ਡਕਾਲਾ (ਨਰਿੰਦਰ) - ਦੁਨੀਆ ਵਿਚ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਪੰਜਾਬੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਸ਼ੌਕ ਹੀ ਵੱਖਰੇ ਹਨ ਜੋ ਪੂਰੀ ਦੁਨੀਆ 'ਚ ਮਸ਼ਹੂਰ ਹਨ। ਅਜਿਹਾ ਹੀ ਕੁੱਝ ਅਨੋਖਾ ਕਰ ਦਿਖਾਇਆ ਪਟਿਆਲਾ ਨੇੜਲੇ ਪਿੰਡ ਕਰਹਾਲੀ ਸਾਹਿਬ ਦੇ ਨਿਵਾਸੀ ਮੁਨੀਸ਼ ਸਿੰਗਲਾ (ਇੰਜੀਨੀਅਰ) ਨੇ। ਉਸ ਨੇ ਆਪਣੇ ਬੇਟੇ ਰਿਤਿਸ਼ ਸਿੰਗਲਾ (2 ਸਾਲ) ਦੇ ਜਨਮ-ਦਿਨ 'ਤੇ ਚੰਨ 'ਤੇ ਜ਼ਮੀਨ ਖਰੀਦ ਕੇ ਉਸ ਨੂੰ ਦੁਨੀਆ ਦਾ ਅਨੋਖਾ ਤੋਹਫਾ ਦੇ ਕੇ ਇਕ ਮਿਸਾਲ ਕਾਇਮ ਕੀਤੀ ਹੈ।
ਜਾਣਕਾਰੀ ਦਿੰਦਿਆਂ ਇੰਜੀਨੀਅਰ ਮੁਨੀਸ਼ ਸਿੰਗਲਾ ਨੇ ਦੱਸਿਆ ਕਿ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁੱਛਿਆ ਕਿ ਉਹ ਆਪਣੇ ਬੇਟੇ ਦੇ ਜਨਮ-ਦਿਨ 'ਤੇ ਕੀ ਤੋਹਫਾ ਦੇਣਗੇ? ਤਾਂ ਉਸ ਨੇ ਕਾਫੀ ਵਿਚਾਰ ਕਰ ਕੇ ਫੈਸਲਾ ਲਿਆ ਕਿ ਉਹ ਬੇਟੇ ਨੂੰ ਅਜਿਹਾ ਤੋਹਫਾ ਦੇਵੇਗਾ, ਜਿਹੜਾ ਪਹਿਲਾਂ ਕਿਸੇ ਪਿਤਾ ਨੇ ਆਪਣੇ ਬੇਟੇ ਨੂੰ ਨਾ ਦਿੱਤਾ ਹੋਵੇ।

ਉਸ ਨੂੰ ਮਾਂ ਵੱਲੋਂ ਗਾਈ ਜਾਣ ਵਾਲੀ ਕਵਿਤਾ 'ਚੰਦਾ ਮਾਮਾ ਦੂਰ ਕੇ' ਯਾਦ ਆਈ। ਇਸ ਤੋਂ ਪ੍ਰੇਰਿਤ ਹੋ ਕੇ ਉਸ ਨੇ ਚੰਨ 'ਤੇ ਜ਼ਮੀਨ ਖਰੀਦਣ ਦਾ ਫੈਸਲਾ ਲਿਆ। ਇਸ ਲਈ ਉਸ ਨੇ ਕੈਲੀਫੋਰਨੀਆ ਦੀ ਲੂਨਰ ਸੋਸਾਇਟੀ ਇੰਟਰਨੈਸ਼ਨਲ ਨਾਲ ਸੰਪਰਕ ਕੀਤਾ ਤੇ ਚੰਨ 'ਤੇ ਜ਼ਮੀਨ ਖਰੀਦਣ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਸ ਨੇ ਚੰਨ 'ਤੇ 'ਸੀ ਆਫ ਮਸਕੋਵੀ' ਵਿਚ ਮਸ਼ਹੂਰ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨਾਲ ਲਗਦੀ ਜ਼ਮੀਨ ਖਰੀਦੀ ਹੈ। ਮੁਨੀਸ਼ ਦਾ ਕਹਿਣਾ ਹੈ ਕਿ ਆਪਣੇ ਬੇਟੇ ਦੇ ਜਨਮ-ਦਿਨ 'ਤੇ ਚੰਨ 'ਤੇ ਖਰੀਦ ਕੀਤੀ ਜ਼ਮੀਨ ਦਾ ਤੋਹਫਾ ਦੇ ਕੇ ਉਹ ਮਾਣ ਮਹਿਸੂਸ ਕਰ ਰਿਹਾ ਹੈ।
ਕੱਚੇ ਨਾਲੇ ’ਚੋਂ ਮਿਲਿਅਾ ਭਰੂਣ, ਅਣਪਛਾਤੇ ਵਿਰੁੱਧ ਕੇਸ ਦਰਜ
NEXT STORY