ਜਲੰਧਰ (ਰੱਤਾ, ਬੀ. ਐੱਨ)-ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ ਮੰਡਰਾ ਰਹੀ ਹੈ। ਜੇਕਰ 55-60 ਸਾਲ ਦੀ ਉਮਰ ਤੋਂ ਬਾਅਦ ਕਿਸੇ ਦੇ ਵਿਵਹਾਰ ਵਿਚ ਬਦਲਾਅ ਆ ਜਾਵੇ ਜਾਂ ਉਹ ਵਿਅਕਤੀ ਰੋਜ਼ਾਨਾ ਦੀਆਂ ਆਮ ਗੱਲਾਂ ਭੁੱਲਣ ਲੱਗ ਜਾਵੇ ਤਾਂ ਉਹ ਡਿਮੇਨਸ਼ੀਆ ਨਾਂ ਦੀ ਬੀਮਾਰੀ ਤੋਂ ਪੀੜਤ ਹੋ ਸਕਦਾ ਹੈ। ਇਸ ਲਈ ਜੇਕਰ ਇਸ ਬੀਮਾਰੀ ਦਾ ਇਲਾਜ ਜਲਦੀ ਸ਼ੁਰੂ ਕਰ ਦਿੱਤਾ ਜਾਵੇ ਤਾਂ ਮਰੀਜ਼ ਕਾਫ਼ੀ ਹੱਦ ਤਕ ਠੀਕ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮਿਲ ਰਹੀਆਂ ਨੌਕਰੀਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਐੱਨ. ਐੱਚ. ਐੱਸ. (ਨਾਸਾ ਅਤੇ ਹੱਬ ਸੁਪਰ ਸਪੈਸ਼ਲਿਟੀ ਹਸਪਤਾਲ) ਨੇੜੇ ਕਪੂਰਥਲਾ ਚੌਂਕ ਸਥਿਤ ਦੇ ਡਾਇਰੈਕਟਰ ਅਤੇ ਚੀਫ਼ ਨਿਊਰੋਲੋਜਿਸਟ ਡਾ. ਸੰਦੀਪ ਗੋਇਲ ਨੇ ਦੱਸਿਆ ਕਿ ਅੰਕੜਿਆਂ ਅਨੁਸਾਰ ਦੁਨੀਆ ਭਰ ’ਚ 4.5 ਕਰੋੜ ਅਤੇ ਭਾਰਤ ’ਚ 40 ਲੱਖ ਲੋਕ ਇਸ ਬੀਮਾਰੀ ਦੇ ਸ਼ਿਕਾਰ ਹਨ। ਇਹ ਬੀਮਾਰੀ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ 60 ਸਾਲ ਦੀ ਉਮਰ ਤੋਂ ਬਾਅਦ 2-3 ਫ਼ੀਸਦੀ ਲੋਕ ਇਸ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਤੋਂ ਪੀੜਤ ਵਿਅਕਤੀ ਦੀ ਯਾਦ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਉਸ ’ਚ ਕੰਮ ਕਰਨ ਦੀ ਇੱਛਾ ਵੀ ਨਹੀਂ ਰਹਿੰਦੀ ਅਤੇ ਉਹ ਬੇਲੋੜੀ ਗੱਲ ਕਰਨ ਲੱਗ ਜਾਂਦਾ ਹੈ। ਡਾ: ਗੋਇਲ ਨੇ ਦੱਸਿਆ ਕਿ ਦਿਮਾਗੀ ਕਮਜ਼ੋਰੀ ਤੋਂ ਪੀੜਤ ਵਿਅਕਤੀ ਕਈ ਵਾਰ ਬੋਲਣ ਵੇਲੇ ਸਹੀ ਸ਼ਬਦਾਂ ਬਾਰੇ ਵੀ ਨਹੀਂ ਸੋਚਦਾ ਅਤੇ ਭੱਦੀ ਭਾਸ਼ਾ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਕਈ ਵਾਰ ਮਰੀਜ਼ ਆਪਣੇ ਆਪ ਹੀ ਪਿਸ਼ਾਬ ਵੀ ਕਰ ਲੈਂਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਪਿਓ ਨੇ ਇਕਲੌਤੇ ਪੁੱਤ ਨੂੰ ਗੋਲ਼ੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ
ਡਿਮੇਨਸ਼ੀਆ ਦੇ ਲੱਛਣ
ਕਿਸੇ ਚੀਜ਼ ਜਾਂ ਸਵਾਲ ਨੂੰ ਵਾਰ-ਵਾਰ ਦੁਹਰਾਉਣਾ।
ਕੱਪੜੇ ਉਲਟੇ ਜਾਂ ਗਲਤ ਤਰੀਕੇ ਨਾਲ ਪਾਉਣੇ।
ਛੋਟੀਆਂ-ਛੋਟੀਆਂ ਗੱਲਾਂ ’ਤੇ ਜਾਂ ਬਿਨਾਂ ਕਿਸੇ ਕਾਰਨ ਪ੍ਰੇਸ਼ਾਨ ਹੋਣਾ।
ਜ਼ਰੂਰੀ ਚੀਜ਼ਾਂ ਜਾਂ ਹਾਲ ’ਚ ਹੋਈਆਂ ਘਟਨਾਵਾਂ ਨੂੰ ਭੁੱਲ ਜਾਣਾ।
ਕੋਈ ਕੰਮ ਸ਼ੁਰੂ ਕਰਨਾ ਅਤੇ ਅਚਾਨਕ ਭੁੱਲ ਜਾਣਾ ਕਿ ਕੀ ਕਰਨਾ ਹੈ।
ਚੀਜ਼ਾਂ ਨੂੰ ਗਲਤ ਥਾਂ ’ਤੇ ਰੱਖਣਾ।
ਤਾਰੀਖ਼, ਮਹੀਨਾ ਜਾਂ ਖਾਧਾ-ਪੀਤਾ ਭੁੱਲ ਜਾਣਾ।
ਬਿਨਾਂ ਕਾਰਨ ਕਿਸੇ ਨਾਲ ਲੜਨਾ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਹੋਟਲਾਂ 'ਚ ਪੁਲਸ ਨੇ ਕਰ 'ਤੀ ਅਚਾਨਕ ਛਾਪੇਮਾਰੀ, ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ
NEXT STORY