ਜਲੰਧਰ (ਮਹੇਸ਼, ਸੋਨੂੰ)— ਥਾਣਾ ਆਦਮਪੁਰ ਅਧੀਨ ਪੈਂਦੇ ਪਿੰਡ ਕਾਲਰਾ ਵਿਖੇ ਯੂਕੋ ਬੈਂਕ 'ਚ ਚਾਰ ਦਿਨ ਪਹਿਲਾਂ ਹੋਈ ਵੱਡੀ ਵਾਰਦਾਤ ਨੂੰ ਦਿਹਾਤੀ ਪੁਲਸ ਨੇ ਟਰੇਸ ਕਰਦੇ ਹੋਏ ਹਰਿਆਣਾ ਭੂੰਗਾ (ਹੁਸ਼ਿਆਰਪੁਰ) ਵਾਸੀ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦਾ ਖੁਲਾਸਾ ਦਿਹਾਤੀ ਜ਼ਿਲ੍ਹੇ ਦੇ ਨਵੇਂ ਐੱਸ. ਐੱਸ. ਪੀ. ਡਾ. ਸੰਦੀਪ ਕੁਮਾਰ ਗਰਗ ਵੱਲੋਂ ਪ੍ਰੈੱਸ ਕਾਨਫਰੰਸ 'ਚ ਕੀਤਾ ਗਿਆ।
ਇਹ ਵੀ ਪੜ੍ਹੋ: ਪਰਿਵਾਰ ਕਰ ਰਿਹਾ ਸੀ ਅੰਤਿਮ ਸੰਸਕਾਰ ਦੀਆਂ ਰਸਮਾਂ, ਅਚਾਨਕ ਆਏ ਫੋਨ ਨੇ ਉਡਾ ਦਿੱਤੇ ਸਭ ਦੇ ਹੋਸ਼
ਜਾਣਕਾਰੀ ਮਿਲੀ ਹੈ ਕਿ ਯੂਕੋ ਬੈਂਕ 'ਚ ਵਾਰਦਾਤ ਕਰਨ ਵਾਲੇ ਦੋਸ਼ੀ ਪਹਿਲਾਂ ਹੁਸ਼ਿਆਰਪੁਰ ਸਥਿਤ ਇਕ ਬੈਂਕ ਅਤੇ ਹੋਰ ਥਾਵਾਂ 'ਤੇ ਵੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦਾ ਨਾਂ ਸੁਰਜੀਤ ਸਿੰਘ ਜੀਤਾ ਦੱਸਿਆ ਜਾ ਰਿਹਾ ਹੈ, ਜਿਸ ਤੋਂ ਪੁਲਸ ਬਾਕੀ ਦੋਸ਼ੀਆਂ ਤੱਕ ਪਹੁੰਚਣ ਅਤੇ ਯੂਕੋ ਬੈਂਕ ਤੋਂ ਲੁੱਟੀ ਹੋਈ ਲੱਖਾਂ ਰੁਪਏ ਦੀ ਰਕਮ ਬਰਾਮਦ ਕਰਨ ਲਈ ਸੀ. ਆਈ. ਏ. ਵਿਖੇ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ: ਅਸਥੀਆਂ ਚੁਗਣ ਵੇਲੇ ਮਿਲੀ ਅਜਿਹੀ ਚੀਜ਼, ਜਿਸ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼
ਮਿਲੀ ਜਾਣਕਾਰੀ ਮੁਤਾਬਕ ਵਾਰਦਾਤ ਨੂੰ ਟਰੇਸ ਕਰਨ ਲਈ ਐੱਸ. ਐੱਸ. ਪੀ. ਡਾ. ਸੰਦੀਪ ਕੁਮਾਰ ਗਰਗ ਵੱਲੋਂ ਬਹੁਤ ਹੀ ਸੂਝਵਾਨ ਪੀ. ਪੀ. ਐੱਸ. ਅਧਿਕਾਰੀ ਮਨਪ੍ਰੀਤ ਸਿੰਘ ਢਿੱਲੋਂ (ਐੱਸ. ਪੀ. ਇਨਵੈਸਟੀਗੇਸ਼ਨ) ਦੀ ਅਗਵਾਈ 'ਚ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ 'ਚ ਆਦਮਪੁਰ ਦੇ ਡੀ. ਐੱਸ. ਪੀ. ਹਰਿੰਦਰ ਸਿੰਘ ਮਾਨ, ਸੀ. ਆਈ. ਏ. ਸਟਾਫ ਦੀ ਟੀਮ ਅਤੇ ਥਾਣਾ ਆਦਮਪੁਰ ਦੇ ਮੁਖੀ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਸਮੇਤ ਹੋਰ ਕਈ ਅਧਿਕਾਰੀ ਸ਼ਾਮਲ ਸਨ ਜੋ ਕਿ ਦੋਸ਼ੀਆਂ ਤੱਕ ਪਹੁੰਚਣ ਲਈ ਆਪਣੀ ਬਣਾਈ ਹੋਈ ਯੋਜਨਾ 'ਚ ਸਫਲ ਰਹੇ।
ਪੁਲਸ ਵੱਲੋਂ ਕਾਬੂ ਕੀਤੇ ਗਏ ਦੋਸ਼ੀ ਦੀ ਵਿਖਾਈ ਗਈ ਗ੍ਰਿਫ਼ਤਾਰੀ ਦੌਰਾਨ ਕਈ ਖ਼ੁਲਾਸੇ ਕੀਤੇ ਗਏ ਹਨ। ਪੂਰੀ ਜਾਣਕਾਰੀ ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਕੋਲੋਂ 39 ਹਜ਼ਾਰ 500 ਰੁਪਏ ਦੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਇਕ ਕਾਲੇ ਰੰਗ ਦੀ ਐਕਟਿਵਾ, ਜੋਕਿ ਬਿਨਾਂ ਨੰਬਰੀ ਹੈ, ਉਹ ਵੀ ਬਰਾਮਦ ਕੀਤੀ ਗਈ ਹੈ। ਉਕਤ ਐਕਟਿਵਾ ਗਿਲਜ਼ੀਆਂ ਬੈਂਕ ਦੀ ਲੁੱਟ ਦੇ ਪੈਸਿਆਂ ਤੋਂ ਖ਼ਰੀਦੀ ਗਈ ਹੈ। ਉਥੇ ਹੀ ਪੁਲਸ ਵੱਲੋਂ ਉਕਤ ਮੁਲਜ਼ਮ ਤੋਂ ਹੋਰ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਘਰ 'ਚ ਚੱਲ ਰਿਹਾ ਸੀ ਇਹ ਗੰਦਾ ਧੰਦਾ, ਪੁਲਸ ਨੇ ਛਾਪਾ ਮਾਰ ਇਤਰਾਜ਼ਯੋਗ ਹਾਲਤ 'ਚ ਫੜੀਆਂ ਔਰਤਾਂ
ਰੈਸਟੋਰੈਂਟ 'ਚ ਜਨਮ ਦਿਨ ਮਨਾਉਣ ਆਏ ਨੌਜਵਾਨਾਂ ਨੂੰ ਖਾਣੇ 'ਚ ਪਰੋਸਿਆ ਕਾਕਰੇਚ, ਹੰਗਾਮਾ
NEXT STORY