ਮੋਹਾਲੀ (ਪਰਦੀਪ) : ਮੁੱਖ ਮੰਤਰੀ ਪੰਜਾਬ ਦੇ ਮੁੱਖ ਸਲਾਹਕਾਰ ਲੈਫਟੀਨੈਂਟ ਜਨਰਲ ਟੀ. ਐਸ ਸ਼ੇਰਗਿੱਲ (ਪੀ. ਵੀ. ਐਸ. ਐਮ.) ਨੇ ਗਾਰਡੀਅਨਜ਼ ਆਫ਼ ਗਵਰਨੈਂਸ (ਜੀ.ਓ.ਜੀਜ਼) ਦੀ ਲੋਕਾਂ ਨੂੰ ਮਹਾਂਮਾਰੀ ਤੋਂ ਮੁਕਤ ਕਰਨ 'ਚ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, “ਸਮੂਹ ਸੰਗਠਨ ਮੌਜੂਦਾ ਮਹਾਂਮਾਰੀ ਲਈ ਸੂਬਾ ਸਰਕਾਰ ਦੀ ਆਪਣੀ ਪ੍ਰਤੀਕਿਰਿਆ ਸੰਸਥਾ ਬਣ ਕੇ ਸਾਹਮਣੇ ਆਏ ਹਨ।”
ਲੈਫਟੀਨੈਂਟ ਜਨਰਲ (ਸੇਵਾ-ਮੁਕਤ), ਜਿਨ੍ਹਾਂ ਨੇ ਜੀਓਜੀਜ਼ ਪ੍ਰੋਗਰਾਮ ਦਾ ਨਿਰੀਖਣ ਕੀਤਾ, ਲਗਾਤਾਰ ਸੂਬੇ ਦਾ ਦੌਰਾ ਕਰ ਰਹੇ ਹਨ ਅਤੇ ਆਪਣੇ ਸਾਥੀਆਂ ਨੂੰ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਮੋਹਾਲੀ ਦਾ ਦੌਰਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਸਮਰਪਣ, ਡਿਊਟੀ ਪ੍ਰਤੀ ਇਮਾਨਦਾਰੀ ਅਤੇ ਕਾਡਰਾਂ ਦਾ ਪਰਸਪਰ ਵਿਸ਼ਵਾਸ਼ ਵਰਦੀ ਤੋਂ ਬਾਹਰ ਹੋਣ 'ਤੇ ਵੀ ਬਣਿਆ ਰਹਿੰਦਾ ਹੈ ਅਤੇ ਜੇ ਇਸ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਲਾਭਦਾਇਕ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜੀ. ਓ. ਜੀਜ਼ ਵੱਖ-ਵੱਖ ਡਿਊਟੀਆਂ ਸੰਭਾਲ ਰਹੇ ਹਨ ਰਾਸ਼ਨ ਦੀ ਵੰਡ, ਪ੍ਰਵਾਸੀ ਮਜ਼ਦੂਰਾਂ ਦੇ ਪ੍ਰਬੰਧਨ, ਵੱਖ-ਵੱਖ ਸਰਵੇਖਣਾਂ ਅਤੇ ਡਾਟਾ-ਮੈਪਿੰਗ, ਜ਼ਰੂਰੀ ਸੇਵਾਵਾਂ 'ਤੇ ਪੈਣ ਵਾਲੇ ਪ੍ਰਭਾਵ ਦੀ ਰਿਪੋਰਟ ਕਰਨ, ਲਾਕ ਡਾਊਨ ਦੇ ਸ਼ੁਰੂਆਤੀ ਸਮੇਂ 'ਚ ਦਵਾਈਆਂ ਦੀ ਵੰਡ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ।
ਇਸ ਤੋਂ ਇਲਾਵਾ, ਸਮਰਪਿਤ ਕੇਡਰ ਨੇ ਕਈ ਥਾਵਾਂ 'ਤੇ ਖਾਸ ਕਰਕੇ ਪੇਂਡੂ ਬੈਂਕਾਂ 'ਚ ਸਮਾਜਕ ਦੂਰੀ ਦੇ ਨਿਯਮਾਂ ਨੂੰ ਲਾਗੂ ਕੀਤਾ ਹੈ। ਕਣਕ ਦੀ ਅਤਿ ਮਹੱਤਵਪੂਰਣ ਫਸਲ ਦੀ ਢੁੱਕਵੀਂ ਮਾਰਕੀਟਿੰਗ ਨੂੰ ਯਕੀਨੀ ਬਣਾਉਣ 'ਚ ਉਨ੍ਹਾਂ ਦੀ ਸੇਵਾ ਸਭ ਤੋਂ ਉੱਚੇ ਪੱਧਰ ਦੀ ਰਹੀ ਹੈ। ਸਿਰਫ ਉਨ੍ਹਾਂ ਨੇ ਖਰੀਦ ਕੇਂਦਰਾਂ 'ਚ ਸਮਾਜਿਕ ਦੂਰੀਆਂ ਹੀ ਨਹੀਂ ਬਣਾਈਆ, ਉਨ੍ਹਾਂ ਦੇ ਕੁਦਰਤੀ ਫੌਜੀ ਰੁਝਾਨ ਨਾਲ ਨਿਆਂ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਸੁਤੰਤਰ ਆਡਿਟ ਕੀਤੇ ਹਨ, ਜਿਸ ਨਾਲ ਕਿਸਾਨਾਂ ਨੂੰ ਵੱਡੀ ਸਹਾਇਤਾ ਮਿਲੀ ਹੈ। ਇਸ ਦੇ ਨਾਲ, ਉਹ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਤੋਂ ਪਹਿਲਾਂ ਲੈਫਟੀਨੈਂਟ ਜਨਰਲ ਟੀ. ਐਸ ਸ਼ੇਰਗਿੱਲ ਦੇ ਨਾਲ ਉਨ੍ਹਾਂ ਦੇ ਓ. ਐਸ. ਡੀ. ਕਰਨਵੀਰ ਸਿੰਘ ਨੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਹੋਰਨਾਂ ਖੇਤਰਾਂ ਬਾਰੇ ਫੀਡਬੈਕ ਮੰਗਿਆ, ਜਿਥੇ ਮ ਦੀਆਂ ਸੇਵਾਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਕਿਉਂਕਿ ਮੰਡੀ ਦੇ ਕੰਮ ਮੁਕੰਮਲ ਹੋਣ ਦੇ ਨੇੜੇ ਹਨ।
ਫਤਿਹਗੜ੍ਹ ਸਾਹਿਬ 'ਚ 5 ਸਾਲਾ ਬੱਚੀ ਨੂੰ ਹੋਇਆ ਕੋਰੋਨਾ ਵਾਇਰਸ
NEXT STORY