ਜਲੰਧਰ- ਭਾਰਤ ਤੋਂ ਕੈਨੇਡਾ ਜਾਣ ਦੇ ਚਾਹਵਾਨ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਵੀਜ਼ਾ ਸੰਬੰਧੀ ਸੇਵਾਵਾਂ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਹਰਦੀਪ ਸਿੰਘ ਨਿੱਝਰ ਕਤਲ ਕੇਸ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਤਣਾਅ ਨੂੰ ਲੈ ਕੇ ਕੈਨੇਡਾ ਨੇ ਭਾਰਤ ਤੋਂ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ। ਉਥੇ ਹੀ ਕੈਨੇਡਾ ਵੱਲੋਂ 41 ਡਿਪਲੋਮੈਂਟਾਂ ਨੂੰ ਵਾਪਸ ਬੁਲਾਉਣ ਨੂੰ ਲੈ ਕੇ ਵੱਖ-ਵੱਖ ਐਕਸਪਰਟ ਆਪਣੀ ਰਾਏ ਦੇ ਰਹੇ ਹਨ। ਇਸ ਪੂਰੇ ਮਾਮਲੇ 'ਤੇ 'ਜਗ ਬਾਣੀ' ਵੱਲੋਂ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਐਕਸਪਰਟ ਤਰੁਣ ਸ਼ਰਮਾ ਨਾਲ ਗੱਲਬਾਤ ਕੀਤੀ ਗਈ।
ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਐਕਸਪਰਟ ਤਰੁਣ ਸ਼ਰਮਾ ਨੇ ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤ ਵਿਚ ਕੈਨੇਡਾ ਦੇ ਸਭ ਤੋਂ ਵੱਧ ਡਿਪਲੋਮੈਂਟ ਸਨ, ਜਿਨ੍ਹਾਂ ਵਿਚੋਂ 41 ਨੂੰ ਹੁਣ ਵਾਪਸ ਬੁਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬੈਂਗਲੁਰੂ, ਮੁੰਬਈ, ਚੰਡੀਗੜ੍ਹ ਬਾਏ ਹੈਂਡ ਐਪਲੀਕੇਸ਼ਨ ਦੀ ਪ੍ਰਕਿਰਿਆ ਬੰਦ ਕਰ ਦਿੱਤੀ ਹੈ। ਹੁਣ ਸਾਰਾ ਕੰਮ ਦਾ ਲੋਡ 21 'ਤੇ ਜਾਵੇਗਾ ਅਤੇ ਕੰਮ ਵੀ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਵੀਜ਼ਾ ਬੰਦ ਨੂੰ ਲੈ ਕੇ ਫਿਲਹਾਲ ਕੋਈ ਖ਼ਬਰ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਜੇਕਰ ਵੀਜ਼ਾ ਪ੍ਰੋਸੈਸਿੰਗ ਦੀ ਗੱਲ ਕਰੀਏ ਤਾਂ ਇਸ ਸਮੇਂ 15 ਦਿਨਾਂ ਦੇ ਅੰਦਰ ਕਨੈਡਾ ਤੋਂ ਸੱਟਡੀ ਵੀਜ਼ਾ ਆ ਰਹੇ ਸਨ। ਇਹ ਸਮਾਂ ਥੋੜ੍ਹਾ ਵੱਧ ਜਾਵੇਗਾ, ਜਿਸ ਨੂੰ ਕਰੀਬ 40 ਦਿਨ ਵੀ ਲੱਗ ਸਕਦੇ ਹਨ।
ਇਹ ਵੀ ਪੜ੍ਹੋ: ਅਸਲਾ ਰੱਖਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਹੁਣ ਸੌਖਾ ਨਹੀਂ ਬਣੇਗਾ ਨਵਾਂ ਆਰਮਜ਼ ਲਾਇਸੈਂਸ, ਨਵੇਂ ਹੁਕਮ ਜਾਰੀ
