ਜਲੰਧਰ (ਜ. ਬ)- ਜਲੰਧਰ ਦੇ ਸੁੱਚੀ ਪਿੰਡ 'ਚ ਸਥਿਤ ਇੰਡੀਅਨ ਆਈਲ ਕਾਰਪੋਰੇਸ਼ਨ ਦੇ ਡਿਪੂ ਨੂੰ ਟਰੱਕ ਚਾਲਕਾਂ ਵੱਲੋਂ ਵੱਡਾ ਚੂਨਾ ਲਗਾਇਆ ਜਾ ਰਿਹਾ ਹੈ। ਇਸ ਡਿਪੂ ਤੋਂ ਰੋਜ਼ਾਨਾ ਹੀ ਸੈਂਕੜਿਆਂ ਦੇ ਹਿਸਾਬ ਨਾਲ ਟਰੱਕ (ਕੈਪਸੂਲ) ਗੈਸ ਅਤੇ ਤੇਲ ਦੇ ਭਰ ਕੇ ਵੱਖ-ਵੱਖ ਜ਼ਿਲ੍ਹਿਆਂ ਅਤੇ ਗੁਆਂਢੀ ਸੂਬਿਆਂ ਲਈ ਨਿਕਲਦੇ ਹਨ ਪਰ ਇਨ੍ਹਾਂ ਟਰੱਕਾਂ 'ਚੋਂ ਵੱਡੇ ਪੱਧਰ 'ਤੇ ਗੈਸ ਚੋਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਕਾਰਪੋਰੇਸ਼ਨ ਨੂੰ ਵੱਡਾ ਚੂਨਾ ਲੱਗ ਰਿਹਾ ਹੈ।
ਸੁੱਚੀ ਪਿੰਡ ਨੇੜਿਓਂ ਲੰਘਦੇ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਇਹ ਟਰੱਕ ਖੜ੍ਹੇ ਆਮ ਹੀ ਵੇਖੇ ਜਾ ਸਕਦੇ ਹਨ। ਕਾਰਪੋਰੇਸ਼ਨ 'ਚ ਦਾਖ਼ਲ ਹੋਣ ਤੋਂ ਪਹਿਲਾਂ ਅਤੇ ਬਾਹਰ ਨਿਕਲਣ ਤੋਂ ਬਾਅਦ ਲੰਬੀਆਂ-ਲੰਬੀਆਂ ਲਾਈਨਾਂ ਸੜਕ ਕੰਢੇ ਵੇਖੀਆਂ ਜਾ ਸਕਦੀਆਂ ਹਨ। ਫਿਰ ਇਥੋਂ ਹੀ ਟਰੱਕਾਂ 'ਚੋਂ ਗੈਸ ਚੋਰੀ ਕਰਨ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਇਸ ਕੰਮ ਨੂੰ ਅੰਜਾਮ ਦੇਣ ਲਈ ਪਹਿਲਾਂ ਟਰੱਕ ਚਾਲਕਾਂ ਵੱਲੋਂ ਆਪਣੀਆਂ ਗੱਡੀਆਂ ਵੇਰਕਾ ਮਿਲਕ ਪਲਾਂਟ ਨੇੜੇ ਇਕ ਪਲਾਂਟ 'ਚ ਲਿਆਂਦੀਆਂ ਜਾਂਦੀਆਂ ਹਨ, ਜਿੱਥੇ ਗੱਡੀਆਂ 'ਚੋਂ ਬੜੇ ਹੀ ਅਸੁਰੱਖਿਅਤ ਢੰਗ ਨਾਲ ਘਰੇਲੂ ਗੈਸ ਨੂੰ ਕਮਰਸ਼ੀਅਲ ਅਤੇ ਘਰੇਲੂ ਸਿਲੰਡਰਾਂ 'ਚ ਭਰ ਦਿੱਤਾ ਜਾਂਦਾ ਹੈ। ਅਜਿਹਾ ਕਰਨ ਮੌਕੇ ਨਾ ਤਾਂ ਕਿਸੇ ਸੁਰੱਖਿਆਂ ਪ੍ਰਬੰਧਾਂ ਵੱਲ ਧਿਆਨ ਦਿੱਤਾ ਜਾਂਦਾ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਜਾਂ ਫਿਰ ਜਲੰਧਰ ਪੁਲਸ ਪ੍ਰਸ਼ਾਸਨ ਦੀ ਪ੍ਰਵਾਹ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ- ਪੰਜਾਬ ਕੈਬਨਿਟ 'ਚ ਚਿੱਟ ਫੰਡ ਕੰਪਨੀਆਂ ਖ਼ਿਲਾਫ਼ ਸਖ਼ਤੀ ਤੇ ਨਵੀਆਂ ਭਰਤੀਆਂ ਸਣੇ ਕਈ ਫ਼ੈਸਲਿਆਂ 'ਤੇ ਲੱਗੀ ਮੋਹਰ
ਇਸ ਤਰ੍ਹਾਂ ਨਾਲ ਇਨ੍ਹਾਂ ਟਰੱਕਾਂ 'ਚੋਂ ਗੈਸ ਚੋਰੀ ਕਰ ਲੱਖਾਂ ਰੁਪਏ ਦਾ ਸਿੱਧਾ ਚੂਣਾ ਇੰਡੀਅਨ ਆਈਲ ਕਾਰਪੋਰੇਸ਼ਨ ਦੇ ਡਿਪੂ ਨੂੰ ਲੱਗ ਰਿਹਾ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ਰੇਆਮ ਇਸ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਪਰ ਇਸ ਪ੍ਰਤੀ ਨਾ ਤਾਂ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਕਦੇ ਕੋਈ ਧਿਆਨ ਦਿੱਤਾ ਤੇ ਨਾ ਹੀ ਹਰ ਵੇਲੇ ਖ਼ੁਦ ਨੂੰ ਚੌਕਸ ਦੱਸਣ ਵਾਲੀ ਜਲੰਧਰ ਪੁਲਸ ਨੇ ਕੋਈ ਕਾਰਵਾਈ ਕੀਤੀ ਹੈ। ਜਿਸ ਕਾਰਨ ਇਸ ਤਰ੍ਹਾਂ ਦੀ ਚੋਰੀ ਨੂੰ ਰੋਜ਼ਾਨਾਂ ਹੀ ਬੜੇ ਆਰਾਮ ਨਾਲ ਅੰਜਾਮ ਦੇ ਕੇ ਸਥਾਨਕ ਲੋਕਾਂ ਵਲੋਂ ਮੋਟਾ ਮੁਨਾਫ਼ਾ ਕਮਾਇਆ ਜਾ ਰਿਹਾ ਹੈ।
ਕਦੇ ਵੀ ਵਾਪਰ ਸਕਦਾ ਹੈ ਵੱਡਾ ਹਾਦਸਾ
ਬੇਨਿਯਮੀਆਂ ਨਾਲ ਟਰੱਕ 'ਚੋਂ ਗੈਸ ਨੂੰ ਸਿਲੰਡਰਾਂ 'ਚ ਭਰੀਆਂ ਜਾ ਰਿਹਾ ਹੈ। ਇਥੇ ਵਰਤੀ ਗਈ ਥੋੜੀ ਜਿਹੀ ਅਣਗਿਹਲੀ ਵੀ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦੀ ਹੈ। ਪਲਾਂਟ ਜਿੱਥੇ ਇਸ ਗੋਰਖ ਧੰਦੇ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਬੇਸ਼ਕ ਉਹ ਖਾਲੀ ਹੈ ਪਰ ਇਸ ਦੇ ਨੇੜੇ ਵੱਡਾ ਰਿਹਾਇਸ਼ੀ ਇਲਾਕਾ ਅਤੇ ਸਕੂਲ ਵੀ ਹਨ। ਰੱਬ ਨਾ ਕਰੇ ਜੇਕਰ ਗੈਸ ਦੀ ਅਦਲਾ-ਬਦਲੀ ਕਰਦਿਆਂ ਕੋਈ ਭਾਣਾ ਵਾਪਰ ਗਿਆ ਜਾਂ ਕੋਈ ਅੱਗ ਜਾਂ ਚੰਗਿਆੜੀ ਡਿੱਗਦੀ ਹੈ ਤਾਂ ਵੱਡਾ ਬਲਾਸਟ ਹੋ ਸਕਦਾ ਹੈ ਅਤੇ ਪੂਰਾ ਰਿਹਾਇਸ਼ੀ ਇਲਾਕਾ ਇਸ ਦੀ ਲਪੇਟ 'ਚ ਆ ਸਕਦਾ ਹੈ।
ਇਹ ਵੀ ਪੜ੍ਹੋ- 14239 ਕੱਚੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ
ਇਥੇ ਇਹ ਵੀ ਦੱਸ ਦਈਏ ਕਿ ਲੁਧਿਆਣਾ 'ਚ ਬੀਤੇ ਦਿਨੀਂ ਗੈਸ ਲੀਕ ਹੋਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਭੋਪਾਲ ਗੈਸ ਕਾਂਡ ਵੀ ਅਜਿਹੀ ਹੀ ਗੈਸ ਲੀਕ ਹੋਣ ਕਾਰਨ ਵਾਪਰਿਆ ਸੀ। ਜਿਸ ਦਾ ਸੰਤਾਪ ਹੁਣ ਤਕ ਉਥੋਂ ਦੇ ਲੋਕ ਭੁਗਤ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਖ਼ਬਰ ਦੇ ਨਸ਼ਰ ਹੋਣ 'ਤੇ ਸਥਾਨਕ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ ਹੈ ਜਾਂ ਫਿਰ ਹੋਊ ਪਰ੍ਹੇ ਕਰ ਲੋਕਾਂ ਦੀ ਜ਼ਿੰਦਗੀ ਨਾਲ ਇੰਝ ਹੀ ਖਿਲਵਾੜ ਹੁੰਦਾ ਰਹਿਣ ਦੇਵੇਗਾ।
ਇਹ ਵੀ ਪੜ੍ਹੋ- ਮਲੋਟ 'ਚ ਵੱਡੀ ਵਾਰਦਾਤ, ਤੜਕਸਾਰ ਡਾਕਟਰ ਦਾ ਬੇਰਹਿਮੀ ਨਾਲ ਕਤਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਔਰਤ ਦੇ ਕਤਲ ਦੇ ਦੋਸ਼ੀ ਰਿਸ਼ਤੇਦਾਰ ਨੂੰ ਉਮਰ ਕੈਦ ਦੀ ਸਜ਼ਾ
NEXT STORY