ਨਵੀਂ ਦਿੱਲੀ- ਪੰਜਾਬ ਦੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੀ ਸਪੈਸ਼ਲ ਕੋਰਟ ਨੇ ਭਗੌੜਾ ਕਰਾਰ ਦਿੱਤਾ ਹੈ। ਕੋਰਟ ਵੱਲੋਂ ਇਕ ਮਹੀਨੇ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਹੁਣ ਐੱਨ.ਆਈ.ਏ. ਲਖਬੀਰ ਦੀ ਜਾਇਦਾਦ ਨੂੰ ਕੁਰਕ ਕਰਨ ਦੀ ਤਿਆਰੀ 'ਚ ਹੈ। ਐੱਨ.ਆਈ.ਏ. ਨੇ ਲਖਬੀਰ ਸਿੰਘ ਅਤੇ ਉਸਦੇ ਸਾਥੀਆਂ ਹਰਜਿੰਦਰ ਸਿੰਘ ਸੰਧੂ ਉਰਫ ਰਿੰਦਾ, ਸਤਨਾਮ ਸਿੰਘ ਸੱਤਾ, ਪਰਮਿੰਦਰ ਖਹਿਰਾ, ਯਾਦਵਿੰਦਰ ਸਿੰਘ ਯਾਦਾ ਦੇ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਹੋਇਆ ਹੈ। ਇਸਦੀ ਸੁਣਵਾਈ ਦਿੱਲੀ 'ਚ ਐੱਨ.ਆਈ.ਏ. ਦੀ ਸਪੈਸ਼ਲ ਕੋਰਟ 'ਚ ਚੱਲ ਰਹੀ ਹੈ। ਇਹ ਸੁਣਵਾਈ 9 ਅਕਤੂਬਰ 2023 ਤੋਂ ਸ਼ੁਰੂ ਹੋਈ ਸੀ।
ਐੱਨ.ਆਈ.ਏ. ਨੇ ਦੋਸ਼ੀਆਂ ਨੂੰ ਭਗੌੜਾ ਕਰਾਰ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ। ਇਸਤੋਂ ਬਾਅਦ ਲਖਬੀਰ ਦੇ ਨਾਂ ਤੋਂ ਨੋਟਿਸ ਕੱਢਿਆ ਗਿਆ। ਇਕ ਮਹੀਨੇ ਦਾ ਸਮਾਂ ਗੁਜ਼ਰਨ ਤੋਂ ਬਾਅਦ ਹੁਣ ਲਖਬੀਰ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਮਸ਼ਹੂਰ ਰੈਸਟੋਰੈਂਟ 'ਚੋਂ ਮੰਗਵਾਏ ਸ਼ਾਕਾਹਾਰੀ ਭੋਜਨ 'ਚੋਂ ਨਿਕਲਿਆ ਮਰਿਆ ਚੂਹਾ, ਖਾਣਾ ਖਾ ਕੇ ਹਸਪਤਾਲ ਪੁੱਜਾ ਸ਼ਖ਼ਸ
NIA ਦਾ ਗ੍ਰਿਫਤਾਰੀ 'ਤੇ 15 ਲੱਖ ਦਾ ਇਨਾਮ
ਲਖਬੀਰ 'ਤੇ ਐੱਨ.ਆਈ.ਏ. ਨੇ 15 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਉਸ ਖਿਲਾਫ 2021 'ਚ ਲੁਕਆਊਟ ਸਰਕੁਲਰ ਵੀ ਜਾਰੀ ਕੀਤਾ ਗਿਆ ਸੀ। 2017 'ਚ ਵਿਦੇਸ਼ ਭੱਜਣ ਤੋਂ ਬਾਅਦ ਹੀ ਐੱਨ.ਆਈ.ਏ. ਉਸਦੀ ਭਾਲ ਕਰ ਰਹੀ ਹੈ।
ਕੈਨੇਡਾ ਤੋਂ ਚੱਲ ਰਿਹਾ ਨੈੱਟਵਰਕ
ਪੁਲਸ ਰਿਕਾਰਡ ਮੁਤਾਬਕ, ਲਖਬੀਰ ਸਿੰਘ ਲੰਡਾ ਆਪਣੇ ਨੈੱਟਵਰਕ ਨੂੰ ਕੈਨੇਡਾ ਤੋਂ ਚਲਾਉਂਦਾ ਹੈ। ਪੁਲਸ ਦਾ ਮੰਨਣਾ ਹੈ ਕਿ ਉਹ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਛੋਟੇ-ਮੋਟੇ ਅਪਰਾਥੀਆਂ ਦਾ ਇਸਤੇਮਾਲ ਕਾਨਟ੍ਰੈਕਟ ਕਿਲਿੰਗ, ਜ਼ਬਰਨ ਵਸੂਲੀ, ਫਿਰੌਤੀ ਆਦਿ ਲਈ ਕਰ ਰਿਹਾ ਹੈ। ਇਸ ਨੈੱਟਵਰਕ ਦੇ ਸਹਾਰੇ ਉਹ ਅਮੀਰ ਵਿਅਕਤੀਆਂ (ਕਾਰੋਬਾਰੀਆਂ, ਡਾਕਟਰਾਂ, ਮਸ਼ਹੂਰ ਹਸਤੀਾਂ) ਤੋਂ ਫਿਰੌਤੀ ਦੀ ਮੰਗ ਕਰਦਾ ਰਹਿੰਦਾ ਹੈ।
