ਲੁਧਿਆਣਾ,(ਹਿਤੇਸ਼) : ਹਲਵਾਰਾ 'ਚ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ ਸੰਬੰਧੀ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਇਹ ਕਹਿ ਕੇ ਹਵਾ ਕੱਢ ਦਿੱਤੀ ਹੈ ਕਿ ਇਸ ਸੰਬੰਧੀ ਉਨ੍ਹਾਂ ਨੂੰ ਅਜੇ ਤਕ ਕੋਈ ਪ੍ਰਸਤਾਵ ਪ੍ਰਾਪਤ ਨਹੀਂ ਹੋਇਆ ਹੈ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ, ਐਮ. ਪੀ. ਰਵਨੀਤ ਬਿੱਟੂ, ਅਮਰ ਸਿੰਘ ਸਮੇਤ ਕਾਂਗਰਸ ਦੇ ਕਈ ਛੋਟੇ-ਵੱਡੇ ਆਗੂਆਂ ਵਲੋਂ ਲਗਾਤਾਰ ਹਲਵਾਰਾ 'ਚ ਏਅਰਫੋਰਸ ਸਟੇਸ਼ਨ ਦੇ ਨਾਲ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਜਿਸ ਦੇ ਲਈ ਕਿਸਾਨਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਜ਼ਮੀਨ ਐਕਵਾਇਰ ਦੀ ਪ੍ਰਕਿਰਿਆ ਮੁਕੰਮਲ ਹੋਣ ਦੇ ਬਾਅਦ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਨਾਲ ਐਗਰੀਮੈਂਟ ਕਰਨ ਦੀ ਰਸਮ ਵੀ ਪੂਰੀ ਹੋ ਚੁਕੀ ਹੈ। ਹੁਣ 15 ਕਰੋੜ ਦੀ ਲਾਗਤ ਨਾਲ ਰੋਡ ਤੇ ਬਾਊਂਡਰੀ ਕੰਧ ਬਣਾਉਣ ਦੀ ਯੋਜਨਾ ਫਾਈਨਲ ਕਰਨ ਤੋਂ ਬਾਅਦ ਸਿਵਲ ਟਰਮੀਨਲ ਬਣਾਉਣ ਲਈ ਜਲਦ ਟੈਂਡਰ ਲਗਾਉਣ ਦੀ ਗੱਲ ਕਹੀ ਜਾ ਰਹੀ ਹੈ। ਇਸ ਵਿਚਾਲੇ ਸਿਵਲ ਏਵੀਏਸ਼ਨ ਮੰਤਰੀ ਨੇ ਸਾਫ ਕੀਤਾ ਹੈ ਕਿ ਮੋਹਾਲੀ ਤੇ ਅੰਮ੍ਰਿਤਸਰ ਦੇ ਰੂਪ 'ਚ ਪੰਜਾਬ 'ਚ ਪਹਿਲਾਂ ਤੋਂ ਹੀ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਹੋਣ ਦੇ ਬਾਵਜੂਦ ਤੀਜਾ ਹਵਾਈ ਅੱਡਾ ਸਥਾਪਿਤ ਕਰਨ ਦੇ ਲਈ ਪੰਜਾਬ ਸਰਕਾਰ ਵਲੋਂ ਹੁਣ ਤਕ ਕੋਈ ਪ੍ਰਸਤਾਵ ਨਹੀਂ ਭੇਜਿਆ ਗਿਆ। ਇਥੇ ਤੱਕ ਕਿ ਹਲਵਾਰਾ 'ਚ ਬਣਨ ਵਾਲੇ ਸਿਵਲ ਟਰਮੀਨਲ ਤੋਂ ਘਰੇਲੂ ਉਡਾਣ ਸ਼ੁਰੂ ਕਰਨ ਦੇ ਬਾਅਦ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ ਦੀ ਮੰਗ 'ਤੇ ਲੋੜ ਦੇ ਹਿਸਾਬ ਨਾਲ ਹੀ ਵਿਚਾਰ ਕੀਤਾ ਜਾ ਸਕਦਾ ਹੈ। ਇਸ ਦੇ ਲਈ ਕਸਟਮ ਤੇ ਇਮੀਗ੍ਰੇਸ਼ਨ ਕਲੀਅਰੈਂਸ ਦੀ ਵੀ ਜ਼ਰੂਰਤ ਹੋਵੇਗੀ।
ਪਟਿਆਲਾ ਜ਼ਿਲ੍ਹੇ 'ਚ ਮੰਗਲਵਾਰ ਨੂੰ ਕੋਰੋਨਾ ਕਾਰਨ 5 ਹੋਰ ਮੌਤਾਂ, 179 ਦੀ ਰਿਪੋਰਟ ਪਾਜ਼ੇਟਿਵ
NEXT STORY