ਜਲੰਧਰ (ਵਿਸ਼ੇਸ਼)- ਕੇਂਦਰੀ ਪੈਟਰੋਲੀਅਮ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਨੇ ਭਾਜਪਾ ਸਰਕਾਰ ਦੇ ਕੇਂਦਰ ਵਿਚ 9 ਸਾਲ ਪੂਰੇ ਹੋਣ ਦੇ ਮੌਕੇ ’ਤੇ ਕਿਹਾ ਹੈ ਕਿ 2013 ਤੋਂ ਪਹਿਲਾਂ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੇਸ਼ ਲਈ ਠੀਕ ਫ਼ੈਸਲੇ ਲੈਣ ’ਚ ਅਸਮਰੱਥ ਸੀ ਅਤੇ ਦੇਸ਼ ਵਿਚ ਪਾਲਿਸੀ ਪੈਰਾਲਾਇਸਿਸ ਦੀ ਹਾਲਤ ਵਿਚ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਭਾਰਤ ਦੀ ਅਰਥਵਿਵਸਥਾ ਦੁਨੀਆ ਵਿਚ 10ਵੇਂ ਨੰਬਰ ’ਤੇ ਸੀ ਜਦੋਂਕਿ ਮੋਦੀ ਦੀ ਅਗਵਾਈ ’ਚ ਦੇਸ਼ ਦੀ ਅਰਥਵਿਵਸਥਾ 5ਵੇਂ ਸਥਾਨ ’ਤੇ ਪਹੁੰਚ ਗਈ ਹੈ ਪਰ ਰਾਹੁਲ ਗਾਂਧੀ ਤੇ ਕਾਂਗਰਸ ਨੂੰ ਦੇਸ਼ ਦਾ ਵਿਕਾਸ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਦੀਆਂ ਅੱਖਾਂ ’ਤੇ ਪੁੱਠੀ ਐਨਕ ਲੱਗੀ ਹੋਈ ਹੈ। ਮੋਦੀ ਨੇ 2047 ਤਕ ਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਸੰਕਲਪ ਲਿਆ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਵਿਦੇਸ਼ ਜਾਣ ’ਤੇ ਰਾਹੁਲ ਨੂੰ ਘੱਟਗਿਣਤੀ ਭਾਈਚਾਰੇ ਦੀ ਯਾਦ ਆਉਂਦੀ ਹੈ। ਰਾਹੁਲ ਦੇ ਬਿਆਨਾਂ ਵਿਚ ਕੋਈ ਭਰੋਸੇਯੋਗਤਾ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਝੂਠ ਤੁਰੰਤ ਫੜੇ ਜਾਂਦੇ ਹਨ। ਰਾਫੇਲ ’ਤੇ ਬੋਲੇ ਗਏ ਝੂਠ ਲਈ ਉਨ੍ਹਾਂ ਨੂੰ ਅਦਾਲਤ ਤੋਂ ਮੁਆਫੀ ਮੰਗਣੀ ਪਈ ਸੀ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਪਾਰਟੀਆਂ ਦੇ ਨੇਤਾਵਾਂ ’ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਰੋਨਾ ਇਨਫੈਕਸ਼ਨ ਦੌਰਾਨ ਵਿਰੋਧੀ ਧਿਰ ਦੇ ਕਈ ਨੌਜਵਾਨ ਨੇਤਾ ਪੁੱਛਦੇ ਸਨ ਕਿ ਮੋਦੀ ਜੀ ਸਾਡੇ ਬੱਚਿਆਂ ਦੀ ਵੈਕਸੀਨ ਕਿੱਥੇ ਹੈ? ਮੋਦੀ ਨੇ ਦੇਸ਼ ਵਿਚ ਸਵਦੇਸ਼ੀ ਵੈਕਸੀਨ ਵਿਕਸਿਤ ਕਰਵਾ ਕੇ ਦੇਸ਼ ਸਮੇਤ ਵਿਦੇਸ਼ਾਂ ਵਿਚ ਵੀ ਲੋਕਾਂ ਨੂੰ ਵੈਕਸੀਨ ਦਿੱਤੀ।