ਇਹ ਵੀ ਪੜ੍ਹੋ- ਰਾਮ ਮੰਦਰ ਨੂੰ ਭੇਂਟ ਕੀਤੀ ਜਾਵੇਗੀ 'ਵਿਰਾਟ' ਰਾਮਾਇਣ, 3000 ਕਿਲੋ ਹੋਵੇਗਾ ਭਾਰ, ਮੋਟਰ ਨਾਲ ਪਲਟਿਆ ਜਾਵੇਗਾ ਪੰਨਾ
ਪੰਜਾਬ ਪੁਲਸ ਨੇ ਤਿਆਰ ਕੀਤਾ ਸੀ ਡੋਜ਼ੀਅਰ
ਪੰਜਾਬ ਪੁਲਸ ਨੇ ਲਖਬੀਰ ਦੇ ਖਿਲਾਫ ਡੋਜ਼ੀਅਰ ਤਿਆਰ ਕੀਤਾ ਸੀ। ਪੁਲਸ ਸੂਤਰਾਂ ਮੁਤਾਬਕ, ਇਸ ਵਿਚ ਲਖਬੀਰ ਲੰਡਾ ਦੇ ਇਸ਼ਾਰੇ 'ਤੇ ਅੰਜ਼ਾਮ ਦਿੱਤੀਆਂ ਗਈਆਂ ਕਈ ਅਪਰਾਧਿਕ ਗਤੀਵਿਧੀਆਂ ਦਾ ਜ਼ਿਕਰ ਕੀਤਾ ਗਿਆ ਸੀ। ਜਿਸ ਵਿਚ ਜੂਨ 2021 'ਚ ਵਲਟੋਹਾ ਪੁਲਸ ਥਾਣੇ ਅਧੀਨ ਲਖਨਾ ਪਿੰਡ 'ਚ ਇਕ ਵਿਵਾਦਿਤ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨਾ ਸ਼ਾਮਲ ਹੈ। ਫਿਰ ਮਾਰਚ 2021 'ਚ ਸਰਹਾਲੀ ਤੋਂ ਕਾਰ ਲੁੱਟੀ ਗਈ ਅਤੇ ਤਰਨਤਾਰਨ ਜ਼ਿਲ੍ਹੇ ਦੇ ਸ਼ੇਰੋਨ ਪਿੰਡ ਦੇ ਇਕ ਆੜ੍ਹਤੀ (ਕਮੀਸ਼ਨ ਏਜੰਟ) ਤੋਂ ਪੈਸੇ ਦੀ ਮੰਗ ਅਤੇ ਉਗਰਾਹੀ ਵੀ ਕੀਤੀ ਗਈ।
ਗੈਂਗਸਟਰ ਦਿਲਪ੍ਰੀਤ ਸਿੰਘ ਨਾਲ ਵੀ ਸਬੰਧ
ਲਖਬੀਰ ਸਿੰਘ ਦੇ ਸਬੰਧ ਗ੍ਰਿਫਤਾਰ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਦਹਨ ਨਾਲ ਵੀ ਹਨ, ਜੋ ਪਹਿਲਾਂ ਹਰਵਿੰਦਰ ਰਿੰਦਾ ਦਾ ਸਾਥੀ ਰਿਹਾ ਸੀ। ਇਸਤੋਂ ਇਲਾਵਾ ਅੰਮ੍ਰਿਤਸਰ 'ਚ ਸੀ.ਆਈ.ਏ. ਇੰਸਪੈਕਟਰ ਦੀ ਕਾਰ ਦੇ ਹੇਠਾਂ ਬੰਬ ਲਗਾਉਣ ਦੇ ਮਾਮਲੇ 'ਚ ਵੀ ਗੈਂਗਸਟਰ ਲਖਬੀਰ ਲੰਡਾ ਦਾ ਨਾਂ ਸਾਹਮਣੇ ਆਇਆ ਸੀ। ਪਿਛਲੇ ਸਾਲ ਅਗਸਤ 'ਚ ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਨੇ ਤਰਨਤਾਰਨ ਦੇ ਕਿਰਿਆਨ ਪਿੰਡ 'ਚ ਅੱਤਵਾਦੀ ਲਖਬੀਰ ਸਿੰਘ ਦੀ ਜਾਇਦਾਤ ਜ਼ਬਤ ਕਰਨ ਦੇ ਆਦੇਸ਼ ਵੀ ਦਿੱਤੇ ਸਨ
ਇਹ ਵੀ ਪੜ੍ਹੋ- ਰਾਮਲਲਾ ਦਾ ਅਨੋਖਾ ਭਗਤ! 1600 ਕਿਲੋਮੀਟਰ ਸਾਈਕਲ ਚਲਾ ਕੇ ਪੁੱਜਾ ਅਯੁੱਧਿਆ, ਜੇਬ 'ਚ ਨਹੀਂ ਸੀ ਇਕ ਵੀ ਪੈਸਾ
ਪੰਜਾਬ 'ਚ ਸੰਘਣੀ ਧੁੰਦ ਕਾਰਨ ਵਾਪਰੇ 3 ਹਾਦਸੇ, ਨੈਸ਼ਨਲ ਹਾਈਵੇਅ ਕਰਨਾ ਪਿਆ ਬੰਦ
NEXT STORY