ਚੰਡੀਗੜ੍ਹ : ਪੰਜਾਬ ਦਾ ਟਰਾਂਸਪੋਰਟ ਵਿਭਾਗ ਵੱਡਾ ਕਦਮ ਚੁੱਕਣ ਜਾ ਰਿਹਾ ਹੈ, ਜਿਸ ਦੇ ਚੱਲਦੇ ਵਿਭਾਗ ਵਲੋਂ 500 ਨਵੀਆਂ ਬੱਸਾਂ ਨੂੰ ਸੜਕਾਂ ’ਤੇ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ 1 ਜਨਵਰੀ ਨੂੰ ਨਵੀਂਆਂ ਬੱਸਾਂ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਸੀ। ਪੀ. ਆਰ. ਟੀ. ਸੀ. 200 ਨਵੀਂ ਬੱਸਾਂ ਖਰੀਦੇਗਾ। ਜਦਕਿ 150 ਬੱਸਾਂ ਕਿਲੋਮੀਟਰ ਸਕੀਮ ਤਹਿਤ ਸੜਕਾਂ ’ਤੇ ਉਤਾਰੀਆਂ ਜਾਣਗੀਆਂ।
ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ
ਸੂਤਰਾਂ ਮੁਤਾਬਕ ਪੀ. ਆਰ. ਟੀ. ਸੀ. ਨੂੰ ਨਵੀਂਆਂ ਬੱਸਾਂ ਖਰੀਦਣ ਨੂੰ ਵਿਭਾਗੀ ਮਨਜ਼ੂਰੀ ਵੀਮਿਲ ਗਈ ਹੈ। 200 ਬੱਸਾਂ ਨੂੰ ਖਰੀਦਣ ਲਈ ਟੈਂਡਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਹਿਲਾਂ ਬੱਸਾਂ ਨੂੰ ਖਰੀਦਣ ਦਾ ਟੈਂਡਰ ਕੱਢਿਆ ਜਾਵੇਗਾ। ਬੱਸਾਂ ਦੀ ਸਪਲਾਈ ਹੋਣ ਤੋਂ ਬਾਅਦ ਬੱਸਾਂ ਦੀ ਬਾਡੀ ਲਗਾਉਣ ਦਾ ਟੈਂਡਰ ਕੱਢਿਆ ਜਾਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਪੀਆਰਟੀਸੀ ਆਪਣੇ ਫੰਡ ਤੋਂ 200 ਬੱਸਾਂ ਖਰੀਦੇਗੀ ਅਤੇ 150 ਬੱਸਾਂ ਕਿਲੋਮੀਟਰ ਸਕੀਮ ਤਹਿਤ ਉਤਾਰੇਗੀ। ਜਦਕਿ ਪਨਬੱਸ-ਰੋਡਵੇਜ਼ ਕਰਜ਼ਾ ਲੈ ਕੇ 150 ਬੱਸਾਂ ਖਰੀਦੇਗੀ। ਪਨਬੱਸ ਨੇ ਵੀ ਵਿਭਾਗ ਨੂੰ ਮਤਾ ਭੇਜ ਦਿੱਤਾ ਹੈ। ਹਾਲਾਂਕਿ ਅਜੇ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਮਿਲੀ ਹੈ। ਪੀਆਰਟੀਸੀ ਤੇ ਪਨਬੱਸ ਵਿਚ ਨਵੀਂਆਂ ਬੱਸਾਂ ਨੂੰ ਚਲਾਉਣ ਦੀ ਮੰਗ ਲੰਬੇ ਸਮੇਂ ਤੋਂ ਉੱਠ ਰਹੀ ਸੀ ਕਿਉਂਕਿ 2021 ਤੋਂ ਬਾਅਦ ਬੱਸਾਂ ਨਹੀਂ ਖਰੀਦੀਆਂ ਗਈਆਂ। ਜਦਕਿ 400 ਬੱਸਾਂ ਕੰਡਮ ਹੋ ਚੁੱਕੀਆਂ ਹਨ। ਸੂਤਰਾਂ ਮੁਤਾਬਕ ਜਲਦੀ ਨਵੀਂ ਬੱਸਾਂ ਲਈ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਸੇਵਾ ਕੇਂਦਰਾਂ ਨੂੰ ਲੈ ਕੇ ਵੱਡੀ ਖ਼ਬਰ, ਹੁਣ ਇਹ ਵੱਡੀਆਂ ਸਹੂਲਤਾਂ ਵੀ ਮਿਲਣਗੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਵਾਦਾਂ 'ਚ ਘਿਰਿਆ ਜਲੰਧਰ ਦਾ ਸਿਵਲ ਹਸਪਤਾਲ, ਕੁੜੀ ਨੇ ਦੋਸਤੀ ਲਈ ਦਿੱਤਾ ਨੰਬਰ ਤੇ ਹੁਣ...
NEXT STORY