ਬਟਾਲਾ (ਬੇਰੀ, ਸੈਂਡੀ) - ਟਰੱਕ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਮਲਕੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਤਲਵੰਡੀ ਲਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਈਕਲ 'ਤੇ ਸਵਾਰ ਹੋ ਕੇ ਕੰਮ 'ਤੇ ਆ ਰਿਹਾ ਸੀ, ਜਦੋਂ ਉਹ ਅਲੀਵਾਲ ਰੋਡ ਬਾਈਪਾਸ 'ਤੇ ਪਹੁੰਚਿਆ ਤਾਂ ਪਿੱਛੋਂ ਇਕ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਪਰੰਤ ਉਸ ਨੂੰ ਐਂਬੂਲੈਂਸ 108 ਰਾਹੀਂ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਭੇਤਭਰੀ ਹਾਲਤ 'ਚ ਪਿੰਗਲਾ ਆਸ਼ਰਮ ਪਹੁੰਚੀ ਔਰਤ ਮੁੜ ਪਰਤੇਗੀ ਘਰ
NEXT STORY