ਰੂਪਨਗਰ, (ਜ.ਬ.)- ਰਾਜਬਚਨ ਸਿੰਘ ਸੰਧੂ, ਪੀ.ਪੀ.ਐੱਸ. ਸੀਨੀਅਰ ਕਪਤਾਨ ਪੁਲਸ ਰੂਪਨਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਰੂਪਨਗਰ ਪੁਲਸ ਵੱਲੋਂ ਮੋਬਾਇਲ ਟਾਵਰਾਂ ਤੋਂ ਬੈਟਰੀਆਂ, ਟਰਾਂਸਫਾਰਮਰ ਚੋਰੀ ਕਰਨ ਵਾਲੇ ਇਕ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਬੀਤੀ 3 ਅਪ੍ਰੈਲ ਨੂੰ ਆਈ.ਆਈ.ਟੀ. ਬਿਰਲਾ ਫਾਰਮ, ਫੂਲ ਕਲਾਂ 'ਚ ਜੀ. ਓ. ਕੰਪਨੀ ਦੇ ਲੱਗੇ ਟਾਵਰਾਂ ਤਂੋ ਜਨਰੇਟਰ ਦੀ ਬੈਟਰੀ ਅਤੇ ਡੀਜ਼ਲ, ਮੀਆਂਪੁਰ ਨੇੜੇ ਰੇਲਵੇ ਲਾਈਨ ਟਾਵਰ ਤੋਂ ਇਕ ਜਨਰੇਟਰ ਦੀ ਬੈਟਰੀ ਅਤੇ ਡੀਜ਼ਲ ਚੋਰੀ ਹੋਇਆ ਸੀ, ਜਿਸ ਦੇ ਸਬੰਧ 'ਚ 21 ਅਪ੍ਰੈਲ ਨੂੰ ਥਾਣਾ ਸਦਰ ਰੂਪਨਗਰ 'ਚ ਮਾਮਲਾ ਦਰਜ ਕੀਤਾ ਗਿਆ ਸੀ। ਮੁਕੱਦਮੇ ਦੀ ਤਫਤੀਸ਼ ਕਰਦਿਆਂ ਪੁਲਸ ਨੇ 22 ਅਪ੍ਰੈਲ ਨੂੰ ਨਾਕੇਬੰਦੀ ਦੌਰਾਨ ਸੰਜੀਵ ਕੁਮਾਰ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਮਰਦਾਹੇੜੀ, ਥਾਣਾ ਘੱਗਾ ਜ਼ਿਲਾ ਪਟਿਆਲਾ ਨੂੰ (ਮਲਕਪੁਰ ਟੀ-ਪੁਆਇੰਟ) ਗ੍ਰਿਫਤਾਰ ਕੀਤਾ।
ਇਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਪਰਮਜੀਤ ਸਿੰਘ ਉਰਫ ਪੰਮੀ ਪੁੱਤਰ ਗੱਜਣ ਸਿੰਘ ਵਾਸੀ ਦੁਬੇਟਾ ਥਾਣਾ ਨਾਲਾਗੜ੍ਹ, (ਸੋਲਨ) ਹਾਲ ਹੀ 'ਚ ਦੁਕਾਨਦਾਰ ਟਾਇਰ ਪੰਕਚਰ ਪਿੰਡ ਸਰਸਾ ਨੰਗਲ ਨਾਲ ਮਿਲ ਕੇ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਉਪਰੰਤ ਪਰਮਜੀਤ ਸਿੰਘ ਉਰਫ ਪੰਮੀ ਪੁੱਤਰ ਗੱਜਣ ਸਿੰਘ ਵਾਸੀ ਪਿੰਡ ਦਬੇਟਾ ਥਾਣਾ ਨਾਲਾਗੜ੍ਹ ਜ਼ਿਲਾ ਸੋਲਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ,
ਇਨ੍ਹਾਂ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਥਾਣਾ ਮੋਰਿੰਡਾ, ਥਾਣਾ ਸਿੰਘ ਭਗਵੰਤਪੁਰ ਅਤੇ ਥਾਣਾ ਸਦਰ ਰੂਪਨਗਰ ਦੇ ਖੇਤਰ 'ਚ ਹੋਏ 8 ਚੋਰੀ ਦੇ ਕੇਸ ਟਰੇਸ ਹੋਏ ਹਨ। ਮੁਲਜ਼ਮਾਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਦਾਣਾ ਮੰਡੀਆਂ 'ਚੋਂ ਸਿਰਫ 10 ਫੀਸਦੀ ਹੋਈ ਕਣਕ ਦੀ ਲਿਫਟਿੰਗ
NEXT STORY