ਉਨ੍ਹਾਂ ਕਿਹਾ ਕਿ ਜਨਵਰੀ ਤੋਂ ਲੈ ਕੇ ਜੂਨ 2023 ਤੱਕ ਕੈਨੇਡਾ ਪਹਿਲਾਂ ਹੀ 2 ਲੱਖ 80 ਹਜ਼ਾਰ ਵੀਜ਼ੇ ਦੇ ਚੁੱਕਾ ਹੈ, ਜੋਕਿ 2022 ਦੇ ਪੈਟਰਨ ਦੇ ਮੁਕਾਬਲੇ 77 ਫ਼ੀਸਦੀ ਵੱਧ ਸੀ। ਉਨ੍ਹਾਂ ਕਿਹਾ ਕਿ ਜੇਕਰ ਵੱਡੇ ਤਰੀਕੇ ਨਾਲ ਸੋਚਿਆ ਜਾਵੇ ਤਾਂ ਕੈਨੇਡਾ ਨੇ ਪਿਛਲੇ ਸਾਲ 2022 ਵਿਚ 5 ਲੱਖ 51 ਹਜ਼ਾਰ ਕੁਝ ਕੁੱਲ ਕੱਡੇ ਸਨ, ਜਿਨ੍ਹਾਂ ਵਿਚ ਭਾਰਤ, ਚੀਨ, ਅਫ਼ਗਾਨਿਸਤਾਨ ਆਦਿ ਦੇਸ਼ ਸ਼ਾਮਲ ਸਨ। ਇਨ੍ਹਾਂ ਵਿਚ ਭਾਰਤ ਨੂੰ ਸਭ ਤੋਂ ਵੱਧ ਵੀਜ਼ੇ ਭੇਜੇ ਗਏ ਸਨ, ਜੋਕਿ 2 ਲੱਖ 26 ਹਜ਼ਾਰ ਤੋਂ ਵੱਧ ਸਨ, ਇਸ ਵਿਚ ਇਕ ਲੱਖ 36 ਹਜ਼ਾਰ ਪੰਜਾਬੀ ਵਿਦਿਆਰਥੀਆਂ ਨੂੰ ਸਟੂਡੈਂਟ ਵੀਜ਼ਾ ਭੇਜਿਆ ਗਿਆ ਸੀ। ਜੇਕਰ ਪੈਟਰਨ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਕੈਨੇਡਾ 6 ਲੱਖ ਤੋਂ ਵੱਧ ਸਟੱਡੀ ਵੀਜ਼ਾ ਦਸੰਬਰ ਤੱਕ ਭੇਜ ਸਕਦਾ ਹੈ। ਵੀਜ਼ਾ ਆਉਣ ਵਿਚ ਥੋੜ੍ਹਾ ਸਮਾਂ ਲੱਗ ਸਕਦਾ ਹੈ ਬੱਚਿਆਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ।
ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਨਿੱਝਰ ਕਤਲ ਕੇਸ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਤਣਾਅ ਦਰਮਿਆਨ ਕੈਨੇਡਾ ਨੇ ਭਾਰਤ ਤੋਂ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ। ਇਸ ਕਾਰਨ ਚੰਡੀਗੜ੍ਹ, ਮੁੰਬਈ, ਬੈਂਗਲੁਰੂ ਅਤੇ ਕੋਲਕਾਤਾ ਵਿਚ 4 ਕੌਂਸਲੇਟਾਂ ਵਿਚ ਕੈਨੇਡਾ ਲਈ ਵੀਜ਼ਾ ਸੇਵਾਵਾਂ ਬੰਦ ਹੋ ਗਈਆਂ ਹਨ, ਜਿਸ ਦਾ ਮਤਲਬ ਹੈ ਕਿ ਹੁਣ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨੂੰ ਕੈਨੇਡਾ ਦੇ ਵੀਜ਼ਾ ਲਈ ਦਿੱਲੀ ਜਾਣਾ ਪਵੇਗਾ। ਇਨ੍ਹਾਂ ਵਿਚ ਸਭ ਤੋਂ ਵੱਡਾ ਝਟਕਾ ਉਨ੍ਹਾਂ ਪੰਜਾਬੀਆਂ ਨੂੰ ਲੱਗਾ ਹੈ, ਜਿਨ੍ਹਾਂ ਦੇ ਬੱਚੇ ਜਾਂ ਮਾਪੇ ਕੈਨੇਡਾ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਕੈਨੇਡਾ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਲਈ ਦਿੱਲੀ ਜਾਣਾ ਪਵੇਗਾ।
ਭਾਰਤ ਵਿੱਚ 62 ਕੈਨੇਡੀਅਨ ਡਿਪਲੋਮੈਟਾਂ ਵਿੱਚੋਂ 41 ਨੂੰ ਹਟਾਇਆ ਗਿਆ
