ਹੁਸ਼ਿਆਰਪੁਰ (ਅਮਰੀਕ)— ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ ਕਰੀਬ ਦੋ ਦਰਜਨ ਤੋਂ ਵਧ ਨੌਜਵਾਨਾਂ ਨੂੰ ਟਰੈਵਲ ਏਜੰਟਾਂ ਵੱਲੋਂ ਦੁਬਈ ’ਚ ਬੰਧਕ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ। ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਦਸੂਹਾ ਦੇ ਪਿੰਡ ਘੋਗਰਾ ਦੇ ਨੌਜਵਾਨ ਪ੍ਰਦੀਪ ਸਮੇਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕੁੱਲ 24 ਨੌਜਵਾਨ ਚੰਗੇ ਭਵਿੱਖ ਖਾਤਿਰ ਜਲੰਧਰ ਦੇ ਟਰੈਵਲ ਏਜੰਟਾਂ ਵੱਲੋਂ ਧੋਖਾਧੜੀ ਦਾ ਸ਼ਿਕਾਰ ਹੋ ਗਏ ਹਨ। ਜਲੰਧਰ ਦੇ ਟਰੈਵਲ ਏਜੰਟਾਂ ਨੂੰ ਚਾਰ-ਚਾਰ ਲੱਖ ਦੇ ਕੇ ਦੁਬਈ ’ਚ ਰੋਜ਼ੀ-ਰੋਟੀ ਕਮਾਉਣ ਲਈ ਗਏ ਹਨ ਅਤੇ ਉਥੇ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਉਥੇ ਉਨ੍ਹਾਂ ਨੂੰ ਕੋਈ ਕੰਮ ਨਹੀਂ ਦਿਵਾਇਆ ਗਿਆ, ਹੱਦ ਤਾਂ ਉਦੋਂ ਹੋ ਗਈ ਜਦੋਂ ਟਰੈਵਲ ਏਜੰਟਾਂ ਵੱਲੋਂ ਕੀਤੀ ਗਈ ਧੋਖਾਧੜੀ ਦਾ ਅਨੋਖਾ ਮਾਮਲਾ ਉਨ੍ਹਾਂ ਦੇ ਸਾਹਮਣੇ ਆਇਆ।
ਇਹ ਵੀ ਪੜ੍ਹੋ: 3 ਪਿਸਤੌਲਾਂ ਤੇ 6 ਜ਼ਿੰਦਾ ਰੌਂਦ ਸਣੇ 1 ਨੌਜਵਾਨ ਗ੍ਰਿਫ਼ਤਾਰ, ਵੱਡੀ ਵਾਰਦਾਤ ਲਈ ਗੈਂਗਸਟਰਾਂ ਨੂੰ ਕਰਨੇ ਸੀ ਸਪਲਾਈ
ਪ੍ਰਦੀਪ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਵੀਡੀਓ ਜ਼ਰੀਏ ਦੱਸਿਆ ਹੈ ਕਿ ਪਹਿਲਾਂ ਉਨ੍ਹਾਂ ਨੂੰ ਆਈ.ਡੀ. ਸਕੈਨ ਕਰਨ ਦੀ ਗੱਲ ਕਹਿ ਕੇ ਉਨ੍ਹਾਂ ਤੋਂ ਆਈ.ਡੀ. ਲੈ ਲਈ ਅਤੇ ਫਿਰ ਉਨ੍ਹਾਂ ਦੀ ਆਈ. ਡੀ. ਦਾ ਇਸਤੇਮਾਲ ਕਰਕੇ ਉਨ੍ਹਾਂ ਦੇ ਨਾਵਾਂ ’ਤੇ ਐੱਪਲ ਦੇ ਫੋਨ ਖ਼ਰੀਦ ਲਏ। ਇਸ ਗੱਲ ਦਾ ਪਤਾ ਨੌਜਵਾਨਾਂ ਨੂੰ ਉਸ ਸਮੇਂ ਲੱਗਾ ਜਦੋਂ ਨੌਜਵਾਨਾਂ ਦੇ ਮੋਬਾਇਲ ’ਤੇ ਮੈਸੇਜ ਆਇਆ। ਇਸ ਸਬੰਧੀ ਜਦੋਂ ਉਨ੍ਹਾਂ ਨੇ ਟਰੈਵਲ ਏਜੰਟਾਂ ਨਾਲ ਗੱਲਬਾਤ ਕੀਤੀ ਤਾਂ ਉਹ ਟਾਲ-ਮਟੋਲ ਕਰਨ ਲੱਗੇ। ਫਿਰ ਟਰੈਵਲ ਏਜੰਟਾਂ ਨੇ ਕਿਹਾ ਕਿ ਉਹ ਨੌਜਵਾਨਾਂ ਨੇ ਕ੍ਰੇਡਿਟ ਕਾਰਡ ਬਣਵਾਉਣਗੇ। ਕੁਝ ਮੁੰਡਿਆਂ ਨੇ ਕ੍ਰੇਡਿਟ ਕਾਰਡ ਬਣਵਾ ਲਏ। ਇਸ ਦੌਰਾਨ ਜਦੋਂ ਉਨ੍ਹਾਂ ਨੇ ਮੋਬਾਇਲ ਚੈੱਕ ਕੀਤਾ ਤਾਂ ਉਨ੍ਹਾਂ ਦੇ ਕ੍ਰੇਡਿਟ ਕਾਰਡ ਨਾਲ 50-50 ਲੱਖ ਦਾ ਲੋਨ ਏਜੰਟਾਂ ਨੇ ਲੈ ਲਿਆ ਸੀ। ਜਦੋਂ ਇਸ ਦੇ ਬਾਰੇ ’ਚ ਦੁਬਈ ’ਚ ਉਨ੍ਹਾਂ ਦੇ ਟਰੈਵਲ ਏਜੰਟਾਂ ਨਾਲ ਗੱਲਬਾਤ ਕੀਤੀ ਤਾਂ ਪਹਿਲਾਂ ਉਨ੍ਹਾਂ ਦੇ ਪਾਸਪੋਰਟ ਲੈ ਲਏ ਅਤੇ ਫਿਰ ਉਨ੍ਹਾਂ ਨੂੰ ਬੰਧਕ ਬਣਾ ਲਿਆ। ਉਨ੍ਹਾਂ ਨੂੰ ਖਾਣ-ਪੀਣ ਲਈ ਵੀ ਠੀਕ ਢੰਗ ਨਾਲ ਨਹੀਂ ਦਿੱਤਾ ਜਾ ਰਿਹਾ। ਦੁਬਈ ਤੋਂ ਪ੍ਰਦੀਪ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਆਪਣੇ ਪਰਵਿਾਰ ਨਾਲ ਇਕ ਵੀਡੀਓ ਭੇਜ ਕੇ ਕੀਤੀ ਹੈ।
ਦਸੂਹਾ ’ਚ ਪ੍ਰੈੱਸ ਵਾਰਤਾ ’ਚ ਪ੍ਰਦੀਪ ਸਿੰਘ ਦੇ ਪਿਤਾ ਹਰਬੰਸ ਸਿੰਘ ਨੇ ਬੱਚਿਆਂ ਦੀ ਦਰਦ ਭਰੀ ਦਾਸਤਾਨ ਬਿਆਨ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੇਟੇ ਅਤੇ ਬਾਕੀ ਦੇ ਨੌਜਵਾਨਾਂ ਨੂੰ ਜਲੰਧਰ ਦੇ ਟਰੈਵਲ ਏਜੰਟ ਨੇ ਕਿਹਾ ਸੀ ਕਿ ਉਹ ਦੁਬਈ ’ਚ ਨਵਾਂ ਦਫ਼ਤਰ ਖੋਲ੍ਹ ਰਹੇ ਹਨ। ਉਥੇ ਉਨ੍ਹਾਂ ਨੇ ਨਵੇਂ ਨੌਜਵਾਨਾਂ ਦੀ ਭਰਤੀ ਕਰਨੀ ਹੈ। ਇਸ ਦੇ ਚਲਦਿਆਂ ਉਹ ਨੌਜਵਾਨ ਟਰੈਵਲ ਏਜੰਟ ਦੇ ਝਾਂਸੇ ’ਚ ਆ ਗਏ ਪਰ ਦੁਬਈ ਪਹੁੰਚਣ ਦੇ 2-3 ਮਹੀਨਿਆਂ ਤੱਕ ਉਨ੍ਹਾਂ ਨੂੰ ਠੋਕਰਾਂ ਖਾਣੀਆਂ ਪਈਆਂ। ਉਹ ਇਕ ਚਾਰਦੀਵਾਰੀ ’ਚ ਬੰਦ ਹੋ ਕੇ ਰਹਿ ਗਏ ਹਨ।
ਬੰਧਕ ਬਣਾਏ ਗਏ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਭਾਰਤ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਸਹੀ-ਸਲਾਮਤ ਭਾਰਤ ਲਿਆਂਦਾ ਜਾਵੇ ਅਤੇ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ ਤਾਂਕਿ ਹੋਰ ਨੌਜਵਾਨਾਂ ਦੀ ਜ਼ਿੰਦਗੀ ਨਾਲ ਖ਼ਿਲਵਾੜ ਨਾਲ ਹੋਵੇ।
ਇਹ ਵੀ ਪੜ੍ਹੋ: ਨਾਜਾਇਜ਼ ਸ਼ਰਾਬ ਵੇਚਣ ਵਾਲੇ ਹਨ ਐਕਸਾਈਜ਼ ਮਹਿਕਮੇ ਦੇ ਨਿਸ਼ਾਨੇ 'ਤੇ, ਵਿਕਰੀ ਰੋਕਣ ਲਈ ਤਿਆਰ ਕੀਤਾ ਰੋਡਮੈਪ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੋਗਾ ’ਚ ਪਰਿਵਾਰ ’ਤੇ ਕਹਿਰ ਬਣ ਕੇ ਵਰ੍ਹਿਆ ਮੀਂਹ, ਦੋ ਮਾਸੂਮ ਬੱਚੀਆਂ ਦੀ ਮੌਤ
NEXT STORY