ਸੰਗਰੂਰ (ਵਿਜੈ ਕੁਮਾਰ ਸਿੰਗਲਾ)- ਜ਼ਿਲ੍ਹਾ ਜੇਲ੍ਹ ਸੰਗਰੂਰ ਵਿਖੇ ਅੱਜ ਇਕ ਮੁਕੱਦਮੇ ਤਹਿਤ ਅੰਡਰ ਟ੍ਰਾਇਲ ਨੌਜਵਾਨ ਵੱਲੋਂ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਸੰਗਰੂਰ ਸਿਟੀ 1 ਦੇ ਐੱਸ.ਐੱਚ.ਓ. ਕਰਨਵੀਰ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਲਪ੍ਰੀਤ ਗਿਰ (27) ਪੁੱਤਰ ਰਮੇਸ਼ਵਰ ਗਿਰ ਵਾਸੀ ਭਵਾਨੀਗੜ, ਜੋ ਇਕ ਮੁਕੱਦਮੇ ’ਚ ਜ਼ਿਲ੍ਹਾ ਜੇਲ੍ਹ ਸੰਗਰੂਰ ਵਿਖੇ ਅੰਡਰ ਟ੍ਰਾਇਲ ਬੰਦ ਸੀ ਅਤੇ ਉਸ ਨੇ ਅੱਜ ਜ਼ਿਲ੍ਹਾ ਜੇਲ੍ਹ ਸੰਗਰੂਰ ਵਿਖੇ ਆਪਣੇ ਜੁੱਤੇ ਦੇ ਫੀਤਿਆਂ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ।
ਇਹ ਖ਼ਬਰ ਪੜ੍ਹੋ- ਸੀਨੀਅਰ ਸਲਾਮੀ ਬੱਲੇਬਾਜ਼ਾਂ ਦੀ ਸ਼੍ਰੇਣੀ 'ਚ ਪਹੁੰਚੇ ਨਿਊਜ਼ੀਲੈਂਡ ਦੇ ਟਾਮ ਲਾਥਮ
ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਸੰਗਰੂਰ ਵਿਖੇ ਰੱਖ ਦਿੱਤਾ ਗਿਆ ਹੈ, ਜਿਥੇ ਅਗਲੀ ਕਾਰਵਾਈ ਕੀਤੀ ਜਾਵੇਗੀ ।
ਇਹ ਖ਼ਬਰ ਪੜ੍ਹੋ- NZ v BAN : ਲਾਥਮ ਤੇ ਬੋਲਟ ਦੀ ਬਦੌਲਤ ਨਿਊਜ਼ੀਲੈਂਡ ਦੀ ਮਜ਼ਬੂਤ ਸਥਿਤੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਕਾਲੀ ਦਲ ਦਾ ਨਿਆਂ ਪਾਲਿਕਾ ਦੀ ਨਿਰਪੱਖਤਾ ’ਚ ਵਿਸ਼ਵਾਸ ਸਹੀ ਸਾਬਤ ਹੋਇਆ : ਸੁਖਬੀਰ ਬਾਦਲ
NEXT STORY