਼ਾਹਪੁਰ, ਰਾਜਿੰਦਰ ਕੁਮਾਰ ਨੂੰ ਚੱਕ ਹੁਸੈਨਾ ਲੰਮਾ ਪਿੰਡ ਤੋਂ ਨਵਾਂ ਕਿਲਾ, ਦੁਸ਼ਯੰਤ ਸ਼ਰਮਾ ਨੂੰ ਦਕੋਹਾ ਤੋਂ ਨੰਗਲ ਅੰਬੀਆਂ, ਵਿਨੈ ਗਰੋਵਰ ਨੂੰ ਖਾਂਬਰਾ ਤੋਂ ਮਿਆਣੀ, ਰਾਜ ਕੁਮਾਰ ਨੂੰ ਸੰਗਲ ਸੋਹਲ ਤੋਂ ਤੇਹਿੰਗ-1, ਰਾਮ ਪ੍ਰਕਾਸ਼ ਨੂੰ ਬਸਤੀ ਬਾਵਾ ਖੇਲ ਤੋਂ ਦੁਸਾਂਝ ਕਲਾਂ, ਰੋਹਿਤ ਸਹੋਤਾ ਨੂੰ ਬਸਤੀ ਗੁਜ਼ਾਂ ਤੋਂ ਜੰਡਿਆਲਾ-1, ਅਸ਼ੋਕ ਕੁਮਾਰ ਨੂੰ ਬਸਤੀ ਸ਼ੇਖ ਤੋਂ ਤਲਵਣ-1, ਪ੍ਰਦੀਪ ਕੁਮਾਰ ਨੂੰ ਏ. ਓ. ਕੇ. ਫਿਲੌਰ ਤੋਂ ਦਿਆਲਪੁਰ, ਬਲਜੀਤ ਸਿੰਘ ਨੂੰ ਜਮਸ਼ੇਰ ਤੋਂ ਗੜ੍ਹਾ ਵਿਖੇ ਤਾਇਨਾਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਜਾਣ।
ਇਹ ਵੀ ਪੜ੍ਹੋ : ਨਿਗਮ ਚੋਣਾਂ ਲਈ ਬਣਾਈ ਕਮੇਟੀ ਦੇ ਮੈਂਬਰਾਂ ਸੁੱਖ ਸਰਕਾਰੀਆ, ਡਾ. ਚੱਬੇਵਾਲ ਤੇ ਕੋਟਲੀ ਨੇ ਕੀਤੀ ਬੰਦ ਕਮਰਾ ਮੀਟਿੰਗ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੱਖ ਮੰਤਰੀ ਦਾ ਵੱਡਾ ਐਲਾਨ, ਇਸ ਤਾਰੀਖ਼ ਨੂੰ 719 ਨਵ-ਨਿਯੁਕਤ ਪਟਵਾਰੀਆਂ ਨੂੰ ਦਿੱਤੇ ਜਾਣਗੇ ਨਿਯੁਕਤੀ ਪੱਤਰ
NEXT STORY