ਵੀਰਵਾਰ ਨੂੰ ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਕਿਹਾ ਕਿ ਭਾਰਤ ਵਿੱਚ 62 ਕੈਨੇਡੀਅਨ ਡਿਪਲੋਮੈਟਾਂ ਵਿੱਚੋਂ 41 ਨੂੰ ਹਟਾ ਦਿੱਤਾ ਗਿਆ ਹੈ। ਹਾਲਾਂਕਿ 21 ਕੈਨੇਡੀਅਨ ਡਿਪਲੋਮੈਟ ਭਾਰਤ ਵਿੱਚ ਹੀ ਰਹਿਣਗੇ। ਜੌਲੀ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਦੀ ਡਿਪਲੋਮੈਟਿਕ ਛੋਟ ਗੁਆਉਣ ਦੇ ਖਤਰੇ ਦੇ ਮੱਦੇਨਜ਼ਰ ਲਿਆ ਗਿਆ ਹੈ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਕੈਨੇਡਾ ਭਾਰਤੀ ਡਿਪਲੋਮੈਟਾਂ ਨੂੰ ਅਜਿਹਾ ਕਰਨ ਲਈ ਧਮਕੀ ਨਹੀਂ ਦੇਵੇਗਾ। ਜੌਲੀ ਨੇ ਕਿਹਾ ਕਿ ਸਟਾਫ਼ ਦੀ ਘਾਟ ਕਾਰਨ ਕੈਨੇਡਾ ਨੂੰ ਨਵੀਂ ਦਿੱਲੀ ਨੂੰ ਛੱਡ ਕੇ ਸਾਰੇ ਦਫ਼ਤਰਾਂ ਵਿੱਚ ਵਿਅਕਤੀਗਤ ਕੂਟਨੀਤਕ ਸੇਵਾਵਾਂ ਨੂੰ ਮੁਅੱਤਲ ਕਰਨਾ ਪਵੇਗਾ।
ਕੈਨੇਡਾ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਲੱਗੇਗਾ ਹੋਰ ਸਮਾਂ
ਉਥੇ ਹੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੀਜ਼ਾ ਅਰਜ਼ੀ ਕੇਂਦਰ ਆਮ ਤੌਰ 'ਤੇ ਕੰਮ ਕਰਨਗੇ, ਕਿਉਂਕਿ ਉਹ ਤੀਜੀ ਧਿਰ ਵੱਲੋਂ ਚਲਾਏ ਜਾਂਦੇ ਹਨ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਮੰਨਿਆ ਕਿ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਹੁਣ ਵਾਧੂ ਸਮਾਂ ਲੱਗੇਗਾ। ਉਨ੍ਹਾਂ ਕਿਹਾ, "ਇਸ ਵਿੱਚ ਕੋਈ ਸ਼ੱਕ ਨਹੀਂ ਹੈ ਭਾਰਤ ਦੇ ਫੈਸਲੇ ਨਾਲ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਪੱਧਰ 'ਤੇ ਅਸਰ ਪਵੇਗਾ। ਬਦਕਿਸਮਤੀ ਨਾਲ, ਸਾਨੂੰ ਚੰਡੀਗੜ੍ਹ, ਮੁੰਬਈ ਅਤੇ ਬੈਂਗਲੁਰੂ ਵਿੱਚ ਸਾਡੇ ਵਣਜ ਦੂਤਾਘਰਾਂ ਵਿੱਚ ਸਾਰੀਆਂ ਵਿਅਕਤੀਗਤ ਸੇਵਾਵਾਂ ਨੂੰ ਬੰਦ ਕਰਨਾ ਪਵੇਗਾ।" ਉਨ੍ਹਾਂ ਕਿਹਾ, "ਜਿਨ੍ਹਾਂ ਕੈਨੇਡੀਅਨਾਂ ਨੂੰ ਕੌਂਸਲਰ ਸਹਾਇਤਾ ਦੀ ਲੋੜ ਹੁੰਦੀ ਹੈ, ਉਹ ਅਜੇ ਵੀ ਦਿੱਲੀ ਵਿੱਚ ਸਾਡੇ ਹਾਈ ਕਮਿਸ਼ਨ ਦਾ ਦੌਰਾ ਕਰ ਸਕਦੇ ਹਨ ਅਤੇ ਤੁਸੀਂ ਅਜੇ ਵੀ ਫ਼ੋਨ ਅਤੇ ਈਮੇਲ ਰਾਹੀਂ ਵਿਅਕਤੀਗਤ ਤੌਰ 'ਤੇ ਅਜਿਹਾ ਕਰ ਸਕਦੇ ਹੋ।"
ਇਹ ਵੀ ਪੜ੍ਹੋ: ਚੰਡੀਗੜ੍ਹ ਜਾ ਰਹੇ ASI ਨਾਲ ਵਾਪਰੀ ਅਣਹੋਣੀ, ਖੜ੍ਹੀ ਕੰਬਾਇਨ 'ਚ ਵੱਜਾ ਮੋਟਰਸਾਈਕਲ, ਹੋਈ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਵਿਧਾਨ ਸਭਾ 'ਚ ਪੈ ਰਹੇ ਰੌਲੇ 'ਤੇ ਅਨਮੋਲ ਗਗਨ ਮਾਨ ਨੂੰ ਚੜ੍ਹਿਆ ਗੁੱਸਾ, ਬੋਲੇ-ਸਪੀਕਰ ਸਾਹਿਬ ਕੰਨ ਦੁਖਦੇ ਨੇ
NEXT STORY