ਫਿਰੋਜ਼ਪੁਰ (ਪਰਮਜੀਤ ਸੋਢੀ) : ਜ਼ਿਲ੍ਹਾ ਫਿਰੋਜ਼ਪੁਰ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 5 ਗ੍ਰਾਮ ਹੈਰੋਇਨ ਅਤੇ 452 ਗ੍ਰਾਮ ਆਈਸ ਡਰੱਗ ਸਮੇਤ 2 ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ ਫਿਰੋਜ਼ਪੁਰ ਅਤੇ ਥਾਣਾ ਕੁੱਲਗੜ੍ਹੀ ਵਿਖੇ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਦੇ ਸਹਾਇਕ ਥਾਣੇਦਾਰ ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਦੌਰਾਨੇ ਗਸ਼ਤ ਸੀ ਤਾਂ ਇਸ ਦੌਰਾਨ ਸੁਖਚੈਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸੋਢੇਵਾਲਾ ਨੂੰ ਸ਼ੱਕ ਦੀ ਬਿਨਾਅ ’ਤੇ ਕਾਬੂ ਕਰਕੇ ਉਸ ਵੱਲੋਂ ਸੁੱਟੇ ਪਾਰਦਰਸ਼ੀ ਮੋਮੀ ਲਿਫ਼ਾਫ਼ੇ ਵਿਚੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਸੀ. ਆਈ. ਏ. ਸਟਾਫ਼ ਫਿਰੋਜ਼ਪੁਰ ਪੁਲਸ ਦੇ ਸਹਾਇਕ ਥਾਣੇਦਾਰ ਬੋਹੜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਰਵਾਨਾ ਸੀ ਤਾਂ ਤਲਵੰਡੀ ਭਾਈ, ਘੱਲਖੁਰਦ, ਕੁੱਲਗੜ੍ਹੀ ਦਾ ਸੀ ਤਾਂ ਫਿਰੋਜ਼ਪੁਰ-ਮੋਗਾ ਰੋਡ ਤੋਂ ਅੰਡਰਬ੍ਰਿਜ ਹੇਠੋਂ ਫਰੀਦਕੋਟ ਰੋਡ ਵੱਲ ਨੂੰ ਮੋੜਨ ਲੱਗੀ ਤਾਂ ਇਸ ਦੌਰਾਨ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਤਰਸੇਮ ਸਿੰਘ ਉਰਫ਼ ਸੇਮਾ ਪੁੱਤਰ ਸਾਰਜ ਸਿੰਘ ਵਾਸੀ ਕਾਲੇ ਕੇ ਹਿਠਾੜ ਆਈਸ ਡਰੱਗ ਦਾ ਧੰਦਾ ਕਰਦਾ ਹੈ, ਜੋ ਹੁਣ ਵੀ ਭਾਰੀ ਮਾਤਰਾ ਵਿਚ ਆਈਸ ਡਰੱਗ ਲੈ ਕੇ ਵੇਚਣ ਲਈ ਫਿਰੋਜ਼ਪੁਰ ਫਰੀਦਕੋਟ ਰੋਡ ਦਾਣਾ ਮੰਡੀ ਫਿਰੋਜ਼ਪੁਰ ਕੈਂਟ ਦੇ ਪਿੰਡ ਨਵਾਂ ਪੁਰਬਾ ਵਾਲੀ ਸਾਈਡ ਗੇਟ ਤੇ ਖੜ੍ਹਾ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ਗ੍ਰਿਫ਼ਤਾਰ ਕਰਕੇ ਉਸ ਕੋਲੋਂ 452 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ।
ਪੰਜਾਬ 'ਚ ਨਵਾਂ ਸੰਗਰਾਮ ਸ਼ੁਰੂ ਕਰੇਗੀ ਕਾਂਗਰਸ! ਰਾਜਾ ਵੜਿੰਗ ਨੇ ਕੀਤਾ ਐਲਾਨ
NEXT STORY