ਰੂਪਨਗਰ, (ਵਿਜੇ)- ਸਰਹਿੰਦ ਨਹਿਰ ਦੇ ਪੁਲ ਤੋਂ ਕਿਸੇ ਅਣਪਛਾਤੇ ਵਿਅਕਤੀ ਨੇ ਛਾਲ ਮਾਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਪੁਲਸ ਥਾਣਾ ਦੇ ਐੱਸ.ਐੱਚ.ਓ. ਗੁਰਸੇਵਕ ਸਿੰਘ ਨੇ ਦੱਸਿਆ ਕਿ ਡੀ.ਐੱਸ.ਪੀ. ਹੈੱਡਕੁਆਰਟਰ ਮਨਵੀਰ ਸਿੰਘ ਬਾਜਵਾ ਦਾ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਕਿਸੇ ਵਿਅਕਤੀ ਨੇ ਰਾਧਾ ਸੁਆਮੀ ਸਤਿਸੰਗ ਭਵਨ ਦੇ ਨੇਡ਼ੇ ਸਰਹੰਦ ਨਹਿਰ ’ਤੇ ਬਣੇ ਪੁਲ ਤੋਂ ਨਹਿਰ ’ਚ ਛਾਲ ਮਾਰ ਦਿੱਤੀ ਅਤੇ ਉਸ ਦਾ ਮੋਟਰਸਾਈਕਲ ਪੁਲ ਦੇ ਕੋਲ ਹੀ ਖਡ਼੍ਹਾ ਹੈ। ਐੱਸ.ਐੱਚ.ਓ. ਗੁਰਸੇਵਕ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਭਾਲ ਕਰਨ ਲਈ ਗੋਤਾਖੋਰ ਲਗਾ ਦਿੱਤੇ ਗਏ ਹਨ। ਵਿਅਕਤੀ ਬਾਰੇ ਹੁਣ ਤੱਕ ਸਿਰਫ ਇੰਨਾ ਹੀ ਪਤਾ ਚੱਲ ਸਕਿਆ ਕਿ ਉਹ ਮੋਹਾਲੀ ਜ਼ਿਲੇ ਦੇ ਖਾਨਗਡ਼੍ਹ ਪਿੰਡ ਦਾ ਨਿਵਾਸੀ ਹੈ।
ਵਧਦੀ ਬੇਸਹਾਰਾ ਗਊ ਵੰਸ਼ ਦੀ ਗਿਣਤੀ ਕਾਰਨ ਲੋਕ ਪੇ੍ਰਸ਼ਾਨ
NEXT STORY