ਗੁਰਦਾਸਪੁਰ (ਬਿਊਰੋ) - ਪੰਜਾਬ ਦੇ ਜ਼ਿਆਦਾਤਰ ਲੋਕ ਰੋਜ਼ਾਨਾਂ ਹੀ ਬੱਸਾਂ 'ਚ ਸਫਰ ਕਰਦੇ ਹਨ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸੜਕਾਂ 'ਤੇ ਸਰਕਾਰੀ ਬੱਸਾਂ ਉਤਾਰੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਆਪਣੇ ਹਲਕੇ ਦੀਨਾਨਗਰ 'ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਲੋਕਾਂ ਦੀਆਂ ਸਹੂਲਤਾਂ ਲਈ 600 ਸਰਕਾਰੀ ਬੱਸਾਂ ਲਿਆਂਦੀਆਂ ਜਾ ਰਹੀਆਂ ਹਨ। ਇਨ੍ਹਾਂ ਬੱਸਾਂ 'ਚ ਜੀ.ਪੀ.ਐੱਸ. ਸਿਸਟਮ ਦੀ ਖਾਸ ਸੁਵਿਧਾ ਹੋਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਨੂੰ ਨਵੀਂ ਬੁਲੰਦੀਆਂ ਤੱਕ ਲੈ ਕੇ ਜਾਣ ਲਈ ਕੁੱਝ ਨਵੇਂ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦੀਨਾਨਗਰ ਨੂੰ ਸਬ ਡਬੀਜ਼ਨ ਬਣਾ ਦਿੱਤਾ ਗਿਆ ਹੈ, ਜਿਸ ਨਾਲ ਹਲਕੇ ਦੇ 240 ਪਿੰਡਾਂ ਨੂੰ ਲਾਭ ਮਿਲੇਗਾ।
ਕਾਂਗਰਸੀ ਕਿਸਾਨ ਨੇ 15 ਏਕੜ 'ਚ ਬੀਜਿਆ ਅਗੇਤਾ ਝੋਨਾ, ਪ੍ਰਸ਼ਾਸਨ ਨੇ ਦੜ੍ਹ ਵੱਟੀ (ਵੀਡੀਓ)
NEXT STORY