ਪਟਿਆਲਾ (ਮਨਦੀਪ ਜੋਸਨ) : ਬੇਰੁਜ਼ਗਾਰ ਈ. ਟੀ. ਟੀ. ਅਤੇ ਬੀ. ਐੱਡ ਅਧਿਆਪਕਾਂ ਨੇ ‘ਟੈੱਟ ਟੈਸਟ’ ਕਰਵਾਉਣ ਦੀ ਮੰਗ ਨੂੰ ਲੈ ਕੇ ਭਾਖੜਾ ਨਹਿਰ ’ਚ ਛਾਲਾਂ ਮਾਰ ਦਿੱਤੀਆਂ। ਅਧਿਆਪਕ ਸੁਖਪ੍ਰੀਤ ਅਤੇ ਹੈਪੀ ’ਚੋਂ ਸੁਖਪ੍ਰੀਤ ਬੇਹੋਸ਼ ਹੋ ਗਿਆ, ਜਿਸ ਨੂੰ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਕਿ ਦੂਸਰਾ ਅਧਿਆਪਕ ਹੈਪੀ ਵੀ ਗੰਭੀਰ ਹਾਲਤ 'ਚ ਹੈ। ਉਕਤ ਬੇਰੁਜ਼ਗਾਰ ਅਧਿਆਪਕਾਂ ਦਾ ਕਹਿਣਾ ਹੈ ਕਿ ਸਾਡੀ ਮੰਗ ਬੜੀ ਛੋਟੀ ਅਤੇ ਵਾਜ਼ਿਬ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਸਕੂਲਾਂ 'ਚ ਅੱਜ ਤੋਂ ਸ਼ੁਰੂ ਹੋਈਆਂ ਪ੍ਰੀਖਿਆਵਾਂ ਦੇ ਪੇਪਰ 'ਲੀਕ', ਕੀਤੀ ਗਈ ਸ਼ਿਕਾਇਤ
ਸਰਕਾਰ ਨੇ 2364 ਅਤੇ 6635 ਪੋਸਟਾਂ ਈ. ਟੀ. ਟੀ. ਅਤੇ ਬੀ. ਐੱਡ ਅਧਿਆਪਕਾਂ ਲਈ ਕੱਢੀਆਂ ਹਨ ਪਰ ਇਨ੍ਹਾਂ ਪੋਸਟਾਂ ਨੂੰ ਅਪਲਾਈ ਕਰਨ ਲਈ ਸਰਕਾਰ ਦੇ ਰੂਲ ਮੁਤਾਬਕ ਐਜੂਕੇਸ਼ਨ ਵਿਭਾਗ ਵੱਲੋਂ ਲਿਆ ਜਾਂਦਾ ਟੈੱਟ ਟੈਸਟ ਪਾਸ ਹੋਣਾ ਜ਼ਰੂਰੀ ਹੈ। ਸਰਕਾਰ ਨੇ 3 ਸਾਲਾਂ ਤੋਂ 2019-20-21 ਤੋਂ ਇਹ ਟੈਸਟ ਹੀ ਨਹੀਂ ਲਿਆ, ਜਿਸ ਕਾਰਨ ਬਹੁਤ ਸਾਰੇ ਬੇਰੁਜ਼ਗਾਰ ਅਧਿਆਪਕ ਇਨ੍ਹਾਂ ਅਸਾਮੀਆਂ ਨੂੰ ਅਪਲਾਈ ਹੀ ਨਹੀਂ ਕਰ ਸਕਦੇ। ਅਧਿਆਪਕ ਆਗੂ ਸਿਮਰਨ, ਪ੍ਰਿੰਸ ਕੰਬੋਜ ਅਤੇ ਹੋਰਨਾਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਨੂੰ 5 ਮੀਟਿੰਗਾਂ ’ਚ ਬੇਨਤੀਆਂ ਕਰ ਕੇ ਆਏ ਹਾਂ ਕਿ ਜਦੋਂ ਤੁਸੀਂ ਹੋਰ ਬਾਕੀ ਸਾਰੇ ਟੈਸਟ ਲਏ ਹਨ।
ਇਹ ਵੀ ਪੜ੍ਹੋ : ਮੋਹਾਲੀ ਤੋਂ ਵੱਡੀ ਖ਼ਬਰ, ਅੰਤਰਰਾਸ਼ਟਰੀ ਪੱਧਰ ਦੇ ਸ਼ੂਟਰ ਨੇ ਖ਼ੁਦ ਨੂੰ ਗੋਲੀ ਮਾਰ ਖ਼ਤਮ ਕੀਤੀ ਜ਼ਿੰਦਗੀ
ਇਥੋਂ ਤੱਕ ਕਿ ਕੇਂਦਰ ਸਰਕਾਰਾਂ ਨੇ ਵਿਦਿਆਰਥੀਆਂ ਦੇ ਦੇਸ਼-ਵਿਆਪੀ ਟੈਸਟ ਵੀ ਲਏ ਹਨ ਤਾਂ ਸਾਡਾ ਟੈੱਟ ਟੈਸਟ ਲੈਣ ’ਚ ਕੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਇਸ ਵਾਜ਼ਿਬ ਮੰਗ ’ਤੇ ਸਰਕਾਰ ਸੁਣਵਾਈ ਨਹੀਂ ਕਰ ਰਹੀ, ਜਿਸ ਕਾਰਨ ਸਾਨੂੰ ਭਾਖੜਾ ਨਹਿਰ ’ਚ ਛਾਲਾਂ ਲਗਾਉਣੀਆਂ ਪਈਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੰਸਦ ਮੈਂਬਰ ਦੂਲੋ ਦਾ ਭਤੀਜਾ ਤੇ ਹੋਰ ਭਾਜਪਾ ’ਚ ਸ਼ਾਮਲ
NEXT STORY