ਅੰਮ੍ਰਿਤਸਰ (ਸੁਮਿਤ) : ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਮਾਮਲੇ ਵਿਚ ਮੰਗਲਵਾਰ ਨੂੰ ਗ੍ਰਿਫਤਾਰ ਕੀਤੇ ਗਏ 8 ਲੋਕਾਂ ਨੂੰ ਅੱਜ ਪੁਲਸ ਨੇ ਅਦਾਲਤ ਵਿਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਸਾਰੇ ਆਰੋਪੀਆਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਪੁਲਸ ਵਲੋਂ ਅਦਾਲਤ ਕੋਲੋਂ 6 ਦਿਨ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ ਜਾ ਰਹੀ ਸੀ।
ਦੱਸਣਯੋਗ ਹੈ ਕਿ ਪੁਲਸ ਨੇ ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ ਵਿਚ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਵਿਚ ਮ੍ਰਿਤਕ ਇੰਦਰਪ੍ਰੀਤ ਚੱਢਾ ਦਾ ਭਰਾ ਹਰਜੀਤ ਸਿੰਘ ਚੱਢਾ, ਚਰਚਿਤ ਪ੍ਰਿੰਸੀਪਲ ਔਰਤ ਸਮੇਤ ਦੋ ਔਰਤਾਂ ਸ਼ਾਮਿਲ ਸਨ। ਇਹ ਗ੍ਰਿਫਤਾਰੀ ਉਸ ਵੇਲੇ ਕੀਤੀ ਗਈ ਸੀ ਜਦੋਂ ਐੱਸ. ਆਈ. ਟੀ. ਵਲੋਂ ਇਨ੍ਹਾਂ ਸਭ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ।
ਗੈਂਗਸਟਰ ਆਮ ਧਾਰਾ 'ਚ ਪੁਲਸ ਕੋਲ ਜਲਦ ਕਰਨ ਸਰੰਡਰ ਨਹੀਂ ਤਾਂ ਸਾਥੀਆਂ ਵਾਂਗ ਹੋਵੇਗਾ ਹਸ਼ਰ: ਕੈਪਟਨ
NEXT STORY