ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਦੀ ਹਰਿਆਲੀ ਹੀ ਹੁਣ ਇਥੇ ਰਹਿਣ ਵਾਲੇ ਲੋਕਾਂ ਲਈ ਮੁਸੀਬਤ ਬਣਦੀ ਜਾ ਰਹੀ ਹੈ। ਸ਼ਹਿਰ ਦੇ ਉਹ ਰੁੱਖ ਤੇ ਬੂਟੇ, ਜਿਨ੍ਹਾਂ ਤੋਂ ਪਾਲਿਨ (ਪਰਾਗ) ਕਾਫੀ ਮਾਤਰਾ ਵਿਚ ਨਿਕਲ ਰਿਹਾ ਹੈ, ਨੂੰ ਚੰਡੀਗੜ੍ਹ ਦੀ ਏਅਰ ਕੁਆਲਿਟੀ ਇੰਡੈਕਸ ਨੂੰ ਵਿਗਾੜਣ ਦਾ ਮੁੱਖ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਡਿਪਾਰਟਮੈਂਟ ਆਫ ਇਨਵਾਇਰਨਮੈਂਟ ਨੇ ਯੂ. ਟੀ. ਦੇ ਹੀ ਡਿਪਾਰਟਮੈਂਟ ਆਫ ਹੈਲਥ ਵਲੋਂ ਅਜਿਹੇ ਹੀ ਰੁੱਖਾਂ ਦੀ ਸਟੱਡੀ ਕਰਵਾਈ।
ਦਰਅਸਲ ਡਿਪਾਰਟਮੈਂਟ ਆਫ ਇਨਵਾਇਰਨਮੈਂਟ ਇਹ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਕਿ ਆਖਿਰ ਸ਼ਹਿਰ ਵਿਚ ਕਿੰਨੇ ਅਜਿਹੇ ਰੁੱਖ ਹਨ ਜੋ ਪਾਲੀਨੇਸ਼ਨ ਲਈ ਮੁੱਖ ਜ਼ਿੰਮੇਵਾਰ ਹਨ। ਇਸਦੇ ਨਾਲ ਹੀ ਹੁਣ ਡਿਪਾਰਟਮੈਂਟ ਪਰਾਗ ਫੈਲਾਉਣ ਵਾਲੇ ਰੁੱਖਾਂ 'ਤੇ ਇਕ ਵੱਡਾ ਫੈਸਲਾ ਲੈਣ ਜਾ ਰਿਹਾ ਹੈ। ਭਵਿੱਖ ਵਿਚ ਅਜਿਹੀ ਕਿਸਮ ਦੇ ਰੁੱਖਾਂ ਦੀ ਪਲਾਂਟੇਸ਼ਨ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ, ਜਿਨ੍ਹਾਂ ਤੋਂ ਪਾਲੀਨੇਸ਼ਨ ਦੀ ਮਾਤਰਾ ਵਿਚ ਵਾਧਾ ਹੋ ਰਿਹਾ ਹੈ। ਇਹੀ ਨਹੀਂ, ਮੌਜੂਦਾ ਸਮੇਂ ਵਿਚ ਜੋ ਰੁੱਖ ਲੱਗੇ ਵੀ ਹੋਏ ਹਨ, ਉਨ੍ਹਾਂ ਨੂੰ ਰਿਪਲੇਸ ਕਰਨ ਦੀ ਪਲਾਨਿੰਗ ਵੀ ਚੱਲ ਰਹੀ ਹੈ। ਜਾਣਕਾਰੀ ਅਨੁਸਾਰ ਇਸ ਸਮੇਂ ਅਜਿਹੇ ਰੁੱਖਾਂ ਦੀ ਗਿਣਤੀ ਲਗਭਗ 113994 ਦੱਸੀ ਜਾ ਰਹੀ ਹੈ। ਮਤਲਬ ਗਰੀਨ ਸਿਟੀ ਲਈ ਇਸਦੇ ਆਪਣੇ ਹੀ ਰੁੱਖ ਹਵਾ ਨੂੰ ਪ੍ਰਦੂਸ਼ਿਤ ਕਰਨ ਦਾ ਇਕ ਮੁੱਖ ਕਾਰਨ ਬਣ ਰਹੇ ਹਨ।
ਰਿਟਾਇਰਡ ਐੱਸ. ਐੱਸ. ਪੀ. ਸੁਰਜੀਤ ਸਿੰਘ ਗਰੇਵਾਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ
NEXT STORY