ਰੂਪਨਗਰ (ਗੁਰਮੀਤ)- ਰੂਪਨਗਰ ਵਿਖੇ ਇਕ ਮੰਦਭਾਗੀ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਭਾਖੜਾ ਨਹਿਰ ਵਿਚ ਦੋ ਨੌਜਵਾਨ ਡੁੱਬ ਗਏ। ਜਾਂਚ ਅਧਿਕਾਰੀ ਧਰਮ ਚੰਦ ਨੇ ਦੱਸਿਆ ਕਿ ਖਰੜ ਤੋਂ 3 ਨੌਜਵਾਨ ਘੁੰਮਣ ਲਈ ਇਸ ਇਲਾਕੇ ਵਿੱਚ ਆਏ ਹੋਏ ਸਨ ਅਤੇ ਪਿੰਡ ਰੰਗੀਲ ਪੁਰ ਦੇ ਕੋਲ ਉਹ ਭਾਖੜਾ ਨਹਿਰ 'ਤੇ ਜਾ ਕੇ ਮੋਬਾਇਲ ਨਾਲ ਫੋਟੋਆਂ ਖਿੱਚਣ ਲੱਗੇ। ਇਸ ਦੌਰਾਨ ਇਕ ਨੌਜਵਾਨ ਨਹਿਰ ਦੇ ਵਿੱਚ ਹੱਥ ਧੋਣ ਗਿਆ ਤਾਂ ਨਹਿਰ ਵਿਚ ਜਾ ਡਿੱਗਿਆ ਅਤੇ ਦੂਜੇ ਨੌਜਵਾਨ ਨੇ ਜਦੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ।

ਇਹ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਖਰੜ ਦੇ ਵਿੱਚ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਕਰਦੇ ਸਨ। ਪਾਣੀ ਦੇ ਤੇਜ਼ ਬਹਾਅ ਵਿੱਚ ਡੁੱਬੇ ਨੌਜਵਾਨਾਂ ਦੀ ਪਛਾਣ ਸੁਮਿਤ (27) ਵਾਸੀ ਬਸਲਾ ਡਾਕਘਰ ਰੋਹਡੂ ਸ਼ਿਮਲਾ ਅਤੇ ਬਰਾਜ਼ (32) ਸਾਲ ਵਜੋਂ ਹੋਈ ਹੈ। ਫਿਲਹਾਲ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋਈਆਂ ਹਨ, ਉਥੇ ਹੀ ਗੋਤਾਖੋਰਾਂ ਵੱਲੋਂ ਦੋਵੇਂ ਨੌਜਵਾਨਾਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ਹੋਲਾ-ਮਹੱਲਾ ਮੌਕੇ ਸ੍ਰੀ ਕੀਰਤਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਵੱਖ-ਵੱਖ ਗੁਰਦੁਆਰਿਆਂ ’ਚ ਸੰਗਤ ਹੋ ਰਹੀ ਨਤਮਸਤਕ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਚੰਡੀਗੜ੍ਹ ਨੂੰ ਮਿਲਿਆ ਨਵਾਂ ਐੱਸ. ਐੱਸ. ਪੀ., ਕੰਵਰਦੀਪ ਕੌਰ ਦੀ ਹੋਈ ਨਿਯੁਕਤੀ
NEXT STORY