ਜਲੰਧਰ (ਮ੍ਰਿਦੁਲ)-ਥਾਣਾ ਬਸਤੀ ਬਾਵਾ ਖੇਲ ਅਧੀਨ ਆਉਂਦੇ ਕਪੂਰਥਲਾ ਚੌਕ ਨੇੜੇ ਸਥਿਤ ਇਕ ਟੈਂਕੀ 'ਤੇ ਚੜ੍ਹ ਡਿਪ੍ਰੈਸ਼ਨ ਨਾਲ ਪੀੜਤ ਵਿਅਕਤੀ ਟੈਂਕੀ 'ਤੇ ਚੜ੍ਹ ਕੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਸ ਵਲੋਂ ਉਸ ਨੂੰ ਗੱਲ੍ਹਾਂ ਵਿਚ ਲਾ ਕੇ ਸੁਸਾਇਡ ਕਰਨ ਤੋਂ ਬਚਾ ਲਿਆ। ਜਿਸ ਪਿੱਛੋਂ ਪੁਲਸ ਵਲੋਂ ਉਸ ਦੇ ਘਰ ਭੇਜ ਦਿੱਤਾ ਗਿਆ।
ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਵਿਅਕਤੀ ਦੀ ਪਛਾਣ ਪ੍ਰਭਜੋਤ ਸਿੰਘ ਢਿੱਲੋਂ ਵਜੋਂ ਹੋਈ ਹੈ। ਜੋ ਕਿ ਨਿਜਾਤਮ ਨਗਰ ਦਾ ਰਹਿਣ ਵਾਲਾ ਹੈ। ਬੁੱਧਵਾਰ ਸ਼ਾਮ ਤਕਰੀਬਨ 5 ਵਜੇ ਉਨ੍ਹਾਂ ਨੂੰ ਕੰਟਰੋਲ ਰੂਮ ਵਿਚ ਸੂਚਨਾ ਆਈ ਕਿ ਇਕ ਵਿਅਕਤੀ ਸੁਸਾਇਡ ਕਰਨ ਲਈ ਪਾਣੀ ਵਾਲੀ ਟੈਂਕੀ 'ਤੇ ਚੜ੍ਹਿਆ ਹੈ, ਜਿਸ ਦੌਰਾਨ ਪੁਲਸ ਪਹੁੰਚੀ ਤਾਂ ਟੈਂਕੀ ਦੇ ਨੇੜੇ-ਤੇੜੇ ਕਾਫੀ ਭੀੜ ਲੱਗੀ ਸੀ ਜਿਸ ਵਿਚ ਉਸ ਦਾ ਇਕ ਦੋਸਤ ਵੀ ਸੀ, ਜੋ ਕਿ ਉਸ ਨੂੰ ਟੈਂਕੀ ਤੋਂ ਹੇਠਾਂ ਆਉਣ ਲਈ ਮਿੰਨਤ ਕਰ ਰਿਹਾ ਸੀ, ਪਰ ਪ੍ਰਭਜੋਤ ਨਹੀਂ ਉਤਰਿਆ।
ਐੱਸ.ਐੱਚ.ਓ. ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਬੇਹਦ ਹੀ ਸੂਝਬੂਝ ਨਾਲ ਜਦੋਂ ਉਹ ਪੁਲਸ ਮੁਲਾਜ਼ਮਾਂ ਸਮੇਤ ਟੈਂਕੀ ਉਪਰ ਚੜ੍ਹਏ ਤਾਂ ਉਨ੍ਹਾਂ ਨੇ ਪ੍ਰਭਜੋਤ ਤੋਂ ਉਸ ਦੀ ਮੁਸ਼ਕਲ ਪੁੱਛੀ ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ਘਰ ਵਿਚ ਬਿਲਕੁਲ ਇਕੱਲਾ ਰਹਿੰਦਾ ਹੈ। ਉਸ ਦੇ ਪਿਤਾ ਪੰਜਾਬ ਪੁਲਸ ਤੋਂ ਡੀ.ਐੱਸ.ਪੀ. ਰਿਟਾਇਰ ਹੋਏ ਸਨ। ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ ਅਤੇ ਉਸ ਦਾ ਇਕ ਭਰਾ ਜੋ ਕਿ ਵਿਦੇਸ਼ ਵਿਚ ਰਹਿੰਦਾ ਹੈ ਜੋ ਕਿ ਉਸ ਨਾਲ ਗੱਲ ਨਹੀਂ ਕਰਦਾ ਅਤੇ ਨਾ ਹੀ ਉਸ ਨਾਲ ਮਿਲਣ ਆਉਂਦਾ ਹੈ। ਇਕੱਲੇਪਣ ਕਾਰਣ ਉਹ ਆਪਣੀ ਜ਼ਿੰਦਗੀ ਖਤਮ ਕਰਨਾ ਚਾਹੁੰਦਾ ਹੈ। ਇਸ ਕਾਰਣ ਉਹ ਅੱਜ ਸੁਸਾਇਡ ਕਰਨ ਲਈ ਆਇਆ ਸੀ। ਹਾਲਾਂਕਿ ਪੁਲਸ ਵਲੋਂ ਉਸ ਨੂੰ ਟੈਂਕੀ ਤੋਂ ਹੇਠਾਂ ਲਿਆਉਣ ਤੋਂ ਬਾਅਦ ਥਾਣੇ ਲੈ ਗਏ।
ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਸੈਕੜੇ ਤੋਂ ਪਾਰ, 6472 ਪਾਜ਼ੇਟਿਵ
NEXT STORY