ਧੂਰੀ (ਸੰਜੀਵ ਜੈਨ) - ਟਰੱਕ ਯੂਨੀਅਨ ਦਾ ਪ੍ਰਧਾਨ ਥਾਪਣ ਲਈ ਇਕ ਧੜੇ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ, ਜਿਸ ਦੌਰਾਨ ਸਾਬਕਾ ਮੰਤਰੀ ਪੰਜਾਬ ਸੁਰਿੰਦਰ ਸਿੰਘ ਧੂਰੀ ਸਮੇਤ ਕਈ ਟਰੱਕ ਆਪ੍ਰੇਟਰਾਂ ਦੀਆਂ ਪੱਗਾਂ ਲੱਥੀਆਂ ਵੇਖੀਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਕਮਲ ਸਿੰਘ ਧੂਰਾ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਜਗਜੀਤ ਸਿੰਘ ਨੂੰ ਪ੍ਰਧਾਨ ਦੱਸਦੇ ਹੋਏ ਆਪਣੇ ਸਮਰਥਕਾਂ ਨਾਲ ਟਰੱਕ ਯੂਨੀਅਨ ਦੇ ਦਫਤਰ ਵਿਖੇ ਕੁਰਸੀ ਸੰਭਾਲਣ ਲਈ ਪੁੱਜੇ, ਜਿਥੇ ਉਨ੍ਹਾਂ ਨੂੰ ਯੂਨੀਅਨ ਦੇ ਸਾਬਕਾ ਪ੍ਰਧਾਨ ਕਮਲ ਸਿੰਘ ਧੂਰਾ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿਥੇ ਜਗਜੀਤ ਸਿੰਘ ਦੀ ਧਿਰ ਵੱਲੋਂ ਲੰਘੀ ਸ਼ਾਮ ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ ਦੇ ਨਿਵਾਸ 'ਤੇ ਸਹਿਮਤੀ ਬਣਨ ਦਾ ਦਾਅਵਾ ਕੀਤਾ ਜਾ ਰਿਹਾ ਸੀ, ਉਥੇ ਕਮਲ ਸਿੰਘ ਧੂਰਾ ਵੱਲੋਂ ਚੋਣ ਕਰਵਾਉਣ ਅਤੇ ਚੋਣ ਨਾ ਕਰਵਾਏ ਜਾਣ ਤੱਕ 11 ਮੈਂਬਰੀ ਕਮੇਟੀ ਬਣਾਉੁਣ ਦੀ ਮੰਗ ਕੀਤੀ ਜਾ ਰਹੀ ਸੀ। ਕਮਲ ਸਿੰਘ ਨੂੰ ਇਸ ਮਾਮਲੇ ਵਿਚ ਸਾਬਕਾ ਮੰਤਰੀ ਪੰਜਾਬ ਸੁਰਿੰਦਰ ਸਿੰਘ ਧੂਰੀ ਦੀ ਵੀ ਹਮਾਇਤ ਸੀ।
ਯੂਨੀਅਨ ਦਾ ਦਫਤਰ ਪਹਿਲੀ ਮੰਜ਼ਿਲ 'ਤੇ ਹੋਣ ਕਾਰਨ ਜਗਜੀਤ ਸਿੰਘ ਧਿਰ ਨੂੰ ਦਫਤਰ ਵਿਖੇ ਕਾਬਜ਼ ਹੋਣ ਤੋਂ ਰੋਕਣ ਲਈ ਜਿਥੇ ਕਮਲ ਗਰੁੱਪ ਦਫਤਰ ਨੂੰ ਜਾਣ ਵਾਲੀਆਂ ਪੌੜੀਆਂ ਘੇਰੀ ਬੈਠਾ ਸੀ, ਉਥੇ ਹੀ ਉਨ੍ਹਾਂ ਆਪਣੀ ਸਮਰਥਕ ਇਕ ਔਰਤ ਪਰਮਜੀਤ ਕੌਰ ਵਾਸੀ ਧੂਰੀ ਨੂੰ ਵੀ ਪੌੜੀਆਂ ਵਿਚ ਬਿਠਾਇਆ ਹੋਇਆ ਸੀ। ਉਕਤ ਔਰਤ ਵੱਲੋਂ ਯੂਨੀਅਨ ਅੰਦਰ ਆਪਣੇ ਟਰੱਕ ਚੱਲਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਅਤੇ ਉਹ ਵੀ ਕਮਲ ਧੂਰਾ ਦੀ ਮੰਗ ਦਾ ਸਮਰਥਨ ਕਰ ਰਹੀ ਸੀ। 2 ਘੰਟੇ ਦੋਵਾਂ ਧਿਰਾਂ ਵਿਚ ਹੋਈ ਬਹਿਸ ਤੋਂ ਬਾਅਦ ਕੋਈ ਹੱਲ ਨਿਕਲਦਾ ਨਾ ਵੇਖ ਕੇ ਜਗਜੀਤ ਸਿੰਘ ਦੀ ਧਿਰ ਵੱਲੋਂ ਸਿਆਸੀ ਅਤੇ ਪੁਲਸ ਦੀ ਸ਼ਹਿ 'ਤੇ ਉਕਤ ਔਰਤ ਨਾਲ ਕਾਫੀ ਕੁੱਟ-ਮਾਰ ਕੀਤੀ ਗਈ। ਕੁੱਟ-ਮਾਰ ਦੀ ਸ਼ਿਕਾਰ ਹੋਈ ਪਰਮਜੀਤ ਕੌਰ ਦੇ ਕਾਫੀ ਸੱਟਾਂ ਲੱਗਣ ਤੋਂ ਬਾਅਦ ਜਗਜੀਤ ਸਿੰਘ ਧਿਰ ਦਫਤਰ ਵਿਖੇ ਕਾਬਜ਼ ਹੋ ਗਈ।
ਆਈ. ਐੱਸ. ਆਈ. ਜਾਸੂਸ ਸ਼ੇਰਾ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ
NEXT STORY