ਸੰਗਰੂਰ(ਰਜੇਸ਼ ਕੋਹਲੀ)—ਸੰਗਰੂਰ ਪੁਲਸ ਵਲੋਂ ਦੋ ਅਸਲਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨਾਂ ਚੋਂ ਇਕ ਦੋਸ਼ੀ ਮੱਧ ਪ੍ਰਦੇਸ਼ ਤੋਂ ਹਥਿਆਰ ਸਪਲਾਈ ਕਰਨ ਲਈ ਪੰਜਾਬ ਆਇਆ ਸੀ ਤੇ ਦੂਜਾ ਹਥਿਆਰ ਲੈਣ ਲਈ। ਦੋਸ਼ੀਆਂ ਤੋਂ ਦੋ ਪਿਸਤੌਲਾਂ, ਇਕ ਰਿਵਾਲਵਰ ਤੇ ਨੌ ਕਾਰਤੂਸ ਬਰਾਮਦ ਹੋਏ ਹਨ। ਹਥਿਆਰਾਂ 'ਤੇ 'ਮੇਡ ਇੰਨ ਜਾਪਾਨ' ਲਿੱਖਿਆ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਦੂਜੀ ਵਾਰ ਮੱਧ ਪ੍ਰਦੇਸ਼ ਤੋਂ ਸਮੱਗਲਿੰਗ ਕਰਨ ਲਈ ਹਥਿਆਰ ਲੈ ਕੇ ਆਇਆ ਸੀ, ਪਰ ਇਸ ਵਾਰ ਉਹ ਰੇਲਵੇ ਪੁਲਸ ਵਲੋਂ ਦਬੋਚਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਪੰਜਾਬ 'ਚ ਅਪਰਾਧ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਉਮੀਦ ਹੈ ਕਿ ਜੇਕਰ ਅਜਿਹੇ ਗਿਰੋਹਾਂ 'ਤੇ ਨੱਥ ਪੈਂਦੀ ਹੈ ਤਾਂ ਕ੍ਰਾਈਮ ਰੇਟ 'ਚ ਗਿਰਾਵਟ ਹੋ ਸਕਦੀ ਹੈ।
ਢੀਂਡਸਾ ਤੇ ਗੁਜਰਾਲ ਦੇ ਨਾਂ 'ਤੇ ਭਾਜਪਾ ਨੇ ਠੁਕਰਾਈ ਅਕਾਲੀ ਦਲ ਦੀ ਸਲਾਹ!
NEXT STORY