ਗੁਰਦਾਸਪੁਰ (ਹਰਮਨ)- ਗੁਰਦਾਸੁਪਰ ਦੇ ਬਹਿਰਾਮਪੁਰ ਰੋਡ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਵਿਅਕਤੀਆਂ ਨੇ 75 ਸਾਲ ਦੀ ਇਕ ਔਰਤ ਨੂੰ ਪੋਟਲੀ ਸੁੰਘਾ ਕੇ ਉਸਦੇ ਕੰਨਾਂ ਵਿਚ ਪਾਈਆਂ ਹੋਈਆਂ ਵਾਲੀਆਂ ਉਤਾਰ ਲਈਆਂ ਅਤੇ ਫ਼ਰਾਰ ਹੋ ਗਏ। ਪੀੜਤ ਔਰਤ ਅਨੁਸਾਰ ਇਨ੍ਹਾਂ ਵਿਚੋਂ ਇਕ ਵੱਡੀ ਉਮਰ ਦਾ ਬਾਬਾ ਨੁਮਾ ਵਿਅਕਤੀ ਸੀ ਜਦੋਂ ਕਿ ਦੂਸਰਾ ਜੋ ਮੋਟਰਸਾਈਕਲ ਚਲਾ ਰਿਹਾ ਸੀ ਉਹ ਨੌਜਵਾਨ ਸੀ। ਦੋਵੇਂ ਵਿਅਕਤੀ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਏ ਹਨ।
ਇਹ ਵੀ ਪੜ੍ਹੋ- ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਚਾਰਜਸ਼ੀਟ ਮਗਰੋਂ ਅਕਾਲੀ ਦਲ ਨੇ ਪੰਜਾਬ ਸਰਕਾਰ 'ਤੇ ਚੁੱਕੇ ਵੱਡੇ ਸਵਾਲ
ਜਾਣਕਾਰੀ ਦਿੰਦਿਆਂ ਬਹਿਰਾਮਪੁਰ ਰੋਡ ਨਿਵਾਸੀ ਗੁਦਾਵਰੀ ਪਤਨੀ ਦਰਸ਼ਨ ਲਾਲ ਨੇ ਦੱਸਿਆ ਕਿ ਉਹ ਦੁਪਹਿਰ 2 ਵਜੇ ਦੇ ਕਰੀਬ ਬੱਚਿਆਂ ਲਈ ਕੁਝ ਲੈਣ ਲਈ ਘਰ ਤੋਂ ਬਾਹਰ ਸੜਕ ’ਤੇ ਆਈ ਸੀ। ਕੁਝ ਦੇਰ ਬਾਅਦ ਇਕ ਬਜ਼ੁਰਗ ਵਿਅਕਤੀ ਆਇਆ ਅਤੇ ਉਸ ਦੇ ਮੂੰਹ ਅੱਗੇ ਇਕ ਪੋਟਲੀ ਘੁਮਾਈ ਜਿਸ ਕਾਰਨ ਕੁਝ ਹੀ ਸੈਕਿੰਡਾਂ ਵਿਚ ਉਸ ਦੀ ਸੁੱਧ-ਬੁੱਧ ਗੁਆਚ ਗਈ। ਲਗਭਗ 10 ਮਿੰਟ ਬਾਅਦ ਉਸ ਨੂੰ ਹੋਸ਼ ਆਈ ਤਾਂ ਉਸ ਨੇ ਨੇੜੇ ਖੜ੍ਹੇ ਆਪਣੇ ਰਿਸ਼ਤੇਦਾਰ ਪਰਵੀਨ ਕੁਮਾਰ ਨੂੰ ਬਾਬੇ ਨੂੰ ਫੜਨ ਲਈ ਕਿਹਾ ਪਰ ਬਾਬਾ ਨੌਜਵਾਨ ਨਾਲ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ- ਪਾਕਿਸਤਾਨ ’ਚ 75 ਸਾਲਾਂ ਅਹਿਮਦੀਆ ਭਾਈਚਾਰੇ ਦੇ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ
ਦੂਜੇ ਪਾਸੇ ਪੀੜਤ ਔਰਤ ਗੋਦਾਵਰੀ ਦੇ ਰਿਸ਼ਤੇਦਾਰ ਪਰਵੀਨ ਕੁਮਾਰ ਨੇ ਦੱਸਿਆ ਕਿ ਉਹ ਕੇਬਲ ਦਾ ਕੰਮ ਕਰਦਾ ਹੈ ਅਤੇ ਇਕ ਕੰਪਲੇਂਟ ਠੀਕ ਕਰ ਕੇ ਘਰ ਵਾਪਸ ਆਇਆ ਤਾਂ ਬਾਹਰ ਸੜਕ ’ਤੇ ਉਸਦੀ ਭਰਜਾਈ ਗੋਦਾਵਰੀ ਅਜੀਬ ਜਿਹੇ ਹਾਲਾਤਾਂ ਵਿਚ ਖੜ੍ਹੀ ਸੀ। ਉਸ ਦੇ ਨੇੜੇ ਬਾਬਾ ਖੜਾ ਸੀ ਜਿਸ ਨਾਲ ਉਸ ਨੇ ਗੱਲਬਾਤ ਵੀ ਕੀਤੀ ਪਰ ਜਦੋਂ ਉਹ ਆਪਣੀ ਭਰਜਾਈ ਨਾਲ ਗੱਲ ਕਰਨ ਲੱਗਾ ਤਾਂ ਉਸ ਨੇ ਕਿਹਾ ਕਿ ਬਾਬੇ ਨੂੰ ਫੜੋ। ਜਦੋਂ ਉਸ ਨੇ ਬਾਬੇ ਨੂੰ ਕਮੀਜ਼ ਤੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਬਾਬਾ ਮੋਟਰਸਾਈਕਲ ’ਤੇ ਬੈਠ ਚੁੱਕਾ ਸੀ ਅਤੇ ਮੋਟਰਸਈਕਲ ’ਤੇ ਬੈਠਾ ਦੂਜਾ ਨੌਜਵਾਨ ਮੋਟਰਸਾਇਕਲ ਤੇਜ਼ੀ ਨਾਲ ਭਜਾ ਕੇ ਲੈ ਗਿਆ। ਉਸ ਨੇ ਦੱਸਿਆ ਕਿ ਉਹ ਆਪਣੀ ਭਰਜਾਈ ਗੋਦਾਵਰੀ ਨੂੰ ਨਾਲ ਲੈ ਕੇ ਥਾਣਾ ਸਿਟੀ ਗੁਰਦਾਸਪੁਰ ਗਿਆ ਅਤੇ ਪੁਲਸ ਨੂੰ ਪੂਰੀ ਗੱਲਬਾਤ ਦੱਸੀ। ਨੇੜੇ ਦੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਉੱਥੇ ਘੁੰਮਦਾ-ਫਿਰਦਾ ਅਤੇ ਨੌਜਵਾਨ ਦੇ ਪਿੱਛੇ ਬੈਠ ਕੇ ਜਾਂਦਾ ਬਾਬਾ ਕੈਦ ਹੋਇਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਪਿਸਤੌਲ ਦੀ ਨੋਕ ’ਤੇ ਦੋ ਅਣਪਛਾਤੇ ਨੌਜਵਾਨਾਂ ਨੇ ਦੁਕਾਨਦਾਰ ਕੋਲੋਂ ਨਕਦੀ ਅਤੇ ਮੋਬਾਇਲ ਲੁੱਟਿਆ
NEXT STORY