ਸ੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ,ਤਰਸੇਮ ਢੁੱਡੀ) - ਵਿਜੀਲੈਂਸ ਵਿਭਾਗ ਮੁਕਤਸਰ ਨੇ ਕਿਸੇ ਕੇਸ 'ਚੋਂ ਵਿਅਕਤੀ ਨੂੰ ਕਢਵਾਉਣ ਦੇ ਬਦਲੇ 'ਚ 10 ਹਜ਼ਾਰ ਰਿਸ਼ਵਤ ਮੰਗਣ ਵਾਲੇ ਚੱਕ ਦੂਹੇਵਾਲਾ ਚੌਂਕੀ ਦੇ ਮੁਨਸ਼ੀ ਅਤੇ ਸਿਪਾਹੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਜਿਨ੍ਹਾਂ ਖਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਵਿਭਾਗ ਦੇ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪਿੰਡ ਬੁੱਟਰ ਸ਼ਰੀਂਹ ਨਿਵਾਸੀ ਦਿਲਬਾਗ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਕੋਲੋਂ ਚੌਂਕੀ ਦੇ ਮੁਨਸ਼ੀ ਲਖਵੀਰ ਚੰਦ ਤੇ ਸਿਪਾਹੀ ਗੁਰਬਿੰਦਰ ਸਿੰਘ ਰਿਸ਼ਵਤ ਮੰਗਦੇ ਹਨ। ਕਿਉਂਕਿ ਉਸਦਾ ਪਿੰਡ 'ਚ ਹੀ ਕਿਸੇ ਨਾਲ ਝਗੜਾ ਹੈ ਤੇ ਪਿੰਡ ਨਿਵਾਸੀ ਇਕ ਵਿਅਕਤੀ ਨੇ ਉਸ ਖਿਲਾਫ਼ ਚੌਂਕੀ 'ਚ ਸ਼ਿਕਾਇਤ ਕੀਤੀ ਹੈ। ਜਿਸਦੇ ਬਦਲੇ 'ਚ ਮੁਨਸ਼ੀ ਤੇ ਸਿਪਾਹੀ ਨੇ ਉਸਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ। ਜਿਸ ਤੇ ਉਨ੍ਹਾਂ ਖੁਦ ਹੀ ਦਿਲਬਾਗ ਸਿੰਘ ਨੂੰ ਪੈਸੇ ਦੇ ਕੇ ਉਨ੍ਹਾਂ ਕੋਲ ਭੇਜਿਆ ਸੀ। ਜਿਵੇਂ ਹੀ ਉਨ੍ਹਾਂ ਨੇ ਪੈਸੇ ਲਏ ਤਾਂ ਤੁਰੰਤ ਹੀ ਉਨ੍ਹਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਇਸ 'ਚ ਤਿੰਨ ਸ਼ੈਡੋ ਗਵਾਹ ਨਾਪਤੋਲ ਵਿਭਾਗ ਦੇ ਇੰਸਪੈਕਟਰ ਸੰਜੀਵ ਕੁਮਾਰ ਅਰੋੜਾ, ਜਿੰਮੀ ਸਿੰਘ, ਬੀਐਂਡਆਰ ਮਲੋਟ ਦੇ ਐਸਡੀਓ ਹਰਪ੍ਰੀਤ ਸਿੰਘ ਸਾਗਰ ਨੂੰ ਰੱਖਿਆ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਉਕਤ ਦੋਵਾਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ।
ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲਾ : ਗ੍ਰਿਫਤਾਰ ਕੀਤੇ 8 ਆਰੋਪੀ 2 ਦਿਨ ਦੇ ਪੁਲਸ ਰਿਮਾਂਡ 'ਤੇ
NEXT STORY