ਟਰਾਂਟੋ/ਜਲੰਧਰ— ਪੰਜਾਬ ਦੀ ਆਮ ਆਦਮੀ ਪਾਰਟੀ ਦੇ 2 ਵਿਧਾਇਕਾਂ ਨੂੰ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ ਡਿਪੋਰਟ ਕਰ ਕੇ ਭਾਰਤ ਭੇਜ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਕੁਲਤਾਰ ਸਿੰਘ ਐੱਮ. ਐੱਲ. ਏ. ਕੋਟਕਪੁਰਾ ਤੇ ਅਮਰਜੀਤ ਸਿੰਘ ਐੱਮ. ਐੱਲ. ਏ. ਰੋਪੜ (ਦੋਵੇਂ ਆਮ ਆਦਮੀ ਪਾਰਟੀ) ਆਪਣੇ ਨਿੱਜੀ ਦੌਰੇ 'ਤੇ ਓਟਾਵਾ ਏਅਰ ਪੋਰਟ 'ਤੇ ਪੁੱਜੇ। ਸੂਤਰਾਂ ਅਨੁਸਾਰ ਉਨ੍ਹਾਂ ਦੋਵਾਂ ਨੂੰ ਕੈਨੇਡਾ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਵਾਲਾਂ ਰਾਹੀਂ ਪੁੱਛਗਿੱਛ ਕੀਤੀ ਗਈ।
ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕੀਤੇ ਸਵਾਲਾਂ ਦੇ ਚੱਕਰਵਿਊ ਦਾ ਸਹੀ ਜੁਆਬ ਨਾ ਦਿੱਤੇ ਜਾਣ ਕਰਕੇ ਦੋਵੇਂ ਵਿਧਾਇਕਾਂ ਨੂੰ ਏਅਰਪੋਰਟ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕੈਨੇਡਾ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੋਵਾਂ ਵਿਚੋਂ ਕਿਸੇ ਇਕ ਵਿਧਾਇਕ ਦੀ ਭੈਣ ਓਟਾਵਾ ਵਿਚ ਰਹਿੰਦੀ ਹੈ, ਇਹ ਦੋਵੇਂ ਉਸ ਕੋਲ ਆਏ ਸਨ ਪਰ ਕੈਨੇਡਾ ਵਿਚ ਐਂਟਰੀ ਨਾ ਮਿਲਣ ਕਰਕੇ ਉਨ੍ਹਾਂ ਨੂੰ ਵਾਪਸ ਜਾਣਾ ਪਿਆ ਭਾਵੇਂ ਕਿ ਉਨ੍ਹਾਂ ਦੀ ਭੈਣ ਨੇ ਬਰੈਂਪਟਨ ਤੋਂ ਇਕ ਮਹਿਲਾ ਮੈਂਬਰ ਪਾਰਲੀਮੈਂਟ ਅਤੇ ਮਿਸੀਸਾਗਾ ਦੇ ਇਕ ਐੱਮ. ਪੀ. ਪੀ. ਕੋਲ ਵੀ ਮਦਦ ਦੀ ਗੁਹਾਰ ਲਾਈ ਪਰ ਕੁਝ ਵੀ ਕਾਰਗਰ ਸਾਬਤ ਨਾ ਹੋਇਆ।
ਭਰਜਾਈ ਨੇ ਲਾਏ ਦਿਓਰ, ਦਿਓਰਾਣੀ 'ਤੇ ਕੁੱਟਮਾਰ ਦੇ ਦੋਸ਼
NEXT STORY