ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ 'ਚ ਪੰਜਾਬ ਪੁਲਸ ਦੇ ਅਫ਼ਸਰਾਂ ਨੇ ਡਿਊਟੀ ਦੇ ਨਾਲ ਸਮਾਜਸੇਵਾ ਕਰ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਡੀ. ਐੱਸ. ਪੀ. ਅਤੁਲ ਸੋਨੀ ਨੇ ਇਕ ਮੰਦਬੁੱਧੀ ਮਾਂ-ਧੀ ਦਾ ਇਲਾਜ ਕਰਵਾਇਆ ਅਤੇ ਉਨ੍ਹਾਂ ਲਈ ਘਰ ਵੀ ਬਣਵਾ ਰਹੇ ਹਨ ਤਾਂ ਜੋ ਦੋਵੇਂ ਮਾਂ-ਧੀ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਸਕਣ। ਇਸ ਮੌਕੇ ਅਤੁਲ ਸੋਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਜਪੁਤ ਮੁਹੱਲੇ ਦੀ ਮੰਦਬੁੱਧੀ ਮਾਂ-ਧੀ ਦੀ ਹਾਲਤ ਬਾਰੇ ਪਤਾ ਲੱਗਾ ਸੀ। ਜਿਸ ਤੋਂ ਬਾਅਦ ਜਦੋਂ ਉਹ ਬਜ਼ੁਰਗ ਮਾਤਾ ਕੋਲ ਪਹੁੰਚੇ ਤਾਂ ਮਾਤਾ ਨੇ ਦੱਸਿਆ ਕਿ ਉਸਦਾ ਮੁੰਡਾ ਉਨ੍ਹਾਂ ਨੂੰ ਛੱਡ ਗਿਆ ਹੈ। ਉਨ੍ਹਾਂ ਦਾ ਹਾਲ ਜਾਣਨ ਤੋਂ ਬਾਅਦ ਡੀ. ਐੱਸ. ਪੀ. ਨੇ ਮੰਦਬੁੱਧੀ ਔਰਤ ਦੀਆਂ ਅੱਖਾਂ ਦਾ ਆਪਰੇਸ਼ਨ ਕਰਵਾਇਆ ਤੇ ਮਾਂ-ਧੀ ਨੂੰ 'ਮਨੁੱਖਤਾ ਦੀ ਸੇਵਾ' ਸੰਸਥਾ ਕੋਲ ਪਹੁੰਚਾਇਆ। ਫਿਰ ਉਨ੍ਹਾਂ ਲਈ ਪੱਕੀ ਛੱਤ ਬਣਵਾਈ ਤਾਂ ਕਿ ਦੋਹੇਂ ਮੁੜ ਤੋਂ ਖ਼ੁਸ਼ਹਾਲ ਜ਼ਿੰਦਗੀ ਜੀ ਸਕਣ।
ਇਹ ਵੀ ਪੜ੍ਹੋ- ਪਟਿਆਲਾ ਦੇ ਸਰਕਾਰੀ ਕਾਲਜ ਪੁੱਜੇ ਮੁੱਖ ਮੰਤਰੀ ਮਾਨ, ਵਿਦਿਆਰਥਣਾਂ ਨਾਲ ਕੀਤਾ ਸੰਵਾਦ
ਡੀ. ਐੱਸ. ਪੀ. ਜਲਾਲਾਬਾਦ ਨੇ ਦੱਸਿਆ ਕਿ ਮੈਂ ਵੀ ਮੱਧਵਰਗੀ ਪਰਿਵਾਰ ਨਾਲ ਸਬੰਧਤ ਹਾਂ ਤੇ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਸਮਝਦਾ ਹਾਂ। ਉਨ੍ਹਾਂ ਆਖਿਆ ਕਿ ਅਜਿਹੇ ਲੋਕਾਂ ਦੀ ਮਦਦ ਕਰਨਾ ਮੈਂ ਆਪਣੇ ਫਰਜ਼ ਸਮਝਦਾ ਹਾਂ। ਸਾਡੇ ਸਮਾਜ 'ਚ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਤੋਂ ਵੱਡਾ ਕੋਈ ਦੂਸਰਾ ਕੰਮ ਨਹੀਂ ਹੋ ਸਕਦਾ। ਅਤੁਲ ਸੋਨੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਐੱਸ. ਬੀ. ਆਈ. ਤੋਂ ਸੇਵਾਮੁਕਤ ਹਨ ਤੇ ਉਨ੍ਹਾਂ ਦੇ ਸੰਸਕਾਰਾਂ ਦੀ ਬਦੌਲਤ ਹੀ ਉਹ ਇਨ੍ਹਾਂ ਕੰਮਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ 'ਚ ਸਫ਼ਲ ਹੋ ਰਹੇ ਹਨ ਤੇ ਇਹ ਸੰਸਕਾਰ ਸਕੂਲਾਂ 'ਚ ਬੱਚਿਆਂ ਨੂੰ ਵੀ ਸਿਖਾਉਣੇ ਚਾਹੀਦੇ ਹਨ।
ਇਹ ਵੀ ਪੜ੍ਹੋ- ਨਾਭਾ 'ਚ ਵਾਪਰਿਆ ਵੱਡਾ ਹਾਦਸਾ, ਗੱਡੀਆਂ ਦੇ ਉੱਡੇ ਪਰਖੱਚੇ, ਤਸਵੀਰਾਂ ’ਚ ਦੇਖੋ ਖ਼ੌਫਨਾਕ ਮੰਜ਼ਰ
ਉੱਥੇ ਹੀ ਫਾਜ਼ਿਲਕਾ 'ਚ ਡੀ. ਐੱਸ. ਪੀ. ਵਜੋਂ ਤਾਇਨਾਤ ਅਵਨੀਤ ਕੌਰ ਸਿੱਧੂ ਭਾਰਤ-ਪਾਕਿ ਸਰਹੱਦ 'ਤੇ ਸਥਿਤ ਪਿੰਡ ਆਂਚਲ ਦੇ ਸਕੂਲਾਂ 'ਚ ਜਾ ਕੇ ਵਿਦਿਆਰਥੀਆਂ ਨੂੰ ਦੱਸਦੇ ਹਨ ਕਿ ਬੱਚੇ ਸਕੂਲੀ ਪੱਧਰ ਦੀ ਪੜ੍ਹਾਈ ਦੇ ਨਾਲ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਹੁਣ ਤੋਂ ਹੀ ਕਿਵੇਂ ਕਰਨ। ਇਸ ਤੋਂ ਇਲਾਵਾ ਉਹ ਬੱਚਿਆਂ ਨੂੰ ਆਪਣੇ ਦਫ਼ਤਰ ਬੁਲਾ ਕੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਵੀ ਕਰਦੇ ਹਨ ਅਤੇ ਜ਼ਿੰਦਗੀ 'ਚ ਅੱਗੇ ਵਧਣ ਲਈ ਆਪਣੀ ਉਦਾਹਰਣ ਦਿੰਦਿਆਂ ਉਤਸ਼ਾਹਿਤ ਕਰਦੇ ਹਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਚੰਗੀ ਖ਼ਬਰ : ਮਾਨ ਸਰਕਾਰ ਨੇ ਕਿਸਾਨਾਂ ਨੂੰ ਲੈ ਕੇ ਕਾਇਮ ਕੀਤੀ ਮਿਸਾਲ, ਤੋੜ ਛੱਡਿਆ ਆਪਣਾ ਹੀ ਰਿਕਾਰਡ
NEXT STORY