ਚੰਡੀਗੜ੍ਹ (ਜੱਸੋਵਾਲ) : ਲੋਕ ਸਭਾ ਚੋਣਾਂ ਲਈ 'ਆਲ ਇੰਡੀਆ ਤ੍ਰਿਣਮੂਲ ਕਾਂਗਰਸ' ਨੇ ਵੀ ਪੰਜਾਬ ਦੀਆਂ 13 ਦੀਆਂ 'ਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਸ਼ੁੱਕਰਵਾਰ ਨੂੰ ਪਾਰਟੀ ਦੇ ਪੱਛਮੀ ਬੰਗਾਲ ਤੋਂ ਐੱਮ. ਐੱਲ. ਏ. ਅਰਜੁਨ ਸਿੰਘ ਨੇ ਪੰਜਾਬ ਦੇ ਪਾਰਟੀ ਵਰਕਰਾਂ ਅਤੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ 7 ਸੀਟਾਂ ਤੋਂ ਚੋਣਾਂ ਲੜਨ ਲਈ ਅਰਜ਼ੀਆਂ ਆ ਗਈਆਂ ਹਨ ਅਤੇ ਬਾਕੀ ਥਾਵਾਂ ਤੋਂ ਇਲਾਵਾ ਚੰਡੀਗੜ੍ਹ ਤੋਂ ਵੀ ਅਰਜ਼ੀਆਂ ਆ ਰਹੀਆਂ ਹਨ। ਅਰਜੁਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਈ ਅਹਿਮ ਮੁੱਦਿਆਂ ਸਬੰਧੀ ਪਾਰਟੀ ਨੇ ਆਪਣੀ ਰਣਨੀਤੀ ਬਣਾਈ ਹੈ ਅਤੇ ਉਹ ਜਨਤਾ ਵਿਚਕਾਰ ਵੀ ਵਿਚਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਚੋਣ ਮੈਨੀਫੈਸਟੋ ਲਈ ਜਲਦ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪੰਜਾਬ ਆਉਣਗੇ ਅਤੇ ਪਾਰਟੀ ਦੀ ਬਿਹਤਰੀ ਅਤੇ ਉਮੀਦਵਾਰਾਂ ਲਈ ਰੈਲੀ ਵੀ ਕਰਨਗੇ ਤਾਂ ਜੋ 'ਤ੍ਰਿਣਮੂਲ ਕਾਂਗਰਸ' ਬਾਰੇ ਲੋਕਾਂ ਨੂੰ ਪੂਰੀ ਜਾਣਕਾਰੀ ਦਿੱਤੀ ਜਾ ਸਕੇ ਅਤ ਲੋਕ ਸਭਾ ਸੀਟਾਂ ਜਿੱਤੀਆਂ ਜਾ ਸਕਣ।
ਵੱਡੀ ਖਬਰ : ਰਾਵੀ ਦਰਿਆ 'ਤੇ ਬਣਿਆ ਅਸਥਾਈ ਪੁਲ ਰੁੜ੍ਹਿਆ
NEXT STORY