ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਸ਼ਹੂਰ ਅਲਫਾ ਵਨ ਮਾਲ ਨੇੜੇ ਦੋ ਬੱਸਾਂ ਦੀ ਜ਼ਬਰਦਸਤ ਟੱਕਰ ਹੋ ਗਈ, ਇਸ ਹਾਦਸੇ ਵਿਚ ਇਕ ਦੀ ਮੌਤ ਹੋ ਗਈ ਜਦਕਿ ਕੁਝ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਇਹ ਹਾਦਸਾ ਬੱਸ ਦੀ ਬ੍ਰੇਕ ਫੇਲ੍ਹ ਹੋਣ ਕਰਕੇ ਵਾਪਰਿਆ ਹੈ। ਇਸ ਦੌਰਾਨ ਹਾਦਸੇ ਵਾਲੀ ਥਾਂ ਤੋਂ ਲੰਘ ਰਹੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਆਪਣਾ ਕਾਫਲਾ ਰੋਕਿਆ ਅਤੇ ਜ਼ਖਮੀਆਂ ਦਾ ਹਾਲ ਜਾਣਿਆ ਅਤੇ ਜ਼ਖਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਭੇਜਿਆ। ਇਸ ਮੌਕੇ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਅਲਫਾ ਵਨ ਪੁਲ ਤੋਂ ਪਨਬਸ ਰੋਡਵੇਜ਼ ਦੀ ਬੱਸ ਚੰਡੀਗੜ੍ਹ ਨੂੰ ਜਾ ਰਹੀ ਸੀ ਅਤੇ ਪਿੱਛੋਂ ਪਿਆਰ ਕੰਪਨੀ ਦੀ ਬਸ ਆ ਰਹੀ ਸੀ। ਅਚਾਨਕ ਪ੍ਰਾਈਵੇਟ ਪਿਆਰ ਬੱਸ ਦੀਆ ਬਰੇਕ ਫੇਲ੍ਹ ਹੋਣ ਕਰਕੇ ਉਹ ਪਨਬਸ ਦੇ ਪਿੱਛੇ ਜਾ ਵੱਜੀ ਜਿਸ ਕਾਰਣ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਹਾਦਸੇ ਵਿਚ ਦੋਵਾਂ ਬੱਸਾਂ ਵਿਚ ਬੈਠੀਆਂ ਸਵਾਰੀਆਂ ਦਾ ਬਚਾਅ ਹੋ ਗਿਆ। ਕੁਝ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਵਿਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਸੁਖਬੀਰ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਨੂੰ ਦਿੱਤਾ ਸਪੱਸ਼ਟੀਕਰਨ ਹੋਇਆ ਜਨਤਕ
ਇੱਕ ਪੀੜਤ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿੰਡ ਮੁੱਲਾਪੁਰ ਤੋਂ ਅੰਮ੍ਰਿਤਸਰ ਸ਼ਹੀਦਾਂ ਸਾਹਿਬ ਆਏ ਸਨ। ਘਰ ਵਾਪਸੇ ਜਾਂਦੇ ਸਮੇਂ ਉਹ ਪਿਆਰ ਬੱਸ ਵਿਚ ਬੈਠ ਗਿਆ ਅਤੇ ਅਚਾਨਕ ਬੱਸ ਬ੍ਰੇਕ ਫੇਲ੍ਹ ਹੋ ਗਈ ਤੇ ਉਹ ਪੁੱਲ ਤੋਂ ਹੇਠਾਂ ਉਤਰਦੀ ਹੋਈ ਅੱਗੇ ਖੜ੍ਹੀ ਸਰਕਾਰੀ ਬੱਸ ਵਿੱਚ ਜਾ ਵੱਜੀ। ਉਕਤ ਨੇ ਦੱਸਿਆ ਕਿ ਇਸ ਹਾਦਸੇ ਵਿਚ ਉਸ ਦਾ ਭਾਣਜਾ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਬਾਅਦ ਵਿਚ ਮੌਤ ਹੋ ਗਈ।
ਇਹ ਵੀ ਪੜ੍ਹੋ : ਰਾਜ਼ੀਨਾਮੇ ਦੌਰਾਨ ਪਤਨੀ ਨੇ ਪਤੀ ਨੂੰ ਕੀਤਾ ਜਲੀਲ, ਥਾਣੇ 'ਚ ਫਿਰ ਜੋ ਹੋਇਆ ਦੇਖ ਕੰਬ ਗਏ ਸਭ
ਮੌਕੇ 'ਤੇ ਪੁੱਜੇ ਟਰੈਫਿਕ ਅਤੇ ਪੁਲਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਪਤਾ ਲੱਗਾ ਕਿ ਇਕ ਬਸ ਜੋ ਕਿ ਪ੍ਰਾਈਵੇਟ ਕੰਪਨੀ ਦੀ ਸੀ ਉਸ ਦੀ ਬਰੇਕ ਫੇਲ੍ਹ ਹੋਣ ਕਰਕੇ ਉਹ ਅੱਗੇ ਖੜ੍ਹੀ ਪਨਬਸ ਵਿਚ ਜਾ ਟਕਰਾਈ ਜੋ ਕਿ ਚੰਡੀਗੜ੍ਹ ਜਾ ਰਹੀ ਸੀ। ਟਰੈਫਿਕ ਜ਼ਿਆਦਾ ਹੋਣ ਕਰਕੇ ਪਨਬਸ ਵਿਚ ਬੈਠੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਅਤੇ ਜਿਹੜੀ ਬਸ ਦੀ ਬ੍ਰੇਕ ਫੇਲ੍ਹ ਹੋਈ ਸੀ, ਉਸ ਵਿਚ ਕੁਝ ਸਵਾਰੀਆਂ ਜ਼ਖਮੀ ਹੋ ਗਈਆਂ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਕੀ ਸਾਨੂੰ ਅਜੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੇਤਾਂ 'ਚੋਂ ਨਾਜਾਇਜ਼ ਮਾਈਨਿੰਗ ਕਰਨ 'ਤੇ ਮਾਮਲਾ ਦਰਜ, ਮਾਈਨਿੰਗ ਅਫ਼ਸਰ ਨੇ ਦਿੱਤੀ ਸੀ ਸ਼ਿਕਾਇਤ
NEXT STORY