ਅੰਮ੍ਰਿਤਸਰ, (ਸੰਜੀਵ)- ਕੇਂਦਰੀ ਜੇਲ 'ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਲਈ ਬੀੜੀਆਂ ਦੇ ਬੰਡਲ ਸੁੱਟਣ ਵਾਲੇ ਮਨਜੀਤ ਸਿੰਘ ਨਿਵਾਸੀ ਫਤਿਹ ਸਿੰਘ ਕਾਲੋਨੀ ਅਤੇ ਉਸ ਦੇ ਸਾਥੀ ਅਮਰਜੀਤ ਨੂੰ ਅੱਜ ਚੌਕੀ ਫਤਾਹਪੁਰ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਚੌਕੀ ਇੰਚਾਰਜ ਐੱਸ. ਆਈ. ਵਿਪਨ ਕੁਮਾਰ ਨੇ ਦੱਸਿਆ ਕਿ ਉਕਤ ਦੋਸ਼ੀਆਂ ਦੇ ਵਿਰੁੱਧ ਅੱਧਾ ਦਰਜਨ ਤੋਂ ਜ਼ਿਆਦਾ ਮਾਮਲੇ ਦਰਜ ਹਨ, ਜੋ ਜੇਲ 'ਚ ਬੰਦ ਕੈਦੀਆਂ ਲਈ ਬੀੜੀਆਂ ਦੇ ਬੰਡਲ 'ਚ ਪੱਥਰ ਬੰਨ੍ਹ ਉਨ੍ਹਾਂ ਨੂੰ ਰਾਤ ਦੇ ਹਨੇਰੇ 'ਚ ਦੀਵਾਰ ਦੇ ਉਸ ਪਾਰ ਸੁੱਟਦੇ ਸਨ। ਪਿਛਲੇ ਲੰਬੇ ਸਮੇਂ ਤੋਂ ਦੋਵੇਂ ਦੋਸ਼ੀ ਪੁਲਸ ਦੀ ਨਜ਼ਰ ਤੋਂ ਬਚ ਕੇ ਇੱਧਰ-ਉੱਧਰ ਛੁਪੇ ਹੋਏ ਸਨ, ਜਿਨ੍ਹਾਂ ਨੂੰ ਅੱਜ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਦੋਸ਼ੀਆਂ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਤਲ ਦੇ ਮਾਮਲੇ 'ਚ 9 ਵਿਅਕਤੀਆਂ ਵਿਰੁੱਧ ਕੇਸ ਦਰਜ
NEXT STORY