ਪਟਿਆਲਾ (ਬਲਜਿੰਦਰ)— ਜ਼ਮੈਟੋ ਰਾਈਡਰਾਂ ਵੱਲੋਂ ਅੱਜ ਤੋਂ ਕੰਪਨੀ ਦੇ ਖਿਲਾਫ ਦੋ ਦਿਨ ਦੀ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਰਾਈਡਰਾਂ ਨੇ ਕੰਪਨੀ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਤੇ ਦੋਸ਼ ਲਾਇਆ ਕਿ ਜ਼ਮੈਟੋ ਕੰਪਨੀ ਵੱਲੋਂ ਕੀਤੇ ਜਾ ਰਹੇ ਧੱਕੇ ਦੇ ਵਿਰੋਧ 'ਚ ਇਹ ਹੜਤਾਲ ਕੀਤੀ ਜਾ ਰਹੀ ਹੈ, ਕਿਉਂਕਿ ਕੰਪਨੀ ਵਲੋਂ ਹੋ ਰਹੀ ਧੱਕੇਸ਼ਾਹੀ ਦੇ ਕਾਰਨ ਰਾਈਡਰਾਂ ਦੀ ਰਾਈਡ ਦਾ ਰੇਟ ਘਟਾ ਕੇ 35 ਤੋਂ 20 ਰੁਪਏ ਕਰ ਦਿੱਤਾ ਗਿਆ ਹੈ। ਰਾਈਡਰਾਂ ਦਾ ਕਹਿਣਾ ਹੈ ਕਿ ਇਸ ਨਾਲ ਸਾਡਾ ਖਰਚਾ ਵੀ ਪੂਰਾ ਨਹੀਂ ਹੁੰਦਾ ਅਤੇ ਕੰਪਨੀ ਵਲੋਂ ਸਾਡੇ ਜਾਨੀ ਮਾਲੀ ਨੁਕਸਾਨ ਜਾਂ ਵਹੀਕਲ ਦੀ ਟੁੱਟ ਭੱਜ ਵੀ ਨਹੀਂ ਦਿੱਤੀ ਜਾਂਦੀ।
ਰਾਈਡਰਾਂ ਦਾ ਕਹਿਣਾ ਹੈ ਕਿ ਕਈ ਰਾਈਡਰਾਂ ਨੂੰ 20 ਰੁਪਏ ਤੇ ਕਈਆਂ ਨੂੰ 35 ਰੁਪਏ ਰਾਈਡ ਦਿੱਤੀ ਜਾਂਦੀ ਸੀ, ਜੋ ਹੁਣ ਘਟਾ ਕੇ 20 ਰੁਪਏ ਕਰ ਦਿੱਤੀ ਗਈ ਹੈ ਜਿਸ ਨਾਲ ਉਨ੍ਹਾਂ ਦੇ ਘਰਾਂ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ। ਜਦ ਕਿ ਕੰਪਨੀ ਆਪਣਾ ਮਾਰਜਨ 16 ਫੀਸਦੀ ਤੋਂ ਵਧਾ ਕੇ 26.5 ਫੀਸਦੀ ਦੁਕਾਨਦਾਰ ਤੋਂ ਕਰ ਚੁੱਕੀ ਹੈ, ਜੋ ਕਿ ਆਪਣੀ ਇਨਕਮ ਵਧਾ ਰਹੀ ਹੈ ਪਰ ਇਹ ਸਾਰੀ ਇਨਕਮ ਰਾਈਡਰ ਦੀ ਗਰਮੀ , ਸਰਦੀ, ਹਨੇਰੀ, ਮੀਂਹ, ਧੁੰਦ ਵਿੱਚ ਸਾਰਾ ਦਿਨ ਸੜਕਾਂ ਤੇ ਜਾਨ ਦਾ ਜੋਖਮ ਲੈ ਕੇ ਕੀਤੀ ਹੱਡ ਤੋੜ ਮਿਹਨਤ ਤੋਂ ਹੁੰਦੀ ਹੈ। ਕੰਪਨੀ ਆਪਣਾ ਫਾਇਦਾ ਕਰ ਰਹੀ ਹੈ। ਕੰਪਨੀ ਦੀ ਇੰਨੀ ਇਨਕਮ ਵੱਧਣ ਤੋਂ ਬਾਅਦ ਵੀ ਸਾਡੀ ਇਨਕਮ ਵੱਧਣ ਦੀ ਜਗ੍ਹਾ ਘਟਾ ਰਹੀ ਹੈ ਜੋ ਕਿ ਸਾਡੇ ਨਾਲ ਸਰੇਆਮ ਧੱਕਾ ਹੋ ਰਿਹਾ ਹੈ । ਜੇ ਕੋਈ ਰਾਈਡਰ ਰਾਤ ਦੇ ਸਮੇਂ ਮੁਸੀਬਤ 'ਚ ਹੋਵੇ ਤਾਂ ਕੰਪਨੀ ਦਾ ਕੋਈ ਵੀ ਇੰਪਲਾਈ ਫੋਨ ਨਹੀਂ ਚੁੱਕਦਾ । ਪੂਰੇ ਅਮਲ ਤੌਰ 'ਤੇ ਰਾਈਡਰਾਂ ਵੱਲੋਂ ਦੋ ਦਿਨ ਪੱਕੀ ਸਟਰਾਈਕ ਕੀਤੀ ਜਾ ਰਹੀ ਹੈ। ਹੁਣ ਜੋ ਕਿ 35 ਰੁਪਏ ਦੇ ਵਿੱਚ ਪੈਟਰੋਲ, ਇੰਟਰਨੈਟ ਦਾ ਖਰਚਾ ਪੂਰਾ ਨਹੀਂ ਹੋ ਰਿਹਾ ਸੀ ਪਰ ਹੁਣ 20 ਰੁਪਏ ਵਿੱਚ ਰਾਈਡਰ ਦਾ ਖਰਚਾ (ਪੈਟਰੋਲ, ਮੈਨਟੀਨੈਂਸ, ਮੋਬਾਇਲ ਤੇ ਨੈਟ ਦਾ ਖਰਚਾ ਤੇ ਖੁੱਦ ਦੀ ਸੱਟ ਫੇਟ ਦਾ ਖਰਚਾ) ਕਿੱਥੋਂ ਪੂਰਾ ਹੋਵੇਗਾ। ਸਭ ਤੋਂ ਖਾਸ ਗੱਲ ਇਹ ਹੈ ਜੋ ਕਿ ਨੋਟ ਕਰਨੀ ਬਣਦੀ ਹੈ ਕਿ ਜਦੋਂ ਵੀ ਕੋਈ ਰਾਈਡਰ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਰਾਈਡਰ ਦੀ ਆਈ.ਡੀ. ਬੰਦ ਕਰ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਘਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ।
ਖਾਲਿਸਤਾਨੀ ਲਹਿਰ ਨੂੰ ਸਮਰਥਨ ਦੇਣ ਲਈ ਕੈਪਟਨ ਨੇ ਕੈਨੇਡਾ ਸਰਕਾਰ ਨੂੰ ਦਿੱਤੀ ਚੇਤਾਵਨੀ
NEXT STORY