ਫਰੀਦਕੋਟ (ਜਗਤਾਰ)- ਫਰੀਦਕੋਟ ਜ਼ਿਲ੍ਹੇ ਦੀਆਂ ਕੁੜੀਆਂ ਲਗਾਤਾਰ ਉਪਲੱਬਧੀਆਂ ਹਾਸਲ ਕਰਦੀਆਂ ਨਜ਼ਰ ਆ ਰਹੀਆਂ ਹਨ ਭਾਵੇਂ ਕਿ ਉਹ ਪੜ੍ਹਾਈ ਦੇ ਖੇਤਰ ਵਿਚ ਹੋਣ ਜਾਂ ਫਿਰ ਖੇਡਾਂ ਦੇ ਖੇਤਰ ਵਿਚ। ਇਕ ਵਾਰ ਫਿਰ ਫਰੀਦਕੋਟ ਦੇ ਨਾਮ ਨੂੰ ਇਥੋਂ ਦੀਆਂ ਦੋ ਸਕੀਆਂ ਭੈਣਾਂ ਨੇ ਪੂਰੀ ਦੁਨੀਆ ਵਿੱਚ ਰੁਸ਼ਨਾਇਆ ਹੈ। ਕਸਬਾ ਕੋਟਕਪੂਰਾ ਨਾਲ ਸੰਬੰਧਤ ਗ਼ਰੀਬ ਪਰਿਵਾਰ ਦੀਆਂ ਦੋ ਸਕੀਆਂ ਭੈਣਾਂ ਨੇ ਹਾਲ ਹੀ ਵਿੱਚ ਆਸਾਮ ਦੇ ਗੁਹਾਟੀ ਵਿਚ ਹੋਏ ਗਤਕਾ ਮੁਕਾਬਲੇ ਦੌਰਾਨ 2 ਗੋਲਡ ਅਤੇ ਇਕ ਸਿਲਵਰ ਮੈਡਲ ਜਿੱਤ ਕੇ ਇਹ ਉਪਲੱਬਧੀ ਹਾਸਲ ਕੀਤੀ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਦੋਵੇਂ ਕੁੜੀਆਂ ਕੋਟਕਪੂਰਾ ਦੇ ਸਰਕਾਰੀ ਸਕੂਲ ਵਿਚ ਨੌਵੀਂ ਜਾਮਤ ਦੀਆਂ ਵਿਦਿਆਰਥਣਾਂ ਹਨ, ਜਿਨ੍ਹਾਂ ਨੇ ਆਪਣੇ ਮਾਪਿਆਂ, ਸਕੂਲ, ਜ਼ਿਲ੍ਹਾ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆ ਵਿਚ ਚਮਤਾਇਆ ਹੈ।
ਇਸ ਮੌਕੇ ਏਕਮਜੋਤ ਕੌਰ ਅਤੇ ਮਨਸ਼ੂ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਸਾਮ ਵਿਚ ਹੋਏ ਨੈਸ਼ਨਲ ਪੱਧਰ ਦੇ ਗੱਤਕਾ ਮੁਕਾਬਲੇ ਵਿਚ ਇਕ ਸਿਲਵਰ ਅਤੇ 2 ਗੋਲਡ ਮੈਡਲ ਹਾਸਿਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਵੱਲੋਂ ਬਖ਼ਸ਼ੀ ਗੱਤਕੇ ਦੀ ਦਾਤ ਨੂੰ ਉਹ ਹੋਰ ਅੱਗੇ ਲਿਜਾਣਾ ਚਾਹੁੰਦੀਆਂ ਹਨ। ਉਨ੍ਹਾਂ ਇਸ ਵੱਡੀ ਉਪਲੱਬਧੀ ਲਈ ਆਪਣੇ ਕੋਚ ਗੁਰਪ੍ਰੀਤ ਸਿੰਘ ਅਤੇ ਆਰਤੀ ਕੌਰ ਅਤੇ ਸਕੂਲ ਦੇ ਪ੍ਰਿਸੀਪਲ ਪ੍ਰਭਜੋਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਬਦੌਲਤ ਉਨ੍ਹਾਂ ਇਹ ਮੰਜ਼ਿਲ ਹਾਸਲ ਕੀਤੀ ਹੈ। ਅਸੀਂ ਪ੍ਰਿੰਸੀਪਲ ਦੇ ਹੋਰ ਧਨਵਾਦੀ ਹਾਂ ਕਿ ਸਕੂਲ ਵੱਲੋਂ ਉਨ੍ਹਾਂ ਦੀ ਪੜ੍ਹਾਈ ਮੁਫ਼ਤ ਕਰ ਦਿੱਤੀ ਗਈ ਹੈ। ਦੋਵੇਂ ਬੱਚੀਆਂ ਨੇ ਆਪਣਾ ਡ੍ਰੀਮ ਆਰਮੀ ਅਫ਼ਸਰ ਅਤੇ ਆਈ. ਪੀ. ਐੱਸ. ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਦੱਸਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਜਲੰਧਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ ਹਿਮਾਚਲ ਪ੍ਰਦੇਸ਼ 'ਚ ਬੇਰਹਿਮੀ ਨਾਲ ਕਤਲ
ਇਸ ਮੌਕੇ ਕੋਚ ਗੁਰਪ੍ਰੀਤ ਸਿੰਘ ਅਤੇ ਆਰਤੀ ਕੌਰ ਨੇ ਦੱਸਿਆ ਕਿ ਉਨ੍ਹਾਂ ਲਈ ਅੱਜ ਵੱਡੀ ਖ਼ੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਵੱਲੋਂ ਦਿੱਤੀ ਟ੍ਰੇਨਿਗ ਦਾ ਇਨ੍ਹਾਂ ਦੋ ਬੱਚੀਆਂ ਨੇ ਮੁੱਲ ਪਾ ਦਿੱਤਾ ਹੈ। ਇਸ ਲਈ ਉਹ ਸਭ ਦਾ ਧਨਵਾਦ ਕਰਦੇ ਹਨ, ਜਿਨ੍ਹਾਂ ਇਨ੍ਹਾਂ ਬੱਚੀਆਂ ਦੀ ਮਦਦ ਲਈ ਯੋਗਦਾਨ ਪਾਇਆ ਹੈ। ਉਨ੍ਹਾਂ ਦਾ ਅਗਲਾ ਨਿਸ਼ਾਨਾ ਇੰਟਰਨੈਸ਼ਨਲ ਪੱਧਰ ਦਾ ਹੈ।
ਇਸ ਮੌਕੇ ਬੱਚਿਆਂ ਦੀ ਮਾਤਾ ਨੇ ਵੀ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹ ਬੱਚਿਆਂ ਦੇ ਕੋਚ, ਸਕੂਲ ਪ੍ਰਿੰਸੀਪਲ ਦਾ ਦਿਲੋਂ ਧੰਨਵਾਦ ਕਰਦੇ ਹਨ, ਕਿਉਂਕਿ ਉਹ ਗ਼ਰੀਬ ਪਰਿਵਾਰ ਨਾਲ ਸਬੰਧਤ ਹਨ ਮਹਿੰਗੇ ਸਕੂਲਾਂ ਵਿਚ ਆਪਣੇ ਬੱਚੇ ਪੜ੍ਹਾ ਨਹੀਂ ਸਕਦੇ ਸਨ। ਇਸ ਸਕੂਲ ਨੇ ਜੋ ਬੱਚੀਆਂ ਲਈ ਕੀਤਾ ਉਹ ਭੁਲਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਸਰਕਾਰ ਅੱਗੇ ਅਪੀਲ ਕਰਦੇ ਹਨ ਕਿ ਜੇਕਰ ਸਰਕਾਰ ਉਨ੍ਹਾਂ ਦੀ ਬਾਂਹ ਫੜ ਲਵੇ ਤਾਂ ਉਨ੍ਹਾਂ ਦੀਆਂ ਬੇਟੀਆਂ ਹੋਰ ਵੀ ਅੱਗੇ ਜਾ ਸਕਦੀਆਂ।
ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ ਵਿਖੇ ਸ਼ਮਸ਼ਾਨਘਾਟ 'ਚ ਦੋ ਔਰਤਾਂ ਕਰ ਰਹੀਆਂ ਸਨ ਅਜਿਹਾ ਸ਼ਰਮਨਾਕ ਕੰਮ, ਪਿੰਡ 'ਚ ਪਿਆ ਭੜਥੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
PSEB ਵੱਲੋਂ ਇਨ੍ਹਾਂ ਕੋਰਸਾਂ ਲਈ ਦਾਖ਼ਲਾ 16 ਅਗਸਤ ਤੋਂ ਸ਼ੁਰੂ, ਇੰਝ ਫਾਰਮ ਭਰ ਸਕਣਗੇ ਵਿਦਿਆਰਥੀ
NEXT STORY