ਅੰਮ੍ਰਿਤਸਰ (ਬਿਊਰੋ)-ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੱਲੋਂ ਅੱਜ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ। ਨਿਤਿਨ ਗਡਕਰੀ ਨੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਦੀ ਸਮੀਖਿਆ ਕਰਨ ਪਹੁੰਚੇ ਸਨ। ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਬਾਰੇ ਜਾਣੂੰ ਕਰਵਾਉਂਦੇ ਹੋਏ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅਲੰਬਾਈ 670 ਕਿਲੋਮੀਟਰ ਹੈ, ਜਿਸ ਦਾ ਪੰਜਾਬ ਵਿਚ 362 ਕਿਲੋਮੀਟਰ ਹਿੱਸਾ ਹੈ।
ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਬਣਨ ਮਗਰੋਂ ਯਾਤਰੀਆਂ ਲਈ ਸਫ਼ਰ ਕਰਨਾ ਸੌਖਾਲਾ ਹੋ ਜਾਵੇਗਾ। ਕਰੀਬ 25,000 ਕਰੋੜ ਦੀ ਲਾਗਤ ਨਾਲ ਬਣ ਰਿਹਾ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਦਾ ਨੀਂਹ ਪੱਥਰ ਅਪ੍ਰੈਲ 2022 ਵਿਚ ਰੱਖਿਆ ਗਿਆ ਸੀ, ਜੋਕਿ ਦਸੰਬਰ 2025 ਨੂੰ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਕੀਤੀ ਸਰਬੱਤ ਦੇ ਭਲੇ ਦੀ ਅਰਦਾਸ
ਹਰਿਆਣਾ ਦੇ ਬਹਾਦਰਗੜ੍ਹ ਤੋਂ ਸ਼ੁਰੂ ਹੋਣ ਵਾਲਾ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਜੰਮੂ ਕਸ਼ਮੀਰ ਦੇ ਕਟੜਾ ਤੱਕ ਜਾਵੇਗਾ। ਲੋਕ ਦਿੱਲੀ ਤੋਂ ਅੰਮ੍ਰਿਤਸਰ 4 ਤੋਂ 4.5 ਘੰਟੇ ਵਿਚ ਪਹੁੰਚ ਸਕਣਗੇ। ਉਥੇ ਹੀ ਦਿੱਲੀ ਤੋਂ ਕਟੜਾ 6 ਤੋਂ 6.5 ਘੰਟੇ ਵਿਚ ਲੋਕ ਸਫ਼ਰ ਤੈਅ ਕਰ ਸਕਣਗੇ। ਸਮੀਖਿਆ ਮੌਕੇ ਮੰਤਰੀ ਨਿਤਿਨ ਗਡਕਰੀ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਤਿਨ ਗਡਕਰੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ਪੰਜਾਬ ਵਿਚ ਚੰਗੀ ਕੁਨੈਕਟੀਵਿਟੀ ਹੈ। ਉਨ੍ਹਾਂ ਕਿਹਾ ਕਿ ਜਿੰਨਾ ਅਸੀਂ ਸੋਚ ਕੇ ਜਾਂਦੇ ਹਾਂ ਹਮੇਸ਼ਾ ਉਮੀਦ ਤੋਂ ਵਧ ਕੇ ਮਿਲਿਆ ਹੈ। ਐਕਸਪ੍ਰੈੱਸ ਵੇਅ ਦਾ ਕੰਮ ਨਹੀਂ ਰੁਕਣ ਦਿੱਤਾ ਜਾਵੇਗਾ, ਸਾਡੀ ਕਿਸਾਨਾਂ ਨਾਲ ਗੱਲਬਾਤ ਜਾਰੀ ਹੈ।
ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ ਖ਼ਿਲਾਫ਼ ਪੰਜਾਬ ਪੁਲਸ ਨੇ ਜ਼ਮੀਨੀ ਪੱਧਰ ’ਤੇ ਛੇੜੀ ਜੰਗ, DGP ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼
ਭਗਵੰਤ ਮਾਨ ਨੇ ਕਿਹਾ ਕਿ ਨਿਤਿਨ ਗਡਕਰੀ ਜੀ ਨਾਲ ਉੱਤਰੀ ਭਾਰਤ ਦਾ ਵਿਕਾਸ ਮਾਰਗ ਜੰਮੂ-ਕੱਟੜਾ ਐਕਸਪ੍ਰੈੱਸ ਵੇਅ ਦੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ ਹੈ। ਬਹੁਤ ਜਲਦ ਇਹ ਐਕਸਪ੍ਰੈੱਸ ਵੇਅ ਭਾਰਤ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਐੱਨ. ਐੱਚ. ਓ. ਆਈ. ਨੂੰ ਦਿੱਤਾ ਜਾ ਰਿਹਾ ਹੈ। ਜਿਵੇਂ ਹੀ ਇਹ ਐਕਸਪ੍ਰੈੱਸ ਵੇਅ ਚਾਲੂ ਹੋਵੇਗਾ ਰੁਜ਼ਗਾਰ-ਵਪਾਰ ਅਤੇ ਕਾਰੋਬਾਰ ਦੇ ਬਹੁਤ ਮੌਕੇ ਖੁੱਲ੍ਹਣਗੇ।
ਇਥੇ ਦੱਸ ਦੇਈਏ ਕਿ ਇਸ ਦੇ ਪਹਿਲਾਂ ਕੇਂਦਰੀ ਸੜਕੀ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਸੱਚਖੰਡ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਵੀ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਅੰਮ੍ਰਿਤਸਰ ਦੌਰੇ ਦੌਰਾਨ ਨਿਤਿਨ ਗਡਕਰੀ ਦੇਸ਼ ਦੇ ਸਭ ਤੋਂ ਉੱਚੇ 418 ਫੁੱਟ ਦੀ ਉਚਾਈ ਵਲੇ ਰਾਸ਼ਟਰੀ ਝੰਡੇ ਦਾ ਉਦਘਾਟਨ ਵੀ ਕਰਨਗੇ। ਕੇਂਦਰੀ ਮੰਤਰੀ ਹੈਲੀਕਾਪਟਰ ਰਾਹੀਂ ਅੰਮ੍ਰਿਤਸਰ ਅਤੇ ਤਰਨ ਤਾਰਨ ਜਿਲ੍ਹਿਆਂ ਵਿੱਚ ਨੈਸ਼ਨਲ ਹਾਈਵੇਅ ਦੇ ਕੰਮਾਂ ਦਾ ਜ਼ਾਇਜਾ ਲੈਣ ਉਪਰੰਤ ਅਟਾਰੀ ਬਾਰਡਰ ਵਿਖੇ ਰਾਸ਼ਟਰੀ ਝੰਡੇ ਦਾ ਉਦਘਾਟਨ ਕਰਨਗੇ। ਕੇਂਦਰੀ ਮੰਤਰੀ ਆਪਣੇ ਦੌਰੇ ਦੌਰਾਨ ਰੀਟਰੀਟ ਸੈਰਾਮਨੀ ਵੀ ਵੇਖਣਗੇ ਅਤੇ ਬੀ. ਐੱਸ. ਐੱਫ਼. ਦੇ ਮਿਊਜ਼ੀਅਮ ਦਾ ਦੌਰਾ ਵੀ ਕਰਨਗੇ।
ਇਹ ਵੀ ਪੜ੍ਹੋ: ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲਾ: ਮੁਅੱਤਲ SHO ਨਵਦੀਪ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਪਰਿਵਾਰ ਦਾ ਅਹਿਮ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਮਾਮਲਾ 121 ਕਰੋੜ ਦੇ ਘਪਲੇ ਦਾ, ਅਧਿਕਾਰੀ ਨੇ ਕਿਹਾ- ਜੇਬ 'ਚ ਨਹੀਂ , ਵਿਕਾਸ ਕਾਰਜਾਂ 'ਤੇ ਲਗਾਇਆ ਇਹ ਪੈਸਾ
NEXT STORY