ਗੁਰਦਾਸਪੁਰ, (ਵਿਨੋਦ)- ਪੇਕਿਆਂ ਤੋਂ ਮੋਟਰਸਾਈਕਲ ਸਮੇਤ 2 ਲੱਖ ਰੁਪਏ ਲੈ ਕੇ ਆਉਣ ਦੀ ਮੰਗ ਕਰਨ ਵਾਲੇ ਪਤੀ ਵਿਰੁੱਧ ਦੀਨਾਨਗਰ ਪੁਲਸ ਨੇ ਕੇਸ ਦਰਜ ਕੀਤਾ ਹੈ ਪਰ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।
ਪੁਲਸ ਸਟੇਸ਼ਨ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤਾ ਹਰਜੀਤ ਕੌਰ ਪੁੱਤਰੀ ਜੋਗਿੰਦਰ ਸਿੰਘ ਵਾਸੀ ਪਿੰਡ ਢੀਢਾ ਸੈਣੀਆ ਨੇ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ 23.9.17 ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਵਿਆਹ 14 ਅਪ੍ਰੈਲ 2013 ਨੂੰ ਉੱਤਮ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਫੁਲੜਾ ਨਾਲ ਹੋਇਆ ਸੀ ਪਰ ਉਸ ਦਾ ਪਤੀ ਪੇਕਿਆਂ ਤੋਂ ਮੋਟਰਸਾਈਕਲ ਸਮੇਤ 2 ਲੱਖ ਰੁਪਏ ਲੈ ਕੇ ਆਉਣ ਦੀ ਮੰਗ ਕਰਨ ਲੱਗਾ। ਇਸ ਗੱਲ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਲੱਗਾ, ਜਿਸ ਕਾਰਨ ਉਹ ਪੇਕੇ ਆ ਕੇ ਰਹਿਣ ਲੱਗੀ।
ਪੀੜਤਾ ਨੇ ਦੋਸ਼ ਲਾਇਆ ਕਿ ਵਿਆਹ ਸਮੇਂ ਉਸ ਦੇ ਪੇਕੇ ਵਾਲਿਆਂ ਵੱਲੋਂ ਦਿੱਤਾ ਗਿਆ ਦਾਜ ਵੀ ਉਸ ਦੇ ਪਤੀ ਨੇ ਖੁਰਦ-ਬੁਰਦ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਫੈਮਿਲੀ ਵੈੱਲਫੇਅਰ ਕਮੇਟੀ ਗੁਰਦਾਸਪੁਰ ਨੂੰ ਸੌਂਪੀ ਗਈ। ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਦੋਸ਼ੀ ਪਤੀ ਵਿਰੁੱਧ ਕੇਸ ਦਰਜ ਕੀਤਾ ਗਿਆ।
ਸਰਕਾਰੀ ਹਸਪਤਾਲ 'ਚ ਐਂਟੀ ਰੈਬੀਜ਼ ਦੇ ਟੀਕੇ ਖਤਮ
NEXT STORY