ਜਲੰਧਰ— ਸਪੇਨ ਦੇ ਵੇਲੇਂਸ਼ੀਆ ਸ਼ਹਿਰ 'ਚ ਅੰਡਰ-20 ਕੋਟਿਫ ਕੱਪ 'ਚ ਭਾਰਤੀ ਟੀਮ ਨੇ 6 ਵਾਰ ਦੀ ਵਰਲਡ ਚੈਂਪੀਅਨ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਅਰਜਨਟੀਨਾ ਦੇ ਖਿਲਾਫ ਦੋਵੇਂ ਗੋਲ ਪੰਜਾਬੀ ਫੁੱਟਬਾਲਰਾਂ ਨੇ ਕੀਤੇ। ਪਹਿਲਾ ਗੋਲ ਲੁਧਿਆਣਾ ਦੇ ਪਿੰਡ ਬਿਲਗਾ ਦੇ ਦੀਪਕ ਟਾਂਗਰੀ ਨੇ ਖੇਡ ਦੇ ਚੌਥੇ ਮਿੰਟ ਅਤੇ ਦੂਜਾ ਗੋਲ ਜਲੰਧਰ ਦੇ ਪਿੰਡ ਆਦਮਪੁਰ ਦੇ ਅਨਵਰ ਅਲੀ ਨੇ 68ਵੇਂ ਮਿੰਟ 'ਚ ਕੀਤਾ।
ਸਪੇਨ 'ਚ ਖੇਡਣ ਗਈ ਭਾਰਤ ਦੀ ਅੰਡਰ-20 ਫੁੱਟਬਾਲ ਟੀਮ 'ਚ ਕੁੱਲ 7 ਖਿਡਾਰੀ ਚੰਡੀਗੜ੍ਹ ਨਾਲ ਸਬੰਧ ਰਖਦੇ ਹਨ। ਇਨ੍ਹਾਂ 'ਚੋਂ ਦੀਪਕ ਟਾਂਗਰੀ, ਅਮਰਜੀਤ ਸਿੰਘ, ਜੈਕਸਨ, ਸੰਜੀਵ ਸਟਾਲਿਨ, ਸਮਿਤ ਰਾਠੀ ਅਤੇ ਪ੍ਰਭਸੁਖਮਨ ਗਿੱਲ ਨੇ ਚੰਡੀਗੜ੍ਹ ਫੁੱਟਬਾਲ ਅਕੈਡਮੀ ਤੋਂ ਕੋਚਿੰਗ ਲਈ ਹੈ। ਪੰਜ ਖਿਡਾਰੀ 2010 ਬੈਚ ਦੇ ਹਨ, ਜਿਨ੍ਹਾਂ ਨੇ 7 ਸਾਲ ਚੰਡੀਗੜ੍ਹ 'ਚ ਰਹਿ ਕੇ ਫੁੱਟਬਾਲ ਦੇ ਗੁਰ ਸਿੱਖੇ। ਦੀਪਕ ਟਾਂਗਰੀ 2011 'ਚ ਕਲੱਬ ਨਾਲ ਜੁੜੇ ਸਨ ਅਤੇ 2014 ਤੱਕ ਰਹੇ। ਅਨਵਰ ਅਲੀ ਨੇ ਮਿਨਰਵਾ ਪੰਜਾਬ ਤੋਂ ਕੋਚਿੰਗ ਲਈ ਹੈ।
ਮੈਚ ਜੇਤੂ ਟੀਮ 'ਚ ਸ਼ਾਮਲ 11 ਖਿਡਾਰੀਆਂ 'ਚ ਪੰਜ ਦਾ ਸਬੰਧ ਚੰਡੀਗੜ੍ਹ ਤੋਂ ਹੈ। ਇਸ 'ਚ ਪ੍ਰਭਸੁਖਮਨ ਗਿੱਲ (ਗੋਲਕੀਪਰ) ਲੁਧਿਆਣਾ ਤੋਂ ਹੈ। ਮਣੀਪੁਰ ਤੋਂ ਅਮਰਜੋਤ ਸਿੰਘ ਕਯੋਂਗ ਅਤੇ ਕਰਨਾਟਕ ਦੇ ਬੈਂਗਲੁਰੂ ਦੇ ਸੰਜੀਵ ਸਟਾਲਿਨ ਨੇ ਵੀ ਚੰਡੀਗੜ੍ਹ ਤੋਂ ਟ੍ਰੇਨਿੰਗ ਲਈ ਹੈ। ਇਨ੍ਹਾਂ 'ਚੋਂ ਚਾਰ ਖਿਡਾਰੀਆਂ ਨੂੰ ਚੰਡੀਗੜ੍ਹ ਫੁੱਟਬਾਲ ਅਕੈਡਮੀ ਨੇ ਤਿਆਰ ਕੀਤਾ ਹੈ ਜਦਕਿ ਅਨਵਰ ਅਲੀ ਮਿਨਰਵਾ ਫੁੱਟਬਾਲ ਅਕੈਡਮੀ ਤੋਂ ਹਨ।
ਅੰਡਰ-16 ਦੀ ਜੇਤੂ ਟੀਮ 'ਚ 4 ਖਿਡਾਰੀ ਪੰਜਾਬ ਤੋਂ
ਚੰਡੀਗੜ੍ਹ ਫੁੱਟਬਾਲ ਅਕੈਡਮੀ ਦੇ ਫੁੱਟਬਾਲ ਕੋਚ ਸੰਦੀਪ ਨੇ ਦੱਸਿਆ ਕਿ ਇਰਾਕ ਦੀ ਟੀਮ ਨੂੰ 1-0 ਨਾਲ ਹਰਾਉਣ ਵਾਲੀ ਅੰਡਰ-16 ਭਾਰਤੀ ਟੀਮ ਦੇ ਵੀ ਚਾਰ ਫੁੱਟਬਾਲਰ ਚੰਡੀਗੜ੍ਹ ਫੁੱਟਬਾਲ ਅਕੈਡਮੀ ਤੋਂ ਹੀ ਤਿਆਰ ਕੀਤੇ ਗਏ ਹਨ। ਇਨ੍ਹਾਂ 'ਚੋਂ ਕਪਤਾਨ ਵਿਕਰਮ ਪ੍ਰਤਾਪ ਸਿੰਘ ਗੁਰਦਾਸਪੁਰ ਦੇ ਹਨ। ਗੋਲਕੀਪਰ ਨੀਰਜ ਤਰਨਤਾਰਨ, ਹਰਪ੍ਰੀਤ ਸਿੰਘ ਤਰਨਤਾਰਨ ਅਤੇ ਗੁਰਕੀਰਤ ਸਿੰਘ ਲੁਧਿਆਣਾ ਤੋਂ ਹਨ।
3 ਜਾਪਾਨੀ ਹਥਿਆਰਾਂ ਨਾਲ 2 ਅਸਲਾ ਸਮੱਗਲਰ ਗ੍ਰਿਫਤਾਰ (ਵੀਡੀਓ)
NEXT STORY