ਬਠਿੰਡਾ,(ਪਾਇਲ)- ਵੱਖ-ਵੱਖ ਹਾਦਸਿਆਂ 'ਚ 2 ਮੋਟਰਸਾਈਕਲ ਸਵਾਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਪਰਸਰਾਮ ਨਗਰ ਅੰਡਰਬ੍ਰਿਜ 'ਚ ਇਕ ਮੋਟਰਸਾਈਕਲ ਸਵਾਰ ਸੰਤੁਲਨ ਵਿਗੜਨ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਮਿਲਣ 'ਤੇ ਸਹਾਰਾ ਲਾਈਫ ਸੇਵਿੰਗ ਦੇ ਮੈਂਬਰ ਮਨੀ ਸ਼ਰਮਾ ਤੇ ਜੱਗਾ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਛਾਣ ਕਰਨ ਕੁਮਾਰ (27) ਪੁੱਤਰ ਵਿਜੇ ਕੁਮਾਰ ਦੇ ਤੌਰ 'ਤੇ ਹੋਈ। ਉਥੇ ਹੀ ਬਠਿੰਡਾ-ਮਾਨਸਾ ਸੜਕ 'ਤੇ ਪਿੰਡ ਕਟਾਰ ਸਿੰਘ ਵਾਲਾ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ 'ਚ ਇਕ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ, ਜਿਸ ਦੀ ਪਛਾਣ ਦਵਿੰਦਰ ਕੁਮਾਰ (25) ਪੁੱਤਰ ਬਲਰਾਮ ਕੁਮਾਰ ਦੇ ਤੌਰ 'ਤੇ ਹੋਈ।
ਭੁੱਕੀ ਸਮੇਤ 2 ਕਾਬੂ
NEXT STORY