ਪਟਿਆਲਾ : ਰਾਜਪੁਰਾ ਖੇਤਰ ਤੋਂ ਪਟਿਆਲਾ ਸ਼ਹਿਰ ਵਿਚ ਇਕ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਆਈਆਂ ਦੋ ਨਾਬਾਲਗ ਕੁੜੀਆਂ ਨਾਲ ਜਬਰ-ਜ਼ਿਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ਕੁੜੀਆਂ ਨੂੰ ਇਨ੍ਹਾਂ ਦੇ ਦੋ ਜਾਣਕਾਰ ਨੌਜਵਾਨ ਹੀ ਪਟਿਆਲਾ ਸ਼ਹਿਰ ਵਿਚਲੇ ਹੋਟਲ ਵਿਚ ਲੈ ਕੇ ਗਏ ਅਤੇ ਉਥੇ ਕੁੜੀਆਂ ਨਾਲ ਜਬਰ-ਜ਼ਿਨਾਹ ਕੀਤਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ 18 ਮਿੰਟ ਬਾਅਦ ਦੀ ਵੀਡੀਓ ਆਈ ਸਾਹਮਣੇ, ਬੋਲੈਰੋ ’ਚ ਨਜ਼ਰ ਆਏ 3 ਕਾਤਲ
ਸੂਤਰਾਂ ਮੁਤਾਬਕ ਮੁਲਜ਼ਮਾਂ ਦੀ ਪਛਾਣ ਨਿਖਿਲ ਅਤੇ ਰੋਹਿਤ ਵਜੋਂ ਹੋਈ ਹੈ, ਜਿਨ੍ਹਾਂ ਖ਼ਿਲਾਫ਼ ਪੁਲਸ ਨੇ ਧਾਰਾ 354 ਅਤੇ 376 ਸਮੇਤ ਪੋਕਸੋ ਐਕਟ ਦੀ ਧਾਰਾ 4 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੀੜਤਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਗੈਂਗਸਟਰਾਂ ਦਾ ‘ਕਾਲ’ ਹਨ ਬਰਾੜ ਅਤੇ ਚੌਹਾਨ, ਜਾਣੇ ਜਾਂਦੇ ਹਨ ਐਨਕਾਊਂਟਰ ਸਪੈਸ਼ਲਿਸਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਿੱਧੂ ਮੂਸੇਵਾਲਾ ਦੇ ਕਤਲ ਤੋਂ 18 ਮਿੰਟ ਬਾਅਦ ਦੀ ਵੀਡੀਓ ਆਈ ਸਾਹਮਣੇ, ਬੋਲੈਰੋ ’ਚ ਨਜ਼ਰ ਆਏ 3 ਕਾਤਲ
NEXT STORY