ਨਡਾਲਾ, (ਸ਼ਰਮਾ)- ਅੱਜ ਨੰਗਲ ਲੁਬਾਣਾ ਦੇ ਇਕ ਮੈਰਿਜ ਪੈਲੇਸ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਅਣਪਛਾਤੀ ਲੜਕੀ, ਲੜਕੇ ਪਰਿਵਾਰ ਦੇ ਕਰੀਬ 4 ਲੱਖ ਦੀ ਕੀਮਤ ਦੇ ਗਹਿਣੇ ਚੁਰਾ ਕੇ ਅਲੋਪ ਹੋ ਗਈ । ਲੜਕੀ ਦੀ ਫੋਟੋ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ । ਜਿਸ ਦੇ ਆਧਾਰ 'ਤੇ ਬੇਗੋਵਾਲ ਪੁਲਸ ਕਾਰਵਾਈ ਕਰ ਰਹੀ ਹੈ ।
ਇਸ ਸਬੰਧੀ ਕੂਕਾ ਵਾਸੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਮਨਜਿੰਦਰ ਸਿੰਘ ਦਾ ਵਿਆਹ ਨੰਗਲ ਲੁਬਾਣਾ ਵਾਸੀ ਲੜਕੀ ਸੰਦੀਪ ਕੌਰ ਨਾਲ ਪੈਲੇਸ 'ਚ ਹੋ ਰਿਹਾ ਸੀ ਕਿ ਦੁਪਹਿਰ ਕਰੀਬ ਸਵਾ ਤਿੰਨ ਵਜੇ ਉਨ੍ਹਾਂ ਦੀ ਬੇਟੀ ਨੇ ਗਹਿਣਿਆਂ ਵਾਲਾ ਲਿਫਾਫਾ ਅਟੈਚੀ 'ਚੋਂ ਕੱਢ ਕੇ ਲਾਪਰਵਾਹੀ ਨਾਲ ਅਟੈਚੀ ਦੇ ਨੇੜੇ ਹੀ ਰੱਖ ਦਿੱਤਾ ਤੇ ਕੁਝ ਰਿਸ਼ਤੇਦਾਰਾਂ ਨੂੰ ਸਾਮਾਨ ਦਿਖਾਉਣ 'ਚ ਰੁਝ ਗਈ । ਇਸ ਦੌਰਾਨ ਇਕ ਅਣਪਛਾਤੀ ਲੜਕੀ ਮੌਕਾ ਦੇਖ ਕੇ ਉਕਤ ਗਹਿਣਿਆਂ ਵਾਲਾ ਲਿਫਾਫਾ ਲੈ ਕੇ ਫਰਾਰ ਹੋ ਗਈ। ਜਿਸ 'ਚ ਕਰੀਬ 4 ਲੱਖ ਦੀ ਕੀਮਤ ਦੇ 13 ਤੋਲੇ ਸੋਨੇ ਦੇ ਗਹਿਣੇ ਸਨ। ਇਸ ਸਬੰਧੀ ਬੇਗੋਵਾਲ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ, ਸੀ. ਸੀ. ਟੀ. ਵੀ. ਕੈਮਰੇ 'ਚ ਆਈ ਫੋਟੋ ਦੇ ਆਧਾਰ 'ਤੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
ਮੋਟਰਸਾਈਕਲ ਸਵਾਰ ਔਰਤ ਕੋਲੋਂ ਪਰਸ ਖੋਹ ਕੇ ਫਰਾਰ
NEXT STORY