ਅੰਮ੍ਰਿਤਸਰ (ਨੀਰਜ): ਬੀ.ਐਸ.ਐਫ਼. ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਸੈਕਟਰ ਦੇ ਸਰਹੱਦੀ ਇਲਾਕਿਆਂ ਧਾਰੀਵਾਲ ਅਤੇ ਭੈਣੀ ਰਾਜਪੂਤਾਨਾ ਨੇੜੇ ਦੋ ਪਾਕਿਸਤਾਨੀ ਮਿਨੀ ਡਰੋਨ ਅਤੇ 3 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਜਾਣਕਾਰੀ ਅਨੁਸਾਰ, ਹੈਰੋਇਨ ਦਾ ਪੈਕੇਟ ਡਰੋਨ ਨਾਲ ਟੰਗਿਆ ਹੋਇਆ ਸੀ। ਫਿਲਹਾਲ ਬੀ.ਐਸ.ਐਫ਼ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਜੱਗੂ ਭਗਵਾਨਪੁਰੀਆ ਦਾ ਵਧਿਆ 5 ਦਿਨ ਦਾ ਪੁਲਸ ਰਿਮਾਂਡ, ਜਤਾਇਆ ਜਾਨ ਨੂੰ ਖ਼ਤਰਾ
ਸਰਹੱਦ 'ਤੇ ਡਰੋਨ ਗਤੀਵਿਧੀਆਂ ਲਗਾਤਾਰ ਵਧ ਰਹੀਆਂ ਹਨ। ਪਿਛਲੇ 15 ਦਿਨਾਂ ਤੋਂ ਅੰਮ੍ਰਿਤਸਰ ਬਾਰਡਰ 'ਤੇ ਪਾਕਿਸਤਾਨ ਵੱਲੋਂ ਡਰੋਨ ਆਉਣ ਦੇ ਕਈ ਕੇਸ ਸਾਹਮਣੇ ਆ ਚੁੱਕੇ ਹਨ, ਪਰ ਤਸਕਰਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਹਾਲ ਹੀ ਵਿੱਚ ਇੱਕ ਤਸਕਰ ਤੋਂ 25 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਇੱਕ ਪੁਲਿਸ ਅਧਿਕਾਰੀ ਅਤੇ ਉਸਦਾ ਸਾਥੀ ਫੜਿਆ ਗਿਆ ਸੀ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਸੁਰੱਖਿਆ ਏਜੰਸੀਆਂ ਵਿੱਚ ਅਜੇ ਵੀ ਕੁਝ ਕਾਲੀਆਂ ਭੇਡਾਂ ਮੌਜੂਦ ਹਨ। ਇਹੀ ਕਾਰਣ ਹੈ ਕਿ ਤਸਕਰੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਅਤੇ ਬਾਰਡਰ 'ਤੇ ਡਰੋਨਾਂ ਦੀ ਹਿਲਚਲ ਜਾਰੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ 3 ਜ਼ਿਲ੍ਹਿਆਂ ਦਾ ਫਿਰ ਉਹੀ ਹਾਲ, ਪਰਾਲੀ ਸਾੜਨ ਦੇ ਮਾਮਲੇ 'ਚ ਸਭ ਤੋਂ ਅੱਗੇ, ਹੈਰਾਨ ਕਰੇਗਾ ਅੰਕੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਲ ਭੀਖ ਮੰਗਣ ਦੇ ਖ਼ਾਤਮੇ ਵੱਲ ਪੰਜਾਬ ਦਾ ਵੱਡਾ ਮਿਸ਼ਨ, 704 ਬੱਚਿਆਂ ਦਾ ਬਚਾਅ ਤੇ ਮੁੜ ਵਸੇਬਾ
NEXT STORY