ਜਲੰਧਰ (ਸ਼ੋਰੀ)-ਇਨ੍ਹੀਂ ਦਿਨੀਂ ਠੱਗੀ ਦੇ ਮਾਮਲਿਆਂ ਨੇ ਹੱਦ ਹੀ ਕਰ ਦਿੱਤੀ ਹੈ। ਸਿਵਲ ਹਸਪਤਾਲ ਦੇ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਨੇ ਆਪਣੇ ਆਪ ਨੂੰ ਸਰਕਾਰੀ ਡਾਕਟਰ ਦੱਸ ਕੇ ਸਰਜੀਕਲ ਸਾਮਾਨ ਮੰਗਵਾਇਆ ਅਤੇ ਫਿਰ ਫਰਾਰ ਹੋ ਗਿਆ। ਪੀੜਤ ਨੇ ਇਸ ਸਬੰਧੀ ਪੁਲਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ।
ਪੀੜਤ ਅਰਸ਼ਪ੍ਰੀਤ ਸਿੰਘ ਪੁੱਤਰ ਹਰਪ੍ਰੀਤ ਸਿੰਘ ਨਿਵਾਸੀ ਗ੍ਰੀਨਵੁੱਡ ਐਵਨਿਊ ਨੇ ਦੱਸਿਆ ਕਿ ਉਹ ਸਨਰਾਈਜ਼ ਹੈਲਥ ਕੇਅਰ ਵਿਚ ਮੈਨੇਜਰ ਹੈ। ਉਸ ਦੇ ਮੋਬਾਇਲ ’ਤੇ ਪਿਛਲੇ ਸ਼ਨੀਵਾਰ ਇਕ ਅਣਪਛਾਤੇ ਨੰਬਰ ਤੋਂ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਸਿਵਲ ਹਸਪਤਾਲ ਵਿਚ ਤਾਇਨਾਤ ਡਾ. ਤੁਸ਼ਾਰ ਜਿੰਦਲ ਦੱਸਿਆ ਅਤੇ ਕਿਹਾ ਕਿ ਉਸ ਨੂੰ ਸਰਜੀਕਲ ਸਾਮਾਨ ਤੁਰੰਤ ਚਾਹੀਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ 13 ਜ਼ਿਲ੍ਹਿਆਂ ਲਈ Alert! ਮੌਸਮ ਵਿਭਾਗ ਵੱਲੋਂ 16 ਦਸੰਬਰ ਤੱਕ ਦੀ ਵੱਡੀ ਭਵਿੱਖਬਾਣੀ, ਪੜ੍ਹੋ ਤਾਜ਼ਾ ਅਪਡੇਟ

ਅਰਸ਼ਪ੍ਰੀਤ ਮੁਤਾਬਕ ਕਾਲ ਕਰਨ ਵਾਲੇ ‘ਡਾਕਟਰ’ ਦੇ ਕਹਿਣ ’ਤੇ ਉਹ ਐਤਵਾਰ ਨੂੰ ਸਿਵਲ ਹਸਪਤਾਲ ਪਹੁੰਚਿਆ। ਉੱਥੇ ਇਕ ਨੌਜਵਾਨ ਨੇ ਉਸ ਤੋਂ ਸਰਜੀਕਲ ਸਾਮਾਨ ਲਿਆ ਅਤੇ ਆਪਣੇ ਆਪ ਨੂੰ ਡਾਕਟਰ ਦਾ ਸਟਾਫ ਦੱਸਿਆ। ਸਾਮਾਨ ਲੈਣ ਤੋਂ ਬਾਅਦ ਨੌਜਵਾਨ ਨੇ 52,891 ਰੁਪਏ ਦਾ ਪ੍ਰਾਈਵੇਟ ਬੈਂਕ ਦਾ ਚੈੱਕ ਦਿੱਤਾ।
ਜਦੋਂ ਅਰਸ਼ਪ੍ਰੀਤ ਹਸਪਤਾਲ ਅੰਦਰ ਕਮਰਾ ਨੰਬਰ 201 ਹੈੱਡ ਆਫ ਡਿਪਾਰਟਮੈਂਟ ’ਚ ਬਿੱਲ ਦੇਣ ਗਿਆ ਤਾਂ ਕਾਲ ਕਰਨ ਵਾਲੇ ਡਾਕਟਰ ਦਾ ਨੰਬਰ ਬੰਦ ਮਿਲਿਆ। ਪੁੱਛਗਿੱਛ ’ਤੇ ਪਤਾ ਲੱਗਿਆ ਕਿ ਸਿਵਲ ਹਸਪਤਾਲ ਵਿਚ ਡਾ. ਤੁਸ਼ਾਰ ਨਾਂ ਦਾ ਕੋਈ ਡਾਕਟਰ ਹੈ ਹੀ ਨਹੀਂ। ਪੀੜਤ ਨੇ ਸਿਵਲ ਹਸਪਤਾਲ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ ਸਾਮਾਨ ਲੈਣ ਵਾਲਾ ਨੌਜਵਾਨ ਮੋਟਰਸਾਈਕਲ ’ਤੇ ਫਰਾਰ ਹੋ ਰਿਹਾ ਹੈ। ਉਸ ਫੁਟੇਜ ਦੀ ਤਸਵੀਰ ਪੁਲਸ ਨੂੰ ਦਿੱਤੀ ਗਈ ਹੈ ਅਤੇ ਮੀਡੀਆ ਨੂੰ ਵੀ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਵੱਡੀ ਵਾਰਦਾਤ! ਨਿਹੰਗ ਬਾਣੇ 'ਚ ਆਏ ਨੌਜਵਾਨਾਂ ਨੇ ਕਰ 'ਤਾ ਵੱਡਾ ਕਾਂਡ
ਮੋਗਾ : ਪਤੀ ਨਾਲੋਂ ਰੁੱਸ ਕੇ ਗਈ ਪਤਨੀ ਦੀ ਖੇਤਾਂ 'ਚ ਨਗਨ ਹਾਲਤ 'ਚ ਮਿਲੀ ਲਾਸ਼
NEXT STORY