ਚੰਡੀਗੜ੍ਹ— ਵੀਰਵਾਰ ਨੂੰ ਵੱਡੀ ਵਾਰਦਾਤ ਦੇ ਸ਼ੱਕ 'ਚ ਪੰਜਾਬ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਵੱਖ-ਵਾਦੀ ਗਿਰੋਹ ਦੇ ਮੈਂਬਰ ਹਨ ਤੇ ਕਈ ਅਪਰਾਧੀ ਘਟਨਾਵਾਂ 'ਚ ਸ਼ਾਮਲ ਰਹੇ ਹਨ।
ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਸ ਨੇ ਗੁਰਜੀਤ ਸਿੰਘ ਤੇ ਗੁਰਮੁੱਖ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਇਕ 9 ਐੱਮ.ਐੱਮ. ਦੀ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਗੁਰਜੀਤ ਸਿੰਘ ਦਾ ਪਹਿਲਾ ਵੀ ਅਪਰਾਧਿਕ ਰਿਕਾਰਡ ਹੈ। ਉਸ ਨੂੰ ਕੁਝ ਦਿਨ ਪਹਿਲਾਂ ਦੀ ਸ਼ਿਵ ਸੈਨਾ ਦੇ ਇਕ ਲੀਡਰ 'ਤੇ ਹਮਲੇ ਦੇ ਸਬੰਧ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਇਲਾਵਾਂ ਵੀ ਗੁਰਜੀਤ ਸਿੰਘ 'ਤੇ ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇੰਨਾਂ ਦੋਵਾਂ ਦੇ ਖਿਲਾਫ ਹੋਰ ਕਿੰਨੇ ਮਾਮਲੇ ਦਰਜ ਹਨ।
ਨਸ਼ੇ ਦੇ ਵਪਾਰੀ ਦੇ ਵੱਢੇ ਸੀ ਹੱਥ-ਪੈਰ, ਹਸਪਤਾਲ 'ਚ ਹੋਈ ਮੌਤ
NEXT STORY