ਜਲੰਧਰ (ਸੁਨੀਲ)–ਪੁਲਸ ਥਾਣਾ ਨੰਬਰ 1 ਅਧੀਨ ਆਉਂਦੇ ਮਕਸੂਦਾਂ ਚੌਂਕ ਵਿਚ ਸਥਿਤ ਵਿਜੇ ਰਿਜ਼ਾਰਟ ਵਿਚ ਵਿਆਹ ਚੱਲ ਰਿਹਾ ਸੀ। ਇਸ ਦੌਰਾਨ ਸ਼ਰਾਬ ਵਿਚ ਧੁੱਤ ਵਿਅਕਤੀ ਬਿਨ-ਬੁਲਾਏ ਪਹੁੰਚ ਗਏ, ਜਿਸ ਤੋਂ ਬਾਅਦ ਲੜਕੀ ਦੇ ਚਚੇਰੇ ਭਰਾਵਾਂ ਨਾਲ ਉਲਝ ਪਏ, ਜਿਸ ਨੂੰ ਲੈ ਕੇ ਹੰਗਾਮਾ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਸ ਥਾਣਾ ਨੰਬਰ 1 ਦੀ ਪੁਲਸ ਪਹੁੰਚੀ, ਉਦੋਂ ਤਕ ਮੁਲਜ਼ਮ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਵਿਜੇ ਰਿਜ਼ਾਰਟ ਵਿਚ ਵਿਆਹ ਚੱਲ ਰਿਹਾ ਸੀ ਕਿ ਇੰਨੇ ਵਿਚ ਕੁਝ ਲੋਕ ਪੈਲੇਸ ਦੇ ਬਾਹਰ ਸਾਈਡ ’ਤੇ ਸ਼ਰਾਬ ਪੀ ਰਹੇ ਸਨ। ਇਸ ਬਾਰੇ ਜਦੋਂ ਪੈਲੇਸ ਦੇ ਮੈਨੇਜਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਲੜਕੀ ਧਿਰ ਦੇ ਲੋਕਾਂ ਨੂੰ ਆਪਣੇ ਕੋਲ ਬੁਲਾਇਆ। ਮੈਨੇਜਰ ਅਨੁਸਾਰ ਜਦੋਂ ਉਨ੍ਹਾਂ ਨੇ ਲੜਕੀ ਧਿਰ ਦੇ ਲੋਕਾਂ ਨੂੰ ਇਸ ਬਾਰੇ ਦੱਸਿਆ ਕਿ ਤੁਹਾਡੇ ਰਿਸ਼ਤੇਦਾਰ ਪੈਲੇਸ ਦੇ ਬਾਹਰ ਸ਼ਰਾਬ ਪੀ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਰਾਬ ਪਿਆਉਣ ਦਾ ਤੁਸੀਂ ਪਰਮਿਟ ਨਹੀਂ ਲਿਆ, ਅਜਿਹੇ ਵਿਚ ਸ਼ਰਾਬ ਪੀਣਾ ਕਾਨੂੰਨੀ ਤੌਰ ’ਤੇ ਗਲਤ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਇਸ ਉਮਰ ਦੇ ਲੋਕਾਂ 'ਚ ਵੱਧਣ ਲੱਗੀ ਇਹ ਭਿਆਨਕ ਬੀਮਾਰੀ
ਮੈਨੇਜਰ ਦੀ ਗੱਲ ਸੁਣ ਕੇ ਲੜਕੀ ਧਿਰ ਨੇ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਮੁਲਜ਼ਮ ਨਾ ਤਾਂ ਉਨ੍ਹਾਂ ਦੇ ਰਿਸ਼ਤੇਦਾਰ ਸਨ ਅਤੇ ਨਾ ਹੀ ਬਾਰਾਤੀਆਂ ਵੱਲੋਂ ਵਿਆਹ ਵਿਚ ਆਏ ਸਨ। ਉਨ੍ਹਾਂ ਨੂੰ ਵਿਆਹ ਵਿਚ ਬੁਲਾਇਆ ਵੀ ਨਹੀਂ ਗਿਆ ਸੀ। ਇਸ ਨੂੰ ਲੈ ਕੇ ਜਦੋਂ ਪਰਿਵਾਰ ਵੱਲੋਂ ਵਿਰੋਧ ਕੀਤਾ ਗਿਆ ਤਾਂ ਮੌਕੇ ’ਤੇ ਕਾਫ਼ੀ ਹੰਗਾਮਾ ਹੋਇਆ। ਬਿਨ-ਬੁਲਾਏ ਬਾਰਾਤ ਵਿਚ ਆਏ ਨੌਜਵਾਨ ਹੰਗਾਮਾ ਹੁੰਦਾ ਦੇਖ ਕੇ ਮੌਕੇ ਤੋਂ ਫ਼ਰਾਰ ਹੋ ਗਏ। ਦੂਜੇ ਪਾਸੇ ਪਰਿਵਾਰ ਵੱਲੋਂ ਕੰਟਰੋਲ ਰੂਮ ’ਤੇ ਸ਼ਿਕਾਇਤ ਕੀਤੀ ਗਈ ਤਾਂ ਪੁਲਸ ਥਾਣਾ ਨੰਬਰ 1 ਦੇ ਐੱਸ. ਐੱਚ. ਓ. ਅਜਾਇਬ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਪੁੱਜੇ ਅਤੇ ਉਨ੍ਹਾਂ ਪੀੜਤਾਂ ਦੇ ਬਿਆਨ ਦਰਜ ਕਰ ਲਏ ਹਨ, ਜਿਸ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਮਿਲ ਰਹੀਆਂ ਨੌਕਰੀਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੀ ਕੇਂਦਰੀ ਜੇਲ੍ਹ ਚਰਚਾ 'ਚ, 16 ਟੱਚ ਮੋਬਾਈਲ, 18 ਸਿਮ ਤੇ ਹੋਰ ਸਾਮਾਨ ਬਰਾਮਦ
NEXT STORY