ਜਲੰਧਰ, (ਰਮਨ, ਮਾਹੀ)- ਸ਼੍ਰੀਨਗਰ ਤੋਂ ਚੂਰਾ-ਪੋਸਤ ਸਸਤੇ ਰੇਟ ’ਤੇ ਲਿਆ ਕੇ ਜਲੰਧਰ ’ਚ ਮਹਿੰਗੇ ਰੇਟ ’ਤੇ ਸਪਲਾਈ ਕਰਨ ਵਾਲੇ ਇਕ 59 ਸਾਲਾ ਟਰੱਕ ਚਾਲਕ ਨੂੰ ਥਾਣਾ ਮਕਸੂਦਾਂ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕੀਤਾ ਹੈ, ਜਿਸ ਕੋਲੋਂ 25 ਕਿਲੋ ਚੂਰਾ-ਪੋਸਤ ਬਰਾਮਦ ਹੋਇਆ ਹੈ।
ਥਾਣਾ ਮਕਸੂਦਾਂ ਦੀ ਪੁਲਸ ਨੇ ਨੂਰਪੁਰ ਅੱਡੇ ਕੋਲ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਉਕਤ ਵਿਅਕਤੀ ਟਰੱਕ ’ਤੇ ਸਵਾਰ ਹੋ ਕੇ ਚੂਰਾ-ਪੋਸਤ ਦੀ ਸਪਲਾਈ ਦੇਣ ਆ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਉਕਤ ਟਰੱਕ ਨੂੰ ਰੋਕ ਕੇ ਟਰੱਕ ਚਾਲਕ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਟਰੱਕ ’ਚੋਂ 25 ਕਿਲੋ ਚੂਰਾ-ਪੋਸਤ ਬਰਾਮਦ ਹੋਇਅਾ। ਪੁਲਸ ਨੇ ਟਰੱਕ ਕਬਜ਼ੇ ਵਿਚ ਲੈ ਕੇ ਚਾਲਕ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ।
ਪੁਲਸ ਨੇ ਦੱਸਿਆ ਕਿ ਕਾਬੂ ਦਲੀਪ ਸਿੰਘ ਨੇ ਪੁੱਛਗਿਛ ਵਿਚ ਦੱਸਿਆ ਕਿ ਉਹ ਕਾਫੀ ਲੰਮੇ ਸਮੇਂ ਤੋਂ ਚੂਰਾ-ਪੋਸਤ ਸਪਲਾਈ ਕਰ ਰਿਹਾ ਹੈ। ਉਸ ਦੇ 3 ਬੱਚੇ ਹਨ। ਮਹਿੰਗਾਈ ਦੇ ਦੌਰ ਵਿਚ ਉਹ ਸ਼੍ਰੀਨਗਰ ਤੋਂ ਸਸਤੇ ਰੇਟ ’ਤੇ ਚੂਰਾ-ਪੋਸਤ ਲਿਆ ਕੇ ਜਲੰਧਰ ਵੇਚਦਾ ਸੀ। ਉਸ ’ਤੇ 20 ਸਾਲ ਪਹਿਲਾਂ ਪਠਾਨਕੋਟ ਥਾਣੇ ਵਿਚ 5 ਕਿਲੋ ਚੂਰਾ-ਪੋਸਤ ਦਾ ਮਾਮਲਾ ਦਰਜ ਹੋਇਆ ਸੀ।
ਦਾਜ ਲਈ ਤੰਗ-ਪ੍ਰੇਸ਼ਾਨ ਕਰਨ ’ਤੇ ਮਾਮਲਾ ਦਰਜ
NEXT STORY