ਹਾਜੀਪੁਰ (ਜੋਸ਼ੀ)-ਟਰਾਂਸਪੋਰਟ ਅਫ਼ਸਰਾਂ ਵੱਲੋਂ ਓਵਰਲੋਡ ਟਿੱਪਰ ਅਤੇ ਟਰੱਕ ਮੁਕੇਰੀਆਂ ਹਾਈਡਲ ਚੈਨਲ ਦੇ ਪੁਲ ਤੋਂ ਨਾਜਾਇਜ਼ ਤੌਰ ’ਤੇ ਲੰਘਣ ’ਤੇ ਲੱਖਾਂ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਧੀਕ ਨਿਗਰਾਨ ਇੰਜੀਨੀਅਰ ਪੀ. ਐੱਸ. ਪੀ. ਸੀ. ਐੱਲ. ਤਲਵਾੜਾ ਨੇ ਆਪਣੇ ਸ਼ਿਕਾਇਤ ਪੱਤਰ ਵਿਚ ਦੱਸਿਆ ਕਿ ਇਸ ਚੈਨਲ ਤੋਂ ਪੰਜਾਬ ਤੋਂ ਲਗਭਗ 225 ਮੈਗਾਵਾਟ ਬਿਜਲੀ ਮਿਲਦੀ ਹੈ। ਪਿਛਲੇ ਕੁਝ ਸਮੇਂ ਤੋਂ ਮੁਕੇਰੀਆਂ ਹਾਈਡਲ ਚੈਨਲ ਦੇ ਆਰ. ਡੀ. 8880 ਮੀਟਰ ’ਤੇ ਬਣੇ ਹੈਂਡ ਰੈਗੂਲੇਟਰ ਤੋਂ ਨਾਜਾਇਜ਼ ਓਵਰਲੋਡ ਗੱਡੀਆਂ ਰੇਤਾ, ਬੱਜਰੀ ਆਦਿ ਲੈ ਕੇ ਲੰਘ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਨਵੀਂ ਮੁਸੀਬਤ 'ਚ ਘਿਰੇ ਕਿਸਾਨ
ਇਸ ਪੁਲ ਦੀ ਨਿਰਧਾਰਿਤ ਸਮਰੱਥਾ 40 ਤੋਂ 70 ਟਨ ਹੈ ਪਰ ਨਿਰਧਾਰਿਤ ਸਮਰੱਥਾ ਤੋਂ ਵੱਧ ਲੋਡ ਵਾਲੀਆਂ ਗੱਡੀਆਂ ਲੰਘਣ ਕਰ ਕੇ ਪੁਲ ਨੂੰ ਕਿਸੇ ਵੇਲੇ ਵੀ ਨੁਕਸਾਨ ਹੋ ਸਕਦਾ ਹੈ। ਜੇਕਰ ਪੁਲ ਨੂੰ ਕੋਈ ਨੁਕਸਾਨ ਹੁੰਦਾ ਹੈ ਜਾਂ ਕੋਈ ਗੱਡੀ ਨਹਿਰ ਵਿਚ ਡਿੱਗਦੀ ਹੈ ਤਾਂ ਨਹਿਰ ਨੂੰ ਬੰਦ ਕਰਨਾ ਪਵੇਗਾ। ਇਸ ਨਾਲ ਬਿਜਲੀ ਉਤਪਾਦਨ ’ਤੇ ਸਿੱਧਾ ਅਸਰ ਪਵੇਗਾ ਅਤੇ ਸਰਕਾਰ ਨੂੰ ਵੱਡੀ ਮਾਤਰਾ ਵਿਚ ਮਾਲੀ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਗੱਡੀਆਂ ਦਾ ਰਾਤ ਨੂੰ ਭਾਰੀ ਲੋਡ ਲੈ ਕੇ ਲੰਘਣਾ ਜਾਰੀ ਹੈ।
ਇਹ ਵੀ ਪੜ੍ਹੋ : CBSE ਦੇ ਇਸ ਵੱਡੇ ਫ਼ੈਸਲੇ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਖੜ੍ਹੀ ਕੀਤੀ ਨਵੀਂ ਮੁਸੀਬਤ
ਮੁਕੇਰੀਆਂ ਹਾਈਡਲ ਚੈਨਲ ਦੇ ਪੁਲ ਆਰ. ਡੀ. 8880 ਮੀਟਰ ਤੋਂ ਲੰਘਣ ਵਾਲੇ ਨਾਜਾਇਜ਼ ਓਵਰਲੋਡ ਗੱਡੀਆਂ ਦੀ ਆਵਾਜਾਈ ਰੋਕਣ ਸਬੰਧੀ ਰਵਿੰਦਰ ਸਿੰਘ ਗਿੱਲ ਰਿਜਨਲ ਟਰਾਂਸਪੋਰਟ ਅਫ਼ਸਰ ਅਤੇ ਸੰਦੀਪ ਭਾਰਤੀ ਸਹਾਇਕ ਰਿਜਨਲ ਟਰਾਂਸਪੋਰਟ ਅਫ਼ਸਰ ਹੁਸ਼ਿਆਰਪੁਰ ਵੱਲੋਂ 5 ਮਾਰਚ ਦੀ ਰਾਤ ਨੂੰ ਚੈਕਿੰਗ ਕੀਤੀ ਗਈ। ਜਿਸ ਦੌਰਾਨ 17 ਓਵਰਲੋਡ ਟਿੱਪਰ ਅਤੇ ਟਰੱਕ ਜ਼ਬਤ ਕੀਤੇ ਗਏ ׀ ਇਸ ਤੋਂ ਇਲਾਵਾ ਜੰਮੂ ਨੰਬਰ ਦੀਆਂ 4 ਟੂਰਿਸਟ ਬੱਸਾਂ ਨੂੰ ਬਿਨਾਂ ਪੰਜਾਬ ਮੋਟਰ ਵਹੀਕਲ ਟੈਕਸ ਭਰੇ ਤਲਵਾੜਾ ਰਾਹੀਂ ਲੰਘਣ ’ਤੇ ਟੈਕਸੇਸ਼ਨ ਐਕਟ ਦੇ ਤਹਿਤ ਜ਼ਬਤ ਕਰ ਕੇ 7 ਲੱਖ 35 ਹਜ਼ਾਰ ਰੁਪਏ ਜੁਰਮਾਨੇ ਵਜੋਂ ਵਸੂਲੇ ਗਏ ।
ਇਹ ਵੀ ਪੜ੍ਹੋ : 'ਯੁੱਧ ਨਸ਼ਿਆਂ ਵਿਰੁੱਧ': 6ਵੇਂ ਦਿਨ 501 ਥਾਵਾਂ ’ਤੇ ਛਾਪੇਮਾਰੀ, 75 ਨਸ਼ਾ ਸਮੱਗਲਰਾਂ 'ਤੇ ਹੋਈ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਐਕਸ਼ਨ ਮੋਡ ਵਿਚ CM ਮਾਨ, ਅਫਸਰਸ਼ਾਹੀ ਹੋਈ ਪੱਬਾਂ ਭਾਰ
NEXT STORY