ਹੁਸ਼ਿਆਰਪੁਰ, (ਅਮਰਿੰਦਰ)- ਜ਼ਿਲਾ ਪੁਲਸ ਨੇ ਨਾਜਾਇਜ਼ ਖੋਦਾਈ ਦੇ ਦੋਸ਼ 'ਚ 3 ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਰੇਤ ਨਾਲ ਭਰੀਆਂ 3 ਟਰਾਲੀਆਂ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ। ਬੁੱਲ੍ਹੋਵਾਲ ਪੁਲਸ ਨੂੰ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਨਾਜਾਇਜ਼ ਖੋਦਾਈ ਦੇ ਦੋਸ਼ 'ਚ ਅਮਰਜੀਤ ਸਿੰਘ ਵਾਸੀ ਬਹੋਵਾਲ ਛੰਨਿਆ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਕੇ ਰੇਤ ਨਾਲ ਭਰੀ ਟਰਾਲੀ ਨੂੰ ਕਬਜ਼ੇ 'ਚ ਲੈ ਲਿਆ।
ਇਸੇ ਤਰ੍ਹਾਂ ਚੱਬੇਵਾਲ ਦੀ ਪੁਲਸ ਨੇ ਪਿੰਡ ਕਮੋਵਾਲ ਦੇ ਵਾਸੀ ਮਨਦੀਪ ਸਿੰਘ ਉਰਫ਼ ਮੀਨੂ ਨੂੰ ਕਾਬੂ ਕਰਕੇ ਉਸ ਖਿਲਾਫ਼ ਨਾਜਾਇਜ਼ ਖੋਦਾਈ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਰੇਤ ਨਾਲ ਭਰੀ ਟਰਾਲੀ ਨੂੰ ਕਬਜ਼ੇ 'ਚ ਲੈ ਲਿਆ। ਇਸੇ ਤਰ੍ਹਾਂ ਮੇਹਟੀਆਣਾ ਪੁਲਸ ਅਨੁਸਾਰ ਪਿੰਡ ਤਨੂੰਲੀ ਦੇ ਨਜ਼ਦੀਕ ਨਾਕਾਬੰਦੀ ਨੂੰ ਦੇਖ ਰੇਤ ਨਾਲ ਭਰੀ ਟਰਾਲੀ ਛੱਡ ਦੋਸ਼ੀ ਫ਼ਰਾਰ ਹੋ ਗਿਆ। ਪੁਲਸ ਉਕਤ ਟਰਾਲੀ ਨੂੰ ਕਬਜ਼ੇ 'ਚ ਲੈ ਥਾਣੇ ਲੈ ਆਈ।
ਨਿਗਮ ਦੀ ਇੰਜੀਨੀਅਰਿੰਗ ਸ਼ਾਖਾ 'ਚੋਂ ਮਈਅਰਮੈਂਟ ਬੁੱਕ ਗੁੰਮ
NEXT STORY