ਪਟਿਆਲਾ (ਪਰਮੀਤ) - ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕੇਂਦਰ ਸਰਕਾਰ ਦੇ ਊਰਜਾ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਬਿਜਲੀ ਬਚਾਓ ਸਕੀਮ ਤਹਿਤ ਬਿਜਲੀ ਨਿਗਮ ਦੇ ਟੈਕਨੀਕਲ ਟਰੇਨਿੰਗ ਸੈਂਟਰ ਪਟਿਆਲਾ ਵਿਖੇ ਉਜਾਲਾ ਸਕੀਮ ਦਾ ਰਸਮੀ ਉਦਘਾਟਨ ਕੀਤਾ। ਇਸ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਬਿਜਲੀ ਬਚਾਓ ਸਰਵਿਸ ਲਿਮਟਿਡ ਨੇ ਸ਼ੁਰੂ ਕੀਤਾ। ਸਕੀਮ ਤਹਿਤ ਐੈੱਲ. ਈ. ਡੀ. ਲਾਈਟਾਂ ਅਤੇ ਘੱਟ ਬਿਜਲੀ ਖਪਤ ਵਾਲਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ। ਇਸ ਸਕੀਮ ਨਾਲ ਖਪਤਕਾਰ ਨੂੰ ਸਾਲਾਨਾ 9000 ਰੁਪਏ ਲਾਭ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਸਕੀਮ ਪਹਿਲਾਂ ਹੀ ਮੋਹਾਲੀ, ਜਲੰਧਰ, ਲੁਧਿਆਣਾ, ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲਿਆਂ ਵਿਚ ਸ਼ੁਰੂ ਹੋ ਚੁੱਕੀ ਹੈ।
ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਇਸ ਸਕੀਮ ਨਾਲ ਸੂਬੇ ਵਿਚ ਬਿਜਲੀ ਦੀ ਬੱਚਤ ਦੇ ਨਾਲ-ਨਾਲ ਬਿਜਲੀ ਖਪਤਕਾਰਾਂ ਨੂੰ ਵੱਡਾ ਲਾਭ ਹੋਵੇਗਾ। ਸਕੀਮ ਦੇ ਲਾਗੂ ਹੋਣ ਨਾਲ ਪੰਜਾਬ ਵਿਚ ਹਰੇਕ ਸਾਲ 600 ਕਰੋੜ ਰੁਪਏ ਦੀ ਬਿਜਲੀ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਇਸ ਸਕੀਮ ਦੇ ਲਾਗੂ ਹੋਣ ਨਾਲ ਸਟਰੀਟ ਲਾਈਟਾਂ ਤੇ ਐੈੱਲ. ਈ. ਡੀ. ਉਪਕਰਨ ਵਰਤੋਂ ਵਿਚ ਲਿਆਂਦੇ ਜਾਣਗੇ। ਇਸ ਨਾਲ ਬਿਜਲੀ ਦੀ ਬੱਚਤ ਦੇ ਨਾਲ-ਨਾਲ ਰਵਾਇਤੀ ਬਲੱਬਾਂ ਕਾਰਨ ਹੁੰਦੇ ਵਾਤਾਵਰਣ ਪ੍ਰਦੂਸ਼ਿਤ ਨੂੰ ਵੀ ਠੱਲ੍ਹ ਪਵੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਖਪਤਕਾਰਾਂ ਨੂੰ 9 ਵਾਟ ਦਾ ਐੈੱਲ. ਈ. ਡੀ. ਬਲੱਬ 70 ਰੁਪਏ 'ਚ, 20 ਵਾਟ ਦੀ ਟਿਊਬ ਲਾਈਟ 220 ਰੁਪਏ ਅਤੇ 50 ਵਾਟ ਦਾ ਫਾਈਵ ਸਟਾਰ ਰੇਟਿੰਗ ਸੀਲਿੰਗ ਫੈਨ 1200 ਰੁਪਏ ਵਿਚ ਉਪਲੱਬਧ ਹੋਵੇਗਾ।
ਬਿਜਲੀ ਨਿਗਮ ਦੇ ਸੀ. ਐੈੱਮ. ਡੀ. ਸ਼੍ਰੀ ਏ. ਵੈਣੂ ਪ੍ਰਸਾਦ ਨੇ ਕਿਹਾ ਕਿ ਇਸ ਸਕੀਮ ਨਾਲ ਭਵਿੱਖ ਵਿਚ ਵਧੀਆ ਨਤੀਜੇ ਸਾਹਮਣੇ ਆਉਣਗੇ। ਭਾਵੇਂ ਪੰਜਾਬ ਪਹਿਲਾਂ ਹੀ ਵਾਧੂ ਬਿਜਲੀ ਵਾਲਾ ਸੂਬਾ ਬਣ ਚੁੱਕਾ ਹੈ, ਇਸ ਸਕੀਮ ਦੇ ਲਾਗੂ ਹੋਣ ਨਾਲ ਬਿਜਲੀ ਦੀ ਹੋਰ ਬੱਚਤ ਹੋਵੇਗੀ। ਪਿੰਡਾਂ ਅਤੇ ਸ਼ਹਿਰੀ ਖਪਤਕਾਰਾਂ ਦੇ ਬਿਜਲੀ ਖਰਚੇ 'ਚ ਕਟੌਤੀ ਹੋਵੇਗੀ। ਬਿਜਲੀ ਨਿਗਮ ਦੇ ਡਾਇਰੈਕਟਰ ਪ੍ਰਬੰਧਕੀ ਆਰ. ਪੀ. ਪਾਂਡਵ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਕੀਮ ਸਬੰਧੀ ਚਾਨਣਾ ਪਾਇਆ। ਇਸ ਮੌਕੇ ਨਿਤਨ ਭੱਟ ਰਿਜਨਲ ਮੈਨੇਜਰ ਈ. ਈ. ਐੈੱਸ. ਆਈ. ਨੇ ਦੱਸਿਆ ਕਿ ਸਤੰਬਰ ਮਹੀਨੇ ਦੇ ਦੂਜੇ ਹਫਤੇ ਤੋਂ ਉਜਾਲਾ ਸਕੀਮ ਨੂੰ ਪੰਜਾਬ ਦੇ ਪਿੰਡਾਂ ਵਿਚ ਲਾਗੂ ਕਰਨ ਸਬੰਧੀ ਜ਼ੋਰਦਾਰ ਮੁਹਿੰਮ ਲਾਗੂ ਕੀਤੀ ਜਾਵੇਗੀ। ਸਮਾਗਮ ਵਿਚ ਕੇ. ਕੇ. ਸ਼ਰਮਾ ਚੇਅਰਮੈਨ ਪੀ. ਆਰ. ਟੀ. ਸੀ., ਅੰਮ੍ਰਿਤਪਾਲ ਸਿੰਘ ਸੇਖੋਂ ਓ. ਐੈੱਸ. ਡੀ. ਮੁੱਖ ਮੰਤਰੀ, ਬਲਾਕ ਕਾਂਗਰਸ ਦੇ ਪ੍ਰਧਾਨ ਨਰੇਸ਼ ਦੁੱਗਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਵਿੱਤ ਐੈੱਸ. ਸੀ. ਅਰੋੜਾ, ਡਾਇਰੈਕਟਰ ਜਨਰੇਸ਼ਨ ਇੰਜੀ. ਐੈੱਮ. ਆਰ. ਪਰਹਾਰ, ਇੰਜੀ. ਓ. ਪੀ. ਗਰਗ ਡਾਇਰੈਕਟਰ ਵਣਜ, ਇੰਜੀ. ਐੈੱਨ. ਕੇ. ਸ਼ਰਮਾ ਡਾਇਰੈਕਟਰ ਵੰਡ ਸਮੇਤ ਕਈ ਵਿਭਾਗਾਂ ਦੇ ਮੁਖੀ ਤੇ ਅਫਸਰ ਹਾਜ਼ਰ ਸਨ।
ਕਾਲਜ ਪ੍ਰਸ਼ਾਸਨ ਨੇ 6 ਡਾਕਟਰਾਂ ਨੂੰ ਕੀਤਾ ਸਸਪੈਂਡ
NEXT STORY