ਇਹ ਵੀ ਪੜ੍ਹੋ- ਖ਼ਤਰੇ 'ਚ ਜਲੰਧਰ! ਟਰੱਕਾਂ 'ਚੋਂ ਸ਼ਰੇਆਮ ਚੋਰੀ ਹੋ ਰਹੀ ਰਸੋਈ ਗੈਸ, ਕਿਸੇ ਸਮੇਂ ਵੀ ਵਾਪਰ ਸਕਦੈ ਵੱਡਾ ਹਾਦਸਾ
ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ’ਚ ਦੇਸ਼ ਦੀ ਅਰਥਵਿਵਸਥਾ ਦਾ ਆਕਾਰ 3.3 ਟ੍ਰਿਲੀਅਨ ਡਾਲਰ ਤੋਂ ਵੱਧ ਹੋ ਗਿਆ ਹੈ ਜਦੋਂਕਿ ਹੁਣ ਵੀ ਮੰਦੀ ਦੇ ਦੌਰ ਵਿਚ ਵਰਲਡ ਰੇਟਿੰਗ ਏਜੰਸੀਆਂ ਨੇ ਕਿਹਾ ਕਿ 2023-24 ਵਿਚ ਭਾਰਤ ਦੀ ਵਿਕਾਸ ਦਰ 7 ਫ਼ੀਸਦੀ ਦੇ ਆਸਪਾਸ ਰਹੇਗੀ ਅਤੇ 2040 ਤਕ ਦੇਸ਼ ਦੀ ਅਰਥਵਿਵਸਥਾ ਦੁਨੀਆ ਵਿਚ ਤੀਜੀ ਜਾਂ ਦੂਜੀ ਵੱਡੀ ਅਰਥਵਿਵਸਥਾ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਰੋਜ਼ਾਨਾ 5 ਮਿਲੀਅਨ ਬੈਰਲ ਪੈਟਰੋਲੀਅਮ ਦੀ ਖਪਤ ਹੈ ਅਤੇ ਆਉਣ ਵਾਲੇ ਸਮੇਂ ਵਿਚ 8 ਮਿਲੀਅਨ ਬੈਰਲ ਤੋਂ ਵੱਧ ਖਪਤ ਹੋ ਜਾਵੇਗੀ। ਅੱਜ ਦੇਸ਼ ਵਿਚ ਗੈਸ ਖਪਤ ਦਾ 50 ਫ਼ੀਸਦੀ ਘਰੇਲੂ ਉਤਪਾਦ ਨਾਲ ਪੂਰਾ ਹੋ ਰਿਹਾ ਹੈ। ਅਪ੍ਰੈਲ 2022 ਤੋਂ ਪੈਟਰੋਲੀਅਮ ਦੀ ਕੀਮਤਾਂ ਵਧੀਆਂ ਨਹੀਂ ਹਨ। ਭਾਜਪਾ ਸ਼ਾਸਿਤ ਸੂਬਿਆਂ ਵਿਚ ਤਾਂ ਵੈਟ ਦਰਾਂ ਵਿਚ ਵੀ ਕਮੀ ਕੀਤੀ ਗਈ ਹੈ ਜਿਸ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟੀਆਂ ਹਨ।
ਇਹ ਵੀ ਪੜ੍ਹੋ- ਪੰਜਾਬ ਕੈਬਨਿਟ 'ਚ ਚਿੱਟ ਫੰਡ ਕੰਪਨੀਆਂ ਖ਼ਿਲਾਫ਼ ਸਖ਼ਤੀ ਤੇ ਨਵੀਆਂ ਭਰਤੀਆਂ ਸਣੇ ਕਈ ਫ਼ੈਸਲਿਆਂ 'ਤੇ ਲੱਗੀ ਮੋਹਰ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਮਾਮਲਾ ਸਾਂਸੀ ਭਾਈਚਾਰੇ ਖ਼ਿਲਾਫ਼ ਟਿੱਪਣੀ ਦਾ, ਵਿਵਾਦਾਂ 'ਚ ਘਿਰਨ ਮਗਰੋਂ ਮਾਸਟਰ ਸਲੀਮ ਨੇ ਮੰਗੀ ਮੁਆਫ਼ੀ
NEXT STORY