ਬੁਢਲਾਡਾ(ਮਨਜੀਤ)—ਕਾਂਗਰਸ ਸਰਕਾਰ ਵੱਲੋਂ ਪ੍ਰਾਈਵੇਟ ਅਦਾਰਾ ਟਰੱਕ ਯੂਨੀਅਨ ਨੂੰ ਭੰਗ ਕਰਨ ਦੇ ਕੀਤੇ ਐਲਾਨ ਨੇ ਜਿੱਥੇ ਟਰੱਕ ਆਪਰੇਟਰਾਂ ਦੀ ਰਾਤ ਦੇ ਚੈਨ ਖੋਹ ਲਏ ਹਨ, ਉੱਥੇ ਹੀ ਸਮੁੱਚੇ ਪੰਜਾਬ ਦੇ ਟਰੱਕ ਆਪਰੇਟਰ ਰਾਜਨੀਤੀ ਤੋਂ ਉੱਪਰ ਉੱਠ ਕੇ ਇਸ ਫੈਸਲੇ ਦਾ ਵਿਰੋਧ ਕਰਨ ਲਈ ਸੜਕਾਂ ਤੇ ਉੱਤਰ ਆਏ ਹਨ। ਅੱਜ ਬੁੱਧਵਾਰ ਨੂੰ ਟਰੱਕ ਯੂਨੀਅਨ ਬੁਢਲਾਡਾ ਅਤੇ ਬਰੇਟਾਂ ਦੇ ਸੈਂਕੜੇ ਆਪਰੇਟਰ ਇਸ ਦਾ ਵਿਰੋਧ ਕਰਨ ਲਈ ਮੀਂਹ ਪੈਂਦੇ 'ਚ ਆਪਣਾ ਰੋਸ ਭਰਿਆ ਮੰਗ ਪੱਤਰ ਦੇਣ ਲਈ ਐੱਸ. ਡੀ. ਐੱਮ ਦਫਤਰ ਵਿਖੇ ਪਹੁੰਚੇ, ਜਿਸ ਦੀ ਅਗਵਾਈ ਟਰੱਕ ਯੂਨੀਅਨ ਬੁਢਲਾਡਾ ਦੇ ਪ੍ਰਧਾਨ ਰਣਜੀਤ ਸਿੰਘ ਦੋਦੜਾ, ਬਰੇਟਾ ਦੇ ਪ੍ਰਧਾਨ ਰਾਏ ਵਰਿੰਦਰ ਸਿੰਘ ਬਿੰਦੀ ਅਤੇ ਕੇ. ਸੀ. ਬਾਵਾ ਬੱਛੌਆਣਾ ਸੀਨਅਰੀ ਕਾਂਗਰਸੀ ਆਗੂ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨੇ ਟਰੱਕ ਆਪਰੇਟਰਾਂ ਦੇ ਮਨਾਂ 'ਚ ਕਾਂਗਰਸ ਪਾਰਟੀ ਪ੍ਰਤੀ ਨਫਰਤ ਪੈਦਾ ਕਰ ਦਿੱਤੀ ਹੈ, ਕਿਉਂਕਿ ਵਿਧਾਨ ਸਭਾ ਚੋਣਾਂ ਦੌਰਾਨ ਟਰੱਕ ਅਪਾਰੇਟਰਾਂ ਨੇ ਖੁੱਲ੍ਹ ਦਿਲੀ ਨਾਲ ਕਾਂਗਰਸ ਪਾਰਟੀ ਦੀ ਮਦਦ ਕੀਤੀ ਸੀ, ਪਰ ਇਸ ਫੈਸਲੇ ਨੇ ਸਿੱਧ ਕਰ ਦਿੱਤਾ ਹੈ ਕਿ ਮੌਜੂਦਾ ਸਰਕਾਰ ਲੱਖਾਂ ਹੀ ਪਰਿਵਾਰਾਂ ਨੂੰ ਬੇਰੁਜ਼ਗਾਰ ਕਰਨ ਲਈ ਰਾਹ ਤਿਆਰ ਕਰ ਰਹੀ ਹੈ। ਇਸ ਲਈ ਸਰਕਾਰ ਮੁੜ ਟਰੱਕ ਆਪਰੇਟਰਾਂ ਨਾਲ ਵਿਚਾਰ ਕਰੇ। ਇਸ ਮੌਕੇ ਟਰੱਕ ਆਪਰੇਟਰਾਂ ਨੇ ਹੱਥ ਖੜੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਇਸ ਫੈਸਲੇ ਨੂੰ ਮੁੜ ਵਿਚਾਰਿਆ ਜਾਵੇ ਤਾਂ ਕਿ ਆਪਸੀ ਭਾਈਚਾਰਕ ਸਾਂਝ ਵਾਲਾ ਇਹ ਅਦਾਰਾ ਸਿਆਸੀ ਕਰਨ ਤੋਂ ਦੂਰ ਰਹਿ ਸਕੇ।
ਕਾਂਗਰਸ ਸਰਕਾਰ ਗਰੀਬਾਂ ਨੂੰ ਖੱਫਣ ਦੀ ਥਾਂ ਸਿਹਤ ਸਹੂਲਤਾਂ ਦੇਵੇ: ਰਘੁਵੀਰ, ਰਾੜਾ
NEXT